ਚੰਡੀਗੜ੍ਹ, 21 ਮਾਰਚ, (ਦਾ ਮਿਰ ਰ ਪੰਜਾਬ):-‘ਆਮ ਆਦਮੀ ਪਾਰਟੀ’ ਵਲੋ ਰਾਜ ਸਭਾ ਦੀਆਂ 5 ਸੀਟਾਂ ਲਈ ਅੱਜ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਰਾਜ ਸਭਾ ਵਿੱਚ ਭੇਜਣ ਜਾ ਰਹੀ ਹੈ ਉਨ੍ਹਾਂ ਵਿਚ ਪਾਰਟੀ ਵੱਲੋਂ ਆਈ.ਟਾਈ.ਟੀ. ਦਿੱਲੀ ਦੇ ਪ੍ਰੋਫ਼ੈਸਰ ਅਤੇ ‘ਆਮ ਆਦਮੀ ਪਾਰਟੀ’ ਦੀ ਚੋਣ ਮੁਹਿੰਮ ਦੇ ਨੀਤੀਘਾੜੇ ਸ੍ਰੀ ਸੰਦੀਪ ਪਾਠਕ,ਦਿੱਲੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਸ੍ਰੀ ਰਾਘਵ ਚੱਢਾ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ,ਭਾਰਤੀ ਕ੍ਰਿਕੇਟ ਦੇ ਸਿਤਾਰੇ, ਜਲੰਧਰ ਨਾਲ ਸੰਬੰਧਤ ਸ: ਹਰਭਜਨ ਸਿੰਘ ਭੱਜੀ,ਪਾਰਟੀ ਨੇ ਲੁਧਿਆਣਾ ਦੇ ਇਕ ਵੱਡੇ ਸਨਅਤਕਾਰ ਸ੍ਰੀ ਸੰਜੀਵ ਅਰੋੜਾ ਨੂੰ ਸ਼ਾਮਿਲ ਕੀਤਾ ਗਿਆ ਹੈ।