ਜਲੰਧਰ (ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਸੰਸਥਾਪਕ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਜੋ ਭ੍ਰਿਸ਼ਟਾਚਾਰ ਕਰੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਵਾਅਦੇ ਵਾਅਦੇ ਹੀ ਹੈਰਾਨ ਰਹਿ ਗਏ ਹਨ ਜਲੰਧਰ ਦੇ ਨਗਰ ਨਿਗਮ ਦੇ ਵਿਚ ਸ਼ਰੇਆਮ ਭਰਿਸ਼ਟਾਚਾਰ ਹੋ ਰਿਹਾ ਹੈ ਇਸ ਉੱਪਰ ਕੋਈ ਵੀ ਲਗਾਮ ਲਗਾਉਣ ਵਾਲਾ ਨਜ਼ਰ ਨਹੀਂ ਆ ਰਿਹਾ । ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਜਲੰਧਰ ਹਾਈਵੇਅ ਉਤੇ ਦੇਖਣ ਨੂੰ ਮਿਲਿਆ ਜਿੱਥੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਪਣੀਆਂ ਮੋਟੀਆਂ ਜੇਬਾਂ ਭਰਕੇ ਨਗਰ ਨਿਗਮ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਇੱਕ ਮੈਰਿਟਨ ਨਾਮਕ ਹੋਟਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ।
ਹੋਟਲ ਮੈਰੀਟੋਨ ਦੇ ਨਿਰਮਾਣ ਦੀ ਗੱਲ ਕਰੀਏ ਤਾਂ ਹੋਟਲ ਦੀ ਬਿਲਕੁਲ ਬੈਕਸਾਇਡ ਤੇ ਰੇਲਵੇ ਲਾਇਨ ਗੁਜ਼ਰਦੀ ਹੈ ਕਾਨੂੰਨ ਮੁਤਾਬਿਕ ਜੇਕਰ ਕਿਸੇ ਨੇ ਰੇਲਵੇ ਲਾਈਨ ਦੇ ਨਜ਼ਦੀਕ ਨਿਰਮਾਣ ਕਰਨਾ ਹੈ ਤਾਂ ਰੇਲਵੇ ਵਿਭਾਗ ਕੋਲੋਂ ਇਸ ਦੀ ਇਜਾਜ਼ਤ ਲੈਣੀ ਹੁੰਦੀ ਹੈ ਪਰ ਪਤਾ ਲੱਗਾ ਹੈ ਕਿ ਹੈ ਹੋਟਲ ਮਾਲਕਾਂ ਨੇ ਰੇਲਵੇ ਤੋਂ ਇਜਾਜ਼ਤ ਲੈਣ ਤੋਂ ਬਗੈਰ ਹੀ ਇਸ ਦਾ ਨਿਰਮਾਣ ਸ਼ੁਰੂ ਕਰ ਦਿਤਾ । ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਟਲ ਮਾਲਕਾਂ ਨੇ ਕੁਝ ਮੰਜਲਾਂ ਅਪਰੂਵਡ hotel ਦੀਆਂ ਕਰਵਾਈਆਂ ਹੋਈਆਂ ਹਨ , ਬਾਕੀ ਮੰਜਲਾਂ ਅਪਰੂਵਡ ਨਕਸ਼ੇ ਨਾਲੋਂ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀਆਂ ਗਈਆਂ ਹਨ। ਗੈਰ ਕਾਨੂੰਨੀ ਨਿਰਮਾਣ ਨੂੰ ਬਹੁਤ ਹੀ ਤੇਜ਼ੀ ਨਾਲ ਪੂਰਾ ਕਰਵਾਇਆ ਗਿਆ ਅਤੇ ਜਲਦੀ ਜਲਦੀ ਏਸ ਹੋਟਲ ਦੀ ਓਪਨਿੰਗ ਵੀ ਕਰ ਦਿੱਤੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ schedule 8 ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਉਸਾਰੀ ਨੂੰ ਬਿਲਕੁਲ ਵੀ ਚੈਕ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਅਗਲੀ ਗੱਲ ਕਰੀਏ ਤਾਂ ਜੋ ਜੋ ਅਪਰੂਵਡ ਮੰਜਲਾਂ ਪਾਸ ਕੀਤੀਆਂ ਗਈਆਂ ਹਨ ਉਸ ਦੀ ਮਿਣਤੀ ਵੀ ਅਪਰੂਵਡ ਉਸਾਰੀ ਨਾਲੋਂ ਬਹੁਤ ਜ਼ਿਆਦਾ ਕੀਤੀ ਗਈ ਹੈ।
ਇਸੇ ਤਰ੍ਹਾਂ ਨੈਸ਼ਨਲ ਹਾਈਵੇ ਗਾਈਡਲਾਈਨਜ਼ ਨੂੰ ਵੀ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਇਸੇ ਸੰਬੰਧ ਵਿੱਚ ਜਲੰਧਰ ਦੇ ਇਕ ਮਸ਼ਹੂਰ ਆਰਟੀਆਈ ਐਕਟਵਿਸਟ ਨੇ hotel mariton ਦੀ ਸ਼ਿਕਾਇਤ ਜਲੰਧਰ ਨਗਰ ਨਿਗਮ ਕਮਿਸ਼ਨਰ ਨੂੰ ਪਾਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਹੋਟਲ ਦੀ ਪੂਰੀ ਉਸਾਰੀ ਨੂੰ ਚੈੱਕ ਕੀਤਾ ਜਾਵੇ ਅਤੇ ਜੋ ਗੈਰ-ਕਨੂੰਨੀ ਉਸਾਰੀ ਹੋਈ ਹੈ ਉਸ ਉਤੇ ਕਾਰਵਾਈ ਕੀਤੀ ਜਾਵੇ ਇਸੇ ਤਰਾਂ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।





