ਪੈਰਿਸ 25 ਜੂਨ ( ਭੱੱਟੀ ਫ਼ਰਾਂਸ ) ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਬੱਡੀ ਖਿਡਾਰੀ ਸਰਦਾਰ ਦਲਜੀਤ ਸਿੰਘ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਸੀਂ ਅਤੀ ਧੰਨਵਾਦੀ ਹਾਂ ਮਨਵੀਰ ਸਿੰੰਘ ਅਤੇ ਸਤਨਾਮ ਸਿੰੰਘ ਜਿਨਹਾਂ ਨੇ ਸੰਨੀ , ਜੈਂਟਾ ਅਤੇ ਗੋਪੀ ਦੀ ਤਰਜ ਤੇ ਸੰਤ ਬਾਬਾ ਪੇ੍ਮ ਸਿੰਘ ਸਪੇਰਟਸ ਕਲੱਬ ਦੀ ਸਮੁੱਚੀ ਟੀਮ ਦੀ ਹੌਂਸਲਾ ਹਫ਼ਜਾਈ ਕਰਦੇ ਹੋਏ ਕਲੱੱਬ ਨੂੰ ਫ਼ੁੱਲ ਸਪੋਰਟ ਕਰਨ ਦਾ ਵਾਅਦਾ ਕੀਤਾ ਹੈ | ਇਸ ਸਭ ਨੂੰ ਦੇਖਦੇ ਹੋਏ ਕਲੱਬ ਦੇ ਸ੍ਪਰਸਤ ਸਰਦਾਰ ਜਸਵੰਤ ਸਿੰਘ ਭਦਾਸ ਦੇ ਸਪੁੱਤਰ ਹਰਿੰਦਰ ਪਾਲ ਸਿੰਘ ਸੇਠੀ , ਕਲੱਬ ਪਰਧਾਨ ਲਖਵਿੰਦਰ ਸਿੰਘ ਮੁਲਤਾਨੀ ਅਤੇ ਸੀਨੀਅਰ ਉੱਪ ਪਰਧਾਨ ਸੰਦੀਪ ਵਡਾਲਾ ਨੇ ਇਨਹਾਂ ਦੋਵਾਂ ਨੂਂੰ ਵੀ ਕਲੱਬ ਦੇ ਮੁਢਲੇ ਮੈਂਬਰ ਨਿਜੁਕਤ ਕੀਤਾ ਹੈ , ਜਿਸ ਦੀ ਇਨਾਂ ਦੋਹਾਂ ਨਵੇਂ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਅਜੀਤ ਲੰਬੜ , ਨਿੱਕਾ ਗੁਰਦਾਸ ਪੁਰ . ਟਿੰਕਾ , ਮੰਨਾਂ ਕੋਚ, ਸੰਨੀ ਘੋਤੜਾ , ਸੰਨੀ ਵਡਾਲਾ ਅਤੇ ਵਿੱਕੀ ਕਾਲੇ ਬਾਗੜੀਆਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕਲ਼ੱਬ ਵੱਲੋਂ ਇਨਾਂ ਨੂੰ ਮਿਲੇ ਸਤਿਕਾਰ ਨੂੰ ਦੇਖਦੇ ਹੋਏ ਹੋਰ ਵੀ ਬਹੁਤ ਸਾਰੇ ਵੀਰ ਸੰਤ ਬਾਬਾ ਪਰੇਮ ਸਿੰਘ ਸਪੋਰਟਸ ਕਲੱਬ ਨਾਲ ਜੁੜਨਗੇ |





