*ਹਾਕੀ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਵੱਲੋਂ ਖੇਡ ਵਿਭਾਗ ਨੂੰ ਖੁੱਲ੍ਹਾ ਚੈਲੇਂਜ !*

खेल पंजाब
Spread the love

ਜਲੰਧਰ, 19 ਦਸੰਬਰ : ( ਦਾ ਮਿਰਰ ਪੰਜਾਬ ) : ਹਾਕੀ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਵੱਲੋਂ ਪੰਜਾਬ ਤੇ ਪੰਜਾਬ ਖੇਡ ਵਿਭਾਗ ਵਿਚੋਂ “ਹਾਕੀ ਖੇਡ ਮਾਫੀਏ” ਦਾ ਸਫਾਇਆ ਕਰਨ ਲਈ ਵਿੱਢੀ ਮੁਹਿੰਮ ਦੇ ਫਲਸਰੂਪ ਖੇਡ ਵਿਭਾਗ, ਪੰਜਾਬ ਨੂੰ ਖੁੱਲਾ ਚੈਲੇਂਜ ਕੀਤਾ ਹੈ ।

ਭਾਰਤ ਦੀ ਸਿਰਕੱਢ ਸੰਸਥਾ ਸੁਰਜੀਤ ਹਾਕੀ ਸੁਸਾਇਟੀ ਨਾਲ 38 ਸਾਲਾਂ ਤੋਂ ਵੱਧ ਬਤੌਰ ਸਕੱਤਰ ਜੁੜ੍ਹੇ ਰਹਿਣ ਵਾਲੇ ਅਤੇ 5 ਤੋਂ 17 ਸਾਲਾਂ ਦੇ ਉਭਰਦੇ 250 ਤੋਂ ਵੱਧ ਹਾਕੀ ਖਿਡਾਰਿਆਂ ਦੀ ਅਕੈਡਮੀ ਇਕ ਸਾਲ ਵਿਚ ਖੜ੍ਹੀ ਕਰਨ ਵਾਲੇ ਇਕਬਾਲ ਸਿੰਘ ਸੰਧੂ, ਸਾਬਕਾ ਪੀ.ਸੀ.ਐਸ. ਅਧਿਕਾਰੀ ਨੇ “ਹਾਕੀ ਖੇਡ ਮਾਫ਼ੀਏ” ਦੀਆਂ ਹਾਕੀ ਦੀ ਖੇਡ ਨੂੰ ਢਾਅ ਲਾਉਣ ਦੀ ਲਗਾਤਾਰ ਕੋਸ਼ਿਸ਼ਾਂ ਦੇ ਵਿਰੁੱਧ ਕੁੱਝ ਸਮੇਂ ਲਈ ਹਾਕੀ ਤੋਂ ਕਿਨਾਰਾ ਕਰਦੇ ਹੋਏ, ਪੰਜਾਬ ਵਿੱਚ ਪਿਛਲੇ 13 ਸਾਲਾਂ ਤੋਂ ਸਰਗਰਮ “ਹਾਕੀ ਖੇਡ ਮਾਫੀਆ” ਵਿਰੁੱਧ ਬਤੌਰ ਹਾਕੀ ਵਿਸਲ੍ਹ ਬਲੋਅਰ ਕੰਮ ਕਰਨ ਲਈ ਲਾਮਬੰਦ ਹੋਏ ਹਨ । 

ਹਾਕੀ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਨੇ ਪੰਜਾਬ ਖੇਡ ਵਿਭਾਗ ਨੂੰ ਖੁੱਲਾ ਚੈਲੇਂਜ ਕੀਤਾ ਹੈ ਕਿ ਖੇਡ ਵਿਭਾਗ ਇਹਨਾਂ ਤਿੰਨੋ ਲਾਡਲੇ ਤੇ ਚਹੇਤੇ ₹ 48 ਲੱਖ਼ੀਏ ਤਿੰਨ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ, ਜੋ ਪਿਛਲ਼ੇ 10-12 ਸਾਲਾਂ ਤੋਂ ਲਗਾਤਾਰ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਜਲੰਧਰ ਵਿਖੇ ਤੈਨਾਤ ਹਨ, ਦੀ ਨਿਯੁਕਤੀ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ, ਜਲੰਧਰ ਤੋਂ ਬਾਹਰ ਕਿਸੇ ਵੀ ਹੀ ਖੇਡ ਸੈਂਟਰ ਵਿਚ ਕਰਨ ਅਤੇ ਜੇਕਰ ਉਹ 2 ਸਾਲਾਂ ਵਿਚ ਇਕ ਵੀ ਖਿਡਾਰੀ ਅੰਤਰ ਰਾਸ਼ਟਰੀ ਪੱਧਰ ਦਾ ਪੈਦਾ ਕਰਨ ਤਾਂ ਉਹ ਆਪਣੇ ਵੱਲੋਂ ₹ 2.00 ਲੱਖ ਰੁਪਏ ਪ੍ਰਤੀ ਕੋਚ ਇਨਾਮ ਦੇ ਕੇ ਸਨਮਾਨਿਤ ਕਰਨਗੇ। ਸੰਧੂ ਨੇ ਅੱਗੇ ਕਿਹਾ ਇਹਨਾਂ ਤਿੰਨੋ ਕੋਚਾਂ ਨੂੰ ਜਲੰਧਰ ਵਿਚ ਹਾਕੀ ਦੇ ਚਾਰ ਸੈਂਟਰ ਕ੍ਰਮਵਾਰ ਸੰਸਾਰਪੁਰ, ਖੁਸਰੋਪੁਰ, ਕੁੱਕੜ ਪਿੰਡ ਅਤੇ ਧੀਣਾ ਵਿਚ ਕਿਤੇ ਵੀ ਪੋਸਟ ਕਰਕੇ ਦਿਖਾਓ। 

ਵਰਨਣਯੋਗ ਹੈ ਕਿ ਇਸ “ਹਾਕੀ ਖੇਡ ਮਾਫੀਏ” ਦੀ ਕਾਰਗੁਜਾਰੀ ਦਾ ਪਤਾ ਇਸ ਗੱਲ੍ਹ ਤੋਂ ਭਲੀ ਭਾਂਤ ਪਤਾ ਚਲਦਾ ਹੈ ਕਿ ਇਸ ਹਾਕੀ ਮਾਫ਼ੀਏ ਦੇ ਸਰਗਨੇ ਦੇ ਚਹੇਤੇ ਤੇ ਲਾਡਲੇ 48 ਲੱਖੀਏ ਕੋਚਾਂ ਦੀ ਟੀਮ ਪਹਿਲੀ ਵਾਰ ਇੰਟਰ ਕਾਲਜ ਵਿੱਚ ਵੀ ਹਾਰ ਗਈ ਹੈ, ਕਦੀ ਨਹਿਰੂ ਹਾਕੀ ਵਿੱਚ ਹਮੇਸ਼ਾ ਪਹਿਲਾ ਜਾਂ ਦੂਜਾ ਸਥਾਨ ਪਾਉਣ ਵਾਲੀ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ ਅੱਜ ਲਗੇ ਤਗੇ ਵੀ ਨਹੀਂ ਲੱਭਦੀ ਅਤੇ ਹਾਲ ਹੀ ਭੁਬਨੇਸ਼ਵਰ ਵਿਖੇ ਸਮਾਪਤ ਹੋਏ ਜੂਨੀਅਰ ਸੰਸਾਰ ਹਾਕੀ ਕੱਪ ਵਿਚ ਭਾਗ ਲੈਣ ਲਈ ਭਾਰਤੀ ਹਾਕੀ ਟੀਮ ਵਿਚ ਸੁਰਜੀਤ ਅਕੈਡਮੀ ਤੇ ਪੰਜਾਬ ਦਾ ਇਕ ਵੀ ਖਿਡਾਰੀ ਨਹੀ ਸੀ ।

ਇਕਬਾਲ ਸਿੰਘ ਸੰਧੂ, ਸਾਬਕਾ ਪੀ.ਸੀ.ਐਸ. 

ਹਾਕੀ ਵਿਸਲ੍ਹ ਬਲੋਅਰ 

Mobie : 9417100786

Leave a Reply

Your email address will not be published. Required fields are marked *