*ਤਿੰਨੋਂ ਕਾਲੇ ਕਾਨੂੰਨ ਰੱਦ ਕਰਨ ਬਦਲੇ ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਅਹੁਦੇਦਾਰਾਂ ਨੇ ਕੀਤਾ ਮੋਦੀ ਸਰਕਾਰ ਦਾ ਧੰਨਵਾਦ*

विदेश
Spread the love

ਪੈਰਿਸ (ਦਾ ਮਿਰਰ ਪੰਜਾਬ)-ਯੂਰੋਪ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ, ਅਹੁਦੇਦਾਰਾਂ ਅਤੇ ਮੈਂਬਰਾਂ ਕ੍ਰਮਵਾਰ ਜਗਵੰਤ ਸਿੰਘ ਇਟਲੀ, ਜਸਵੰਤ ਸਿੰਘ ਭਦਾਸ, ਲਾਭ ਸਿੰਘ ਭੰਗੂ, ਮਸਤਾਨ ਸਿੰਘ ਨੌਰਾ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਫਤਿਹਗੜ, ਹਰਦੀਪ ਸਿੰਘ ਬੋਦਲ, ਭਾਈ ਕੁਲਦੀਪ ਸਿੰਘ ਖਾਲਸਾ ਅਤੇ ਇਕਬਾਲ ਸਿੰਘ ਭੱਟੀ ਆਦਿ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਦਿਵਡ ਮੌਕੇ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਸਿੱਖਾਂ ਦਾ ਮੰਨ ਮੋਹ ਲਿਆ ਹੈ, ਇਸਤੋਂ ਵੱਡੀ ਹੋਰ ਕੋਈ ਵਧਾਈ ਨਹੀਂ ਹੋ ਸਕਦੀ | ਸੋ ਅਸੀਂ ਫਿਰ ਇੱਕ ਵਾਰ ਜਿੱਥੇ ਸਮੂੰਹ ਜਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਦਿਵਸ ਡੀ ਸੰਗਤਾਂ ਨੂੰ ਵਧਾਈ ਦਿੰਦੇ ਹਾਂ, ਉੱਥੇ ਹੀ ਮੋਦੀ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਸਨੇ ਕਿਸਾਨਾਂ ਦ੍ਵ ਬਹੁਤ ਲੰਬੇ ਸੰਘਰਸ਼ ਤੋਂ ਬਾਅਦ ਜਾ ਕੇ ਤਿੰਨੋਂ ਕਾਲੇ ਕਾਨੂੰਨ ਖਤਮ ਕਰ ਦਿੱਤੇ ਹਨ, ਕਿਸਾਨ ਮੋਰਚੇ ਦੇ ਸਮੂੰਹ ਅੰਦੋਲਨਕਾਰੀਆਂ ਅਤੇ ਸਪੋਰਟਰਾਂ ਨੂੰ ਵੀ ਮੁਬਾਰਕਾਂ ਜਿਨ੍ਹਾਂ ਨੇ ਸਰਦੀ ਗਰਮੀ ਅਤੇ ਝੱਖੜਾਂ ਡੀ ਪ੍ਰਵਾਹ ਕੀਤੇ ਬਗੈਰ ਅੰਦੋਲਨ ਨੂੰ ਜਾਰੀ ਰੱਖਿਆ ਤੇ ਜਿੱਤ ਪ੍ਰਾਪਤ ਕੀਤੀ |

Leave a Reply

Your email address will not be published. Required fields are marked *