ਜਲੰਧਰ ( ਦਾ ਮਿਰਰ ਪੰਜਾਬ) -ਸੂਬੇ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵਲੋ ਪੰਜਾਬ ਵਿਚ ਕੀਤੇ ਗਏ ਕਰਾਂਤੀਕਾਰੀ ਬਦਲਾਅ ਕਾਰਨ ਮਨੂੰਵਾਦੀ ਸੋਚ ਦੇ ਮੁਤਾਬਕ ਆਖਰੀ ਪਾਇਦਾਨ ਤੇ ਬੈਠਾ ਵਿਅਕਤੀ ਪਹਿਲੇ ਨੰਬਰ ਤੇ ਆ ਕੇ ਬੈਠ ਗਿਆ ਹੈ। ਇਹ ਗੱਲ ਆਰਐਸਐਸ ਨੂੰ ਬਰਦਾਸ਼ਤ ਨਹੀਂ ਹੋ ਰਹੀ ਜਿਸ ਕਾਰਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮੁੱਦਾ ਬਣਾ ਕੇ ਇਸ ਨੂੰ ਲਾਹੁਣ ਦੀ ਸਾਜ਼ਿਸ਼ ਚੱਲ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਲੀਡਰ ਨਿਰਮਲ ਸਿੰਘ ਨਿੰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਪੰਜਾਬ ਵਿਚ ਜੂਨੀਅਰ ਅੰਬੇਡਕਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਹੈ ਉਸ ਦਿਨ ਤੋਂ ਹੀ ਦਲਿਤ ਅਤੇ ਪੱਛੜਾ ਸਮਾਜ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਜੂਨੀਅਰ ਅੰਬੇਡਕਰ ਸਾਹਿਬ ਨੇ ਪੰਜਾਬ ਵਿਚ ਵੱਡੇ ਪੱਧਰ ਤੇ ਦਲਿਤ ਅਤੇ ਪੱਛੜਾ ਵਰਗ ਦਾ ਵਿਕਾਸ ਕਰਵਾਇਆ ਅਤੇ ਕਾਂਗਰਸ ਦਾ ਵੀ ਮਾਣ ਵਧਾਇਆ। ਸ. ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਇਹ ਗੱਲ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ ਉਹ ਨਹੀਂ ਚਾਹੁੰਦੀ ਕਿ ਪੰਜਾਬ ਵਿਚ ਦਲਿਤ ਤੇ ਪਛੜੇ ਵਰਗਾਂ ਦਾ ਵਿਕਾਸ ਹੋ ਸਕੇ ਏਸੇ ਹੀ ਕਾਰਨ ਭਾਜਪਾ ਵੱਲੋਂ ਜੂਨੀਅਰ ਅੰਬੇਡਕਰ ਚਰਨਜੀਤ ਸਿੰਘ ਚੰਨੀ ਵਿਰੁੱਧ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਇਸੇ ਹੀ ਸਾਜਿਸ਼ ਦਾ ਇੱਕ ਹਿੱਸਾ ਹੈ ਪਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦਾ ਮੁੱਦਾ ਜੋ ਜਾਣ ਬੁੱਝ ਕੇ ਅਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਜੂਨੀਅਰ ਅੰਬੇਡਕਰ ਚਰਨਜੀਤ ਸਿੰਘ ਚੰਨੀ ਆਰਐਸਐਸ ਦੀ ਮਨੂੰਵਾਦੀ ਸੋਚ ਨੂੰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦੇਣਗੇ।
ਸਰਦਾਰ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਇਸ ਸਮੇਂ ਜੂਨੀਅਰ ਅੰਬੇਡਕਰ ਸ. ਚਰਨਜੀਤ ਸਿੰਘ ਚੰਨੀ ਦੀ ਪੰਜਾਬ ਵਿੱਚ ਹਨੇਰੀ ਝੁੱਲ ਰਹੀ ਹੈ ਅਤੇ ਦੁਬਾਰਾ ਕਾਂਗਰਸ ਵਿਚ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਬਣੇਗੀ।