*ਲੋਕ ਇਨਸਾਫ ਪਾਰਟੀ ਦੇ ਜਲੰਧਰ ਪ੍ਰਧਾਨ ਜਸਬੀਰ ਸਿੰਘ ਬੱਗਾ ਖਿਲਾਫ ਕਈ ਧਰਾਵਾਂ ਦੇ ਤਹਿਤ ਪਰਚਾ ਦਰਜ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੀਐਸ ਬੱਗਾ ਖ਼ਿਲਾਫ਼ ਥਾਣਾ ਬਰਾਦਰੀ ਵਿਖੇ ਧਾਰਾ 342,186 , 384,506,34 IPC ਕੇਸ ਦਰਜ ਕੀਤਾ ਹੈ।ਜਿਕਰਯੋਗ ਹੈ ਕਿ ਵੀਰਵਾਰ ਨੂੰ ਤਹਿਸੀਲ ਕੰਪਲੈਕਸ ਵਿੱਚ ਤਾਇਨਾਤ ਸਬ ਰਜਿਸਟਰਾਰ 1 ਅਤੇ ਸਬ ਰਜਿਸਟਰਾਰ 2 ਮਾਮਲੇ ਸਬੰਧੀ ਡੀਸੀ ਘਨਸ਼ਿਆਮ ਥੋਰੀ ਸਾਹਮਣੇ ਪੇਸ਼ ਹੋਏ। ਉਨ੍ਹਾਂ ਤਹਿਸੀਲ ਕੰਪਲੈਕਸ ਵਿੱਚ ਕੁਝ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਤੰਗ ਪ੍ਰੇਸ਼ਾਨ ਕਰਨ ਅਤੇ ਬਲੈਕਮੇਲ ਕਰਨ ਸਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਦੋਵੇਂ ਸਬ ਰਜਿਸਟਰਾਰਾਂ ਨੇ ਡੀਸੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।  

ਥਾਣਾ ਬਾਰਾਂਦਰੀ ਦੀ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਸਬ ਰਜਿਸਟਰਾਰ-1 ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਿਤੀ 14.3.2022 ਨੂੰ ਜਦੋਂ ਮੈਂ ਆਪਣੇ ਦਫਤਰ ਵਿੱਚ ਆਪਣਾ ਸਰਕਾਰੀ ਕੰਮ ਕਰ ਰਿਹਾ ਸੀ ਤਾਂ ਵਕਤ ਕਰੀਬ 2:00 ਵਜੇ ਬਾਅਦ ਦੁਪਿਹਰ ਸ੍ਰੀ ਜਸਵੀਰ ਸਿੰਘ ਬਗਾ ਜੋ ਕਿ ਆਪਣੇ ਆਦਮੀਆ ਕਰੀਬ 10-15 ਨਾਲ ਮੇਰੇ ਦਫਤਰ ਅੰਦਰ ਆ ਗਿਆ ਮੇਰੇ ਦਫਤਰ ਆ ਕੇ ਮੇਰੇ ਦਫਤਰ ਦੇ ਦੋਨੋਂ ਦਰਵਾਜਿਆਂ ਦੀ ਅੰਦਰੋਂ ਕੁੰਡੀ ਲਗਾ ਲਈ । ਉਸ ਸਮੇਂ ਮੇਰਾ ਦਫਤਰੀ ਸਟਾਫ ਜਤਿੰਦਰ ਸਿੰਘ ਅਤੇ ਮਨੀਸ਼ ਸ਼ਰਮਾ ਰਜਿਸਟਰੀ ਕਲਰਕ ਰਹਿਤ ਕੁਮਾਰ ਕੰਪਿਊਟਰ ਅਪਰੇਟਰ ਅਤੇ ਕੁੱਝ ਪਬਲਿਕ ਦੇ ਵਿਅਕਤੀ ਆਪਣੇ ਕੰਮ ਕਾਰ ਲਈ ਮੇਰੇ ਦਫਤਰ ਆਏ ਹੋਏ ਸੀ । ਜਿਹਨਾਂ ਨਾਲ ਲੰਬੜਦਾਰ ਸ਼ਹਿਰੀ ਜਿਸਦਾ ਨਾਮ ਸੁਮਨ ਬਾਲੀ ਹੈ ਵੀ ਮੌਕਾ ਤੇ ਮੌਜੂਦ ਸੀ । ਜਸਵੀਰ ਸਿੰਘ ਬੱਗਾ ਜਿਲਾ ਪ੍ਰਧਾਨ ਲੋਕ ਇਨਸਾਫ ਪਾਰਟੀ ਜਲੰਧਰ ਆਪਣੇ ਆਦਮੀਆਂ ਸਮੇਤ ਮੇਰੇ ਦਫਤਰ ਦਾ ਸਰਕਾਰੀ ਕੰਮ ਕਾਰ ਧੱਕੇ ਨਾਲ ਰੁਕਵਾ ਦਿੱਤਾ ਅਤੇ ਮੈਨੂੰ ਉੱਚੀ -2 ਬੁਰਾ ਭਲਾ ਕਹਿਣ ਲੱਗਾ । ਜਦੋਂ ਉਸਨੂੰ ਮੈਂ ਤੇ ਮੇਰੇ ਦਫਤਰ ਦੇ ਕਰਮਚਾਰੀਆਂ ਨੇ ਅਜਿਹਾ ਕਰਨ ਤੋਂ ਰੋਕਿਆ ਉਸਦੇ ਇਕ ਸਾਥੀ ਨੇ ਵੀਡੀਓ ਬਨਾਉਣੀ ਸੁਰੂ ਕਰ ਦਿੱਤੀ ਅਤੇ ਮੇਰੇ ਪਰ ਰਿਸ਼ਵਤ ਲੈਣ ਦੇ ਝੂਠੇ ਇਲਜਾਮ ਲਗਾਉਣ ਲੱਗ ਪਏ ਤੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ । ਇਸ ਤੋਂ ਪਹਿਲਾਂ ਵੀ ਇਸੇ ਸਾਲ ਚੋਣ ਜਾਬਤੇ ਦੌਰਾਨ ਮਹੀਨੇ ਜਨਵਰੀ- ਫਰਵਰੀ ਵਿੱਚ ਮੈਨੂੰ ਸਰਕਟ ਹਾਊਸ ਜਲੰਧਰ ਵਿਖ ਬੁਲਾਇਆ ਜਿਸਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਮੇਰੇ ਡਿਊਟੀ ਇਲੈਕਸ਼ਨ ਸਬੰਧੀ 2 ਕਰੋੜ ਰੁਪਏ ਇਕੱਠਾ ਕਰਨ ਦੀ ਲਗਾਈ ਹੋਈ ਹੈ ਤੇ ਮੇਰੇ ਪਾਸੇ ਲੋਕ ਇਨਸਾਫ ਪਾਰਟੀ ਦੇ ਨਾਮ ਪਰ 5 ਲੱਖ ਰੁਪਏ ਫੰਡ ਦੇਣ ਦੀ ਮੰਗ ਕੀਤੀ । ਮੇਰੇ ਵੱਲੋਂ ਇਹ ਗੱਲ ਸੁਣ ਕੇ ਉਸਨੂੰ ਪਾਰਟੀ ਫੰਡ ਦੇਣ ਤੋਂ ਇਨਕਾਰ ਕਰ ਦਿੱਤਾ । ਜਿਸ ਕਾਰਨ ਜਸਵੀਰ ਸਿੰਘ ਬੱਗਾ ਤਹਿਸ਼ ਵਿੱਚ ਆ ਗਿਆ ਤੇ ਕਹਿਣ ਲੱਗਾ ਕਿ ਤੇਰੀ ਤੈਨਾਤੀ ਬਤੌਰ ਸਬ ਰਜਿਸਟਰਾਰ ਜਲੰਧਰ ਵਿਖੇ ਤਿੰਨ ਸਾਲ ਦੇ ਵੱਧ ਸਮੇਂ ਤੋਂ ਹੈ । ਇਸ ਲਈ ਮੈਂ ਤੇਰੀ ਸ਼ਕਾਇਤ ਇਲੈਕਸ਼ਨ ਕਮਿਸ਼ਨਰ ਪੰਜਾਬ ਨੂੰ ਕਰਾਗਾਂ ਅਤੇ ਤੇਰੀ ਬਦਲੀ ਕਰਵਾ ਦੇਵਾਗਾ ਜਿਸਨੇ ਇਸ ਤੋਂ ਬਾਅਦ ਮਿਤੀ 4.2.2022 ਨੂੰ ਚੋਣ ਕਮਿਸ਼ਨਰ ਪੰਜਾਬ ਨੂੰ ਮਰ ਖਿਲਾਫ ਝੂਠੀ ਸ਼ਿਕਾਇਤ ਪਾ ਦਿੱਤੀ ।ਜਦੋਂ ਇਸ ਨੇ ਮੇਰੇ ਪਾਸੋਂ ਇਲੈਕਸ਼ਨ ਫੰਡ ਲਈ 5 ਲੱਖ ਰੁਪਏ ਮੰਗੇ ਸੀ ਤਾਂ ਮੈਂ ਉਸ ਸਮੇਂ ਇਲੈਕਸ਼ਨਾ ਹੋਣ ਕਰਕੇ ਮੈਂ ਇਸਨੂੰ ਜਿਆਦਾ ਤਰਜੀਹ ਨਹੀਂ ਦਿੱਤੀ ਅਤੇ ਇਸ ਸਬੰਧੀ ਮੈਂ ਆਪਣਾ ਸਪਸ਼ਟੀਕਰਨ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਜੀ ਨੂੰ ਦੇ ਦਿੱਤਾ ਸੀ । ਇਸ ਵੱਲੋਂ ਪਾਈ ਗਈ ਕੰਪਲੈਟ ਝੂਠੀ ਹੋਣ ਕਾਰਨ ਦਾਖਲ ਦਫਤਰ ਹੋ ਚੁੱਕੀ ਹੈ ਅਤੇ ਇਹ ਮੈਨੂੰ ਬਾਅਦ ਵਿੱਚ ਵੀ ਜਾਣੇ ਮਾਰਨ ਦੀਆਂ ਧਮਕੀਆਂ ਅਤੇ ਜਾਨੀ ਨੁਕਸਾਨ ਕਰਨ ਲਈ ਧਮਕਾ ਰਿਹਾ ਹੈ । ਇਸ ਰਜਿਸ ਕਰਕੇ ਉਕਤ ਜਸਵੀਰ ਸਿੰਘ ਬਗਾ ਨੇ ਮਿਤੀ 14.3 2022 ਨੂੰ ਘਰ ਦਫਤਰ 10-15 ਵਿਅਕਤੀਆਂ ਨਾਲ ਹਾਜ਼ਰ ਆ ਕੇ ਮੇਰੇ ਦਫ਼ਤਰ ਦੇ ਦਰਵਾਜਿਆਂ ਦੀਆਂ ਕੁੰਡੀਆਂ ਅੰਦਰ ਲਗਾ ਕੇ ਮੈਨੂੰ ਸਰਕਾਰੀ ਕੰਮ ਕਾਰ ਕਰਨ ਤੋਂ ਰੋਕਿਆ ਅਤੇ ਮੈਨੂੰ ਅਤੇ ਮੇਰੇ ਸਟਾਫ ਨੂੰ ਅਤੇ ਹੋਰ ਕੰਮ ਕਰਵਾਉਣ ਆਏ ਪਬਲਿਕ ਦੇ ਵਿਅਕਤੀਆਂ ਨੂੰ ਧੱਕੇ ਨਾਲ ਅੰਦਰ ਬੰਦ ਕਰ ਦਿੱਤਾ ਅਤੇ ਪੈਸੇ ਦੀ ਡਿਮਾਂਡ ਕਰਕੇ ਮੈਨੂੰ ਜਾਨੋਂ ਮਾਰਨ ਅਤੇ ਜਾਨੀ ਨੁਕਸਾਨ ਕਰਨ ਦੀਆਂ ਧਮਕੀਆਂ ਦਿੱਤੀਆਂ , ਜਿਸ ਨਾਲ ਮੈਂ ਤੇ ਮੇਰਾ ਪਰਿਵਾਰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੈ । ਸਬ ਰਜਿਸਟਰਾਰ-1 ਮਨਿੰਦਰ ਸਿੰਘ ਸਿੱਧੂ ਦੇ ਬਿਆਨਾਂ ਤੇ ਥਾਣਾ ਬਾਰਾਂਦਰੀ ਦੀ ਪੁਲਸ ਨੇ ਜਸਵੀਰ ਸਿੰਘ ਬੰਗਾ ਦੇ ਖਿਲਾਫ ਪਰਚਾ ਦਰਜ ਕਰ ਲਿਆ।

*ਬੱਗਾ ਦਾ ਸਾਥ ਦੇਣ ਵਾਲੇ ਉਸਦੇ ਸਾਥੀ ਵੀ ਆ ਸਕਦੇ ਹਨ ਘੇਰੇ ਵਿੱਚ*

ਦੂਜੇ ਪਾਸੇ ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਸਬ ਰਜਿਸਟਰਾਰ-1 ਵੱਲੋਂ ਪੁਲਿਸ ਨੂੰ ਇਕ ਆਡੀਓ ਰਿਕਾਰਡਿੰਗ ਵੀ ਦਿੱਤੀ ਗਈ ਹੈ , ਇਸ ਰਿਕਾਰਡਿੰਗ ਦੇ ਅਧਾਰ ਤੇ ਜਸਬੀਰ ਸਿੰਘ ਬੱਗਾ ਦਾ ਸਾਥ ਦੇਣ ਵਾਲੇ ਉਸਦੇ ਸਾਥੀ ਵੀ ਘੇਰੇ ਵਿੱਚ ਆ ਸਕਦੇ ਹਨ।

Leave a Reply

Your email address will not be published. Required fields are marked *