Jalandhar (The Mirror Punjab)-ਜਲੰਧਰ ਦੀਆਂ ਸਿੰਘ ਸਭਾਵਾਂ ਦੀ ਇੱਕ ਜਰੂਰੀ ਇਕੱਤਰਤਾ ਹੋਈ ਜਿਸ ਵਿਚ ਈਸਾਈ ਭਾਈਚਾਰੇ ਵੱਲੋਂ ਲੋਕਾ ਦੇ ਧਰਮ ਤਬਦੀਲ ਕਰਾਏ ਜਾਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਸਾਰੀ ਗੱਲ ਬਾਤ ਦੌਰਾਨ ਇਹ ਗੱਲ ਅਹਿਮ ਰੂਪ ਵਿਚ ਨਿੱਕਲ ਕਿ ਸਾਹਮਣੇ ਆਈ ਕਿ ਈਸਾਈਅਤ ਨੂੰ ਅਪਣਾਓਣ ਵਾਲੇ ਜਿਆਦਾਤਰ ਕਿਸੇ ਵੀ ਧਰਮ ਦੇ ਉਹ ਲੋਕ ਹਨ ਜੋ ਗਰੀਬੀ ਰੇਖਾ ਅੰਦਰ ਰਹਿ ਰਹੇ ਨੇ ਜਾਂ ਜੋ ਮਾਨਸਿਕ ਤੌਰ ਤੇ ਕਮਜ਼ੋਰ ਹਨ। ਉਨ੍ਹਾਂ ਨੂੰ ਕੋਈ ਨਾ ਕੋਈ ਲਾਲਚ ਦੇ ਕਿ ਵਰਗਲਾ ਲਿਆ ਜਾਂਦਾ ਹੈ। ਅੱਜ ਦੀ ਚਰਚਾ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਸਿੱਖੀ ਦੇ ਪ੍ਰਚਾਰ ਦਾ ਮੁੱਢ ਗੁਰੂ ਘਰਾਂ, ਰਾਗੀ, ਢਾਡੀ, ਕਥਾ ਵਾਚਕਾਂ ਅਤੇ ਪੰਥਕ ਲੀਡਰਾਂ ਤੋਂ ਹੀ ਬੱਝਦਾ ਹੈ। ਜਿਨ੍ਹਾਂ ਦੇ ਕਿਰਦਾਰ ਤੋਂ ਆਂਮ ਸੰਗਤ ਪ੍ਰਭਾਵਤ ਹੁੰਦੀ ਸੀ। ਪਰ ਅੱਜ ਦੇ ਸਮੇ ਅੰਦਰ ਕੁੱਝ ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਕਲਯੁਗ ਦੇ ਪ੍ਰਭਾਵ ਕਰਕੇ ਇਨ੍ਹਾਂ ਅੰਦਰਲਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ। ਜਿਸ ਕਰਕੇ ਲੋਕਾਂ ਦਾ ਵਿਸਵਾਸ਼ ਸਿੱਖੀ ਤੋਂ ਹੱਟਕੇ ਕਰਮ ਕਾਂਡਾ ਪਾਸੇ ਲੱਗ ਰਿਹਾ ਹੈ। ਕੁੱਝ ਮੋਹਤਵਰ ਲੋਗ ਵੀ ਨਿੱਜੀ ਲਾਹੇ ਕਰਕੇ ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਪਾ ਰਹੇ ਹਨ। ਇਸ ਕਰਕੇ ਸਿੰਘ ਸਭਾਵਾਂ ਵੱਲੋਂ ਸਾਂਝੇ ਰੂਪ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਲੰਧਰ ਚ ਗੁਰਦੁਆਰਾ ਪ੍ਰਬੰਧਕਾਂ, ਰਾਗੀਆਂ, ਢਾਡੀਆਂ ਅਤੇ ਪ੍ਰਚਾਰਕਾਂ ਅੰਦਰ ਕਿਰਦਾਰ ਦੀ ਭੂਮਿਕਾ ਨੂੰ ਉੱਚੇ ਪੱਧਰ ਤੇ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਨ੍ਹਾਂ ਵਲੋਂ ਕੀਤੇ ਕਾਰਜਾਂ ਨੂੰ ਦੇਖ ਕੇ ਸੰਗਤਾਂ ਮਾਣ ਮਹਿਸੂਸ ਕਰਣ ਅਤੇ ਹੋਰ ਲੋਗ ਸਿੱਖੀ ਨਾਲ ਵੱਧ ਤੋਂ ਵੱਧ ਜੁੱੜਣ।
ਇਸ ਮੋਕੇ ਸਿੰਘ ਸਭਾਵਾਂ ਵਲੋਂ ਜਥੇਦਾਰ ਜਗਜੀਤ ਸਿੰਘ ਗਾਬਾ, ਮੋਹਨ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਬਖਸ਼ ਸਿੰਘ ਜੁਨੇਜਾ, ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਬਿੱਟੂ, ਅਮਰਜੀਤ ਸਿੰਘ ਬਰਮੀ, ਸਰਬਜੀਤ ਸਿੰਘ ਰਾਜਪਾਲ, ਅਜੀਤ ਸਿੰਘ ਸੇਠੀ, ਕੁਲਦੀਪ ਸਿੰਘ ਪਾਇਲਟ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਹਰਜਿੰਦਰ ਸਿੰਘ ਏਕਤਾ ਨਗਰ, ਚਰਨ ਸਿੰਘ ਮਕਸੂਦਾਂ, ਇਕਬਾਲ ਸਿੰਘ ਮਕਸੂਦਾਂ, ਦਵਿੰਦਰ ਸਿੰਘ ਰਿਆਤ, ਭੁਪਿੰਦਰ ਪਾਲ ਸਿੰਘ ਖਾਲਸਾ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਿੰਦਰ ਸਿੰਘ ਮਝੈਲ, ਜੋਗਿੰਦਰ ਸਿੰਘ ਟੀਟੂ, ਸਤਵਿੰਦਰ ਸਿੰਘ ਮਿੰਟੂ, ਬਾਬਾ ਜਸਵਿੰਦਰ ਸਿੰਘ, ਗੁਰਚਰਨ ਸਿੰਘ ਬਾਗ਼ਾਂ ਵਾਲੇ, ਜਸਬੀਰ ਸਿੰਘ ਰੰਧਾਵਾ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ ਵਿਰਦੀ, ਰਣਜੀਤ ਸਿੰਘ ਮਾਡਲ ਹਾਊਸ, ਅਮਨਦੀਪ ਸਿੰਘ ਆਲੂਵਾਲੀਆ, ਦਲਜੀਤ ਸਿੰਘ ਕ੍ਰਿਸਟਲ, ਵਰਿੰਦਰ ਸਿੰਘ ਬਿੰਦਰਾ, ਗੁਨਜੀਤ ਸਿੰਘ ਸਚਦੇਵਾ, ਸੁਖਦੇਵ ਸਿੰਘ ਗਾਂਧੀ,ਜਗਦੀਪ ਸਿੰਘ ਸੋਨੂੰ, ਜਸਵਿੰਦਰ ਸਿੰਘ ਜੌਲੀ,ਪਰਮਪ੍ਰੀਤ ਸਿੰਘ ਵਿਟੀ, ਨਿਰਮਲ ਸਿੰਘ ਬੇਦੀ, ਦਿਲਬਾਗ ਸਿੰਘ, ਨਵਦੀਪ ਸਿੰਘ ਗੁਲਾਟੀ, ਮੱਖਣ ਸਿੰਘ ਭੋਗਲ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਅਮਰਜੀਤ ਸਿੰਘ ਕਿਸ਼ਨਪੁਰਾ,ਗੁਰਜੀਤ ਸਿੰਘ ਟੱਕਰ,ਬਾਵਾ ਗਾਬਾ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ ਆਦਿ ਸ਼ਾਮਿਲ ਸਨ।





