ਧਾਲੀਵਾਲ (ਦਾ ਮਿਰਰ ਪੰਜਾਬ)-ਧਾਰੀਵਾਲ ਦੀ ਪੁਲਸ ਨੇ ਮਹਰੂਮ ਗਾਇਕ ਅਮਰ ਸਿੰਘ ਚਮਕੀਲੇ ਦੇ ਪੁੱਤਰ ਜੈਮਨ ਚਮਕੀਲੇ ਨੂੰ ਇਕ ਕਿਲੋ ਅਫੀਮ ਸਮੇਤ ਕਾਬੂ ਕੀਤਾ। ਪੁਲਸ ਨੇ ਜੈਮਨ ਚਮਕੀਲਾ ਦੇ ਇਕ ਹੋਰ ਸਾਥੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੋਸ਼ੀਆਂ ਪਾਸੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ ਜਿਸ ਵਿੱਚ ਅਫੀਮ ਦੀ ਤਸਕਰੀ ਕੀਤੀ ਜਾ ਰਹੀ ਸੀ।

ਮਿਲੀ ਜਾਣਕਾਰੀ ਅਨੁਸਾਰ ਧਾਲੀਵਾਲ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਨਾਕਾਬੰਦੀ ਦੌਰਾਨ ਜੈਮਨ ਚਮਕੀਲਾ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਭਾਵੇਂ ਪਤਾ ਲੱਗਾ ਹੈ ਕਿ ਉਕਤ ਅਫੀਮ ਰਾਜਸਥਾਨ ਤੋਂ ਲਿਆਈ ਜਾ ਰਹੀ ਸੀ ।





