*ਇੰਨੋਸੈਂਟ ਹਾਰਟਸ ਵਿੱਚ ‘ਸਾਇੰਸ ਕਲੱਬ’ਦੇ ਵਿਦਿਆਰਥੀਆਂ ਨੇ ‘ਵਰਲਡ ਕੰਜ਼ਰਵੇਸ਼ਨ ਡੇਅ’ ਉੱਤੇ ਵੇਸਟ ਮਟੀਰੀਅਲ ਦੇ ਨਾਲ ਤਿਆਰ ਕੀਤੇ ਸਾਇੰਸ ਪ੍ਰੋਜੈਕਟ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਮਾਡਲ ਟਾਊਨ,ਲੋਹਾਰਾਂ,ਕੈਂਟ ਜੰਡਿਆਲਾ ਰੋਡ,ਰਾਇਲ ਵਰਲਡ ਅਤੇ ਕਪੂਰਥਲਾ ਰੋਡ)ਦੇ ਵਿਦਿਆਰਥੀਆਂ ਨੇ ‘ਵਰਲਡ ਕੰਜ਼ਰਵੇਸ਼ਨ ਡੇਅ’ਦੇ ਸੰਦਰਭ ਵਿੱਚ ‘ਸਸਟੇਨੇਬਲ ਯੂਜ਼ ਆਫ ਵੇਸਟ ਮਟੀਰੀਅਲ’ਥੀਮ ਉੱਤੇ ਵੇਸਟ ਮਟੀਰੀਅਲ ਦੇ ਨਾਲ ਸਾਇੰਸ ਦੇ ਵਰਕਿੰਗ ਅਤੇ ਨਾਨ-ਵਰਕਿੰਗ ਮਾਡਲ ਬਣਾ ਕੇ ਆਪਣੇ ਅੰਦਰ ਦੀ ਛੁਪੀ ਹੋਈ ਪ੍ਰਤਿਭਾ ਦਾ ਪਰਿਚੈ ਦਿੱਤਾ। ਉਨ੍ਹਾਂ ਨੇ ਅਰਥ ਸਾਇੰਸ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਐਨਵਾਇਰਮੈਂਟਲ ਸਾਇੰਸ ਉੱਤੇ ਨਵੇਂ ਪ੍ਰਯੋਗਾਂ ਦੁਆਰਾ ਸਾਇੰਸ ਦੇ ਵਿਭਿੰਨ ਖੇਤਰਾਂ ਦੇ ਨਾਲ ਸੰਬੰਧਿਤ ਵਿਭਿੰਨ ਮਾਡਲਜ਼/ਪ੍ਰੋਜੈਕਟ ਜਿਵੇਂ ਹਾਰਨੈਸਿੰਗ ਸੋਲਰ ਐਨਰਜੀ,ਵਾਟਰ ਡਿਸਪੈਂਸਰ,3- ਆਰਜ਼ (ਰੀਯੂਜ਼ ਡਿਸਯੂਜ਼,ਰੀਸਾਈਕਲ) ਐਨੀਮਲ ਸੈੱਲ,ਨਿਊਰਾਨ, ਮਾਈਕ੍ਰੋਸਕੋਪ, ਵੇਲ,ਵਾਟਰ ਸਾਈਕਲ,ਸਾਈਕਲ ਇਰੀਗੇਸ਼ਨ ਆਦਿ ਤਿਆਰ ਕੀਤੇ।ਆਪਣੇ ਦੁਆਰਾ ਤਿਆਰ ਕੀਤੇ ਗਏ ਮਾਡਲ ਦਾ ਵਿਵਰਣ ਪ੍ਰਸਤੁਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਮਾਡਲਜ਼/ਪ੍ਰੋਜੈਕਟ ਕਿਸ ਤਰ੍ਹਾਂ ਕੰਮ ਕਰਦੇ ਹਨ ਅਤੇ ਕਿਸ ਤਰ੍ਹਾਂ ਸਾਡੇ ਲਈ ਉਪਯੋਗੀ ਹੋ ਸਕਦੇ ਹਨ। ਉਸ ਤੋਂ ਉਪਰੰਤ ਸਾਇੰਸ ਅਧਿਆਪਕ ਦੁਆਰਾ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੇ ਨਾਲ ਸੰਬੰਧਿਤ ਸੰਪੂਰਨ ਜਾਣਕਾਰੀ ਦਿੱਤੀ ਗਈ£ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਸਾਇੰਸ ਵਿਸ਼ੇ ਵਿੱਚ ਨਾ ਕੇਵਲ ਰੁਚੀ ਨੂੰ ਵਧਾਵਾ ਦਿੰਦੀਆਂ ਹਨ ਬਲਕਿ ਮੂਲ ਗੱਲਾਂ ਸਿਖਾਉਣ ਵਿੱਚ ਵੀ ਮਦਦ ਕਰਦੀਆਂ ਹਨ ਅਤੇ ਵਿਗਿਆਨ ਦੀਆਂ ਵਿਭਿੰਨ ਅਤੇ ਬੁਨਿਆਦੀ ਗੱਲਾਂ ਨੂੰ ਸਮਝਣ ਵਿੱਚ ਵਿਦਿਆਰਥੀਆਂ ਨੂੰ ਕਾਬਿਲ ਬਣਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੋਸਾਹਿਤ ਕਰਦੇ ਹੋਏ ਕਿਹਾ ਕਿ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਪ੍ਰਤਿਭਾ ਛੁਪੀ ਹੁੰਦੀ ਹੈ।ਉਨ੍ਹਾਂ ਨੂੰ ਆਪਣੀ ਸੂਝਬੂਝ,ਚਿੰਤਨ ਅਤੇ ਬੁੱਧੀ ਕੌਸ਼ਲ ਦਾ ਪਰਿਚੈ ਦਿੰਦੇ ਹੋਏ ਸਾਇੰਸ ਵਿੱਚ ਨਵੇਂ ਪ੍ਰਯੋਗ ਜ਼ਰੂਰ ਕਰਨੇ ਚਾਹੀਦੇ ਹਨ।

Leave a Reply

Your email address will not be published. Required fields are marked *