*ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਕਰਵਾਏ ਜਾ ਰਹੇ ਚੋਣ ਜਲਸੇ ਵਿਚ ਗੋਲੀਬਾਰੀ, ਇਕ ਗੰਭੀਰ ਰੂਪ ਵਿਚ ਜਖਮੀ*

पंजाब
Spread the love

ਜਲੰਧਰ( ਦਾ ਮਿਰਰ ਪੰਜਾਬ )-ਵਿਧਾਨ ਸਭਾ ਹਲਕਾ ਨਕੋਦਰ ਤੋਂ ਅਕਾਲੀ ਲੀਡਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਕਰਵਾਏ ਜਾ ਰਹੇ ਚੋਣ ਜਲਸੇ ਵਿੱਚ ਗੋਲੀਵਾਰੀ ਹੋਣ ਦੀ ਖਬਰ ਹੈ, ਇਸ ਗੋਲੀਬਾਰੀ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ , ਜਿਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਕਾਲੀ ਆਗੂ ਪ੍ਰਤਾਪ ਸਿੰਘ ਵਡਾਲਾ ਵੱਲੋਂ ਪਿੰਡ ਚੂਹੜ ਵਿਚ ਇੱਕ ਚੋਣ ਜਲਸਾ ਕਰਵਾਇਆ ਜਾ ਰਿਹਾ ਸੀ, ਇਸੇ ਦੌਰਾਨ 2 ਧਿਰਾਂ ਆਪਸ ਵਿਚ ਉਲਝ ਗਈਆਂ, ਇਕ ਧਿਰ ਨੇ ਦੂਜੀ ਧਿਰ ਦੇ ਉੱਤੇ ਗੋਲੀ ਚਲਾ ਦਿੱਤੀ ਜਿਸ ਵਿਚ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪੁੱਜ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *