*ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਾਲੈਂਡ ਦਾ ਵਿਦੇਸ਼ ਵਿਭਾਗ਼ ਮਨੁੱਖੀ ਅਧਿਕਾਰਾਂ ਦੀ ਰੱਖਿਆ ਖਾਤਿਰ ਭਾਰਤ ਸਰਕਾਰ ਉਪਰ ਦਬਾਅ ਪਾਵੇਗਾ—-ਸਿੱਖ ਕਮਿਊਨਿਟੀ ਬੈਨੇਲੁਕਸ*

विदेश
Spread the love

ਪੈਰਿਸ/ਹਾਲੈਂਡ 7 ਜੂਨ (ਦਾ ਮਿਰਰ ਪੰਜਾਬ)- ਸਿੱਖ ਕਮਿਊਨਿਟੀ ਬੈਨੇਲੁਕਸ , ਪੰਜਾਬ ਅਧਿਕਾਰ ਸੰਸਥਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੀ ਟੀਮ ਵੱਲੋ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਗੋਵਿੰਦ ਦੇ ਹਾਲੈਂਡ ਪਹੁੰਚਣ ਤੇ ਇਕ ਮੈਮੋਰੰਡਮ ਬੰਦੀ ਸਿੰਘਾਂ ਦੀ ਰਿਹਾਈ ਲਈ ਭੇਜਿਆ ਗਿਆ | ਇਹ ਉਹੀ ਮੈਮੋਰੰਡਮ ਸੀ ਜੋ 11 ਜਨਵਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਨੂੰ ਦਿੱਤਾ ਗਿਆ ਸੀ । ਹਰਜੀਤ ਸਿੰਘ ਹਾਲੈਂਡ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀ ਹਾਲੈਂਡ ਸਰਕਾਰ ਦੇ ਵੱਖ ਵੱਖ ਵਿਭਾਗਾਂ ਨੂੰ ਅਪੀਲ ਕੀਤੀ ਸੀ ਕੇ ਭਾਰਤ ਦੀਆਂ ਜੇਲ੍ਹਾਂ ਵਿੱਚ ਸਜਾਵਾ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਭਾਰਤ ਸਰਕਾਰ ਰਿਹਾਈ ਨਹੀ ਕਰ ਰਹੀ , ਇਸ ਕਰਕੇ ਤੁਸੀਂ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਦੇ ਹਾਲੈਂਡ ਪਹੁੰਚਣ ਤੇ ਉਹਨਾਂ ਕੋਲ ਇਹ ਮੁੱਦਾ ਉਠਾਉ। ਇਸ ਸੰਬੰਧ ਵਿੱਚ ਵਿਦੇਸ਼ ਵਿਭਾਗ ( ਹਾਲੈਂਡ) ਦੀ ਸ਼੍ਰੀਮਤੀ ਸੈਤੀਨੈਲ ਅਸਲੀ ਨੇ ਈਮੇਲ ਰਾਹੀਂ ਪਹਿਲਾਂ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕੇ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ । ਅਸੀਂ ਇਸ ਸੰਬੰਧ ਵਿੱਚ ਭਾਰਤ ਸਰਕਾਰ ਉਪਰ ਦਬਾਅ ਪਾ ਰਹੇ ਹਾਂ ਅਤੇ ਹੋਰ ਵੀ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨਾਲ ਰਲ ਕੇ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ। ਭਾਰਤ ਦਾ ਰਾਸ਼ਟਰਪਤੀ ਰਾਮ ਨਾਥ ਹਾਲੈਂਡ ਵਿੱਚ ਇਕ ਪਰੋਟੋਕਾਲ ਦੇ ਤਹਿਤ ਆਇਆ ਸੀ । ਹਾਲੈਂਡ ਦੀ ਸਰਕਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਹਮੇਸ਼ਾਂ ਖਿਲਾਫ ਹੈ । ਅੰਤ ਵਿੱਚ ਭਾਈ ਜਸਵਿੰਦਰ ਸਿੰਘ ਹਾਲੈਂਡ, ਭਾਈ ਕੁਲਦੀਪ ਸਿੰਘ ਬੈਲਜੀਅਮ, ਭਾਈ ਹਰਜੋਤ ਸਿੰਘ ਸੰਧੂ, ਭਾਈ ਪ੍ਰਿਥੀਪਾਲ ਸਿੰਘ ਫਰਾਂਸ, ਸਤਨਾਮ ਸਿੰਘ ਫਰਾਂਸ, ਭਾਈ ਗੁਰਚਰਨ ਸਿੰਘ ਗੋਰਾਇਆ ਜਰਮਨੀ ਅਤੇ ਭਾਈ ਹਰਜੀਤ ਸਿੰਘ ਗਿੱਲ ਹਾਲੈਂਡ ਨੇ ਹਾਲੈਂਡ ਸਰਕਾਰ ਦੇ ਵੱਲੋਂ ਮਨੁੱਖੀ ਅਧਿਕਾਰਾਂ ਵਾਸਤੇ ਉਠਾਏ ਕਦਮਾ ਦਾ ਧੰਨਵਾਦ ਕੀਤਾ ਅਤੇ ਯੋਰਪ ਭਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੰਘਰਸ਼ ਤੇਜ ਕਰਨ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *