*ਬੀਬੀ ਦੀ ਮੁਅਤਲੀ ਮਗਰੋਂ ਖਾਲੀ ਹੋਏ ਹਲਕਾ ਭੋਲੱਥ ‘ਚ ਹਲਕਾ ਇੰਚਾਰਜ ਲੱਗਣ ਦੀ ਦੌੜ ਹੋਈ ਤੇਜ਼, ਕਈ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ ——ਭੱਟੀ ਫਰਾਂਸ*

Uncategorized
Spread the love

*ਮਿਲੀਆਂ ਕਨਸੋਆ ਮੁਤਾਬਿਕ , ਗੁਰਮੀਤ ਸਿੰਘ ਥਾਪਰ, ਜਸਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਟਾਂਡੀ ,ਪਰਮਜੀਤ ਸਿੰਘ ਬਾਮੂਵਾਲ, ਸੁੱਖਵੰਤ ਸਿੰਘ ਤੱਖਰ, ਪਰਮਜੀਤ ਸਿੰਘ ਪੱਡਾ ਆਦਿ ਦਾ ਨਾਮ ਹਲਕਾ ਇੰਚਾਰਜ ਬਣਨ ਦੀ ਦੌੜ ਵਿੱਚ ਸ਼ਾਮਿਲ ਦੱਸਿਆ ਜਾ ਰਿਹਾ ਹੈ ——-ਮੀਡੀਆ ਰਿਪੋਰਟ*

ਪੈਰਿਸ 14 ਦਸੰਬਰ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕਾ ਭੁਲੱਥ ਵਿੱਚੋ ਆਪਣੀ ਸੀਨੀਅਰ ਪਾਰਟੀ ਨੇਤਾ ਬੀਬੀ ਜਗੀਰ ਕੌਰ ਐਸ.ਜੀ.ਪੀ.ਸੀ ਦੀ ਸਾਬਕਾ ਪ੍ਧਾਨ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਕਰਕੇ ਪਾਰਟੀ ਚੋ ਮੁਅੱਤਲ ਕਰਨ ਉਪਰੰਤ , ਹੁਣ ਭੁਲੱਥ ‘ਚ ਸ਼੍ਰੋਮਣੀ ਅਕਾਲੀ ਦਲ ਦਾ ਇੰਚਾਰਜ ਬਣਨ ਦੀ ਦੌੜ ਤੇਜ ਹੋ ਗਈ ਹੈ। ਜਿਸ ਦੇ ਚੱਲਦਿਆਂ ਹਲਕਾ ਇੰਚਾਰਜ ਬਣਨ ਦੀ ਲਾਲਾਸਾ ਚ ਸ਼ਾਮਲ ਕਈ ਸੀਨੀਅਰ ਆਗੂ ਤੇ ‍‌ਪਾਰਟੀ ਦੇ ਵਰਕਰਾਂ ਨੇ ਚੰਡੀਗੜੵ ਵਿਖੇ ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਜਿਸ ਦੀ ਜਾਣਕਾਰੀ ਸੁਖਬੀਰ ਸਿੰਘ ਬਾਦਲ ਨੇ ਖੁੱਦ ਆਪਣੇ ਸ਼ੌਸ਼ਲ ਅਕਾਊਟ ਤੇ ਜਾਰੀ ਕੀਤੀ । ਜਾਣਕਾਰੀ ਦਿੰਦੇ ਹੋਏ ਸੁਖਬੀਰ ਬਾਦਲ ਨੇ ਜਿੱਥੇ ਭੁਲੱਥ ਦੇ ਪਾਰਟੀ ਵਰਕਰਾਂ ਦੀ ਤਾਰੀਫ ਕੀਤੀ ਉੱਥੇ ਬਿਨਾ ਨਾਮ ਲਏ ਬੀਬੀ ਜਗੀਰ ਕੌਰ ਤੇ ਤੰਜ਼ ਵੀ ਕੱਸਿਆ ,ਉਹਨਾ ਲਿਖਿਆ ਕਿ ,”ਹਲਕਾ ਭੁਲੱਥ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੋਹਤਬਰ ਵਰਕਰ ਸਾਹਿਬਾਨਾਂ ਨਾਲ ਅੱਜ ਪਾਰਟੀ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਹੈ ਇਹ ਜਾਣ ਕੇ ਖੁਸ਼ੀ ਹੋਈ ਕਿ ਹਲਕੇ ਦੇ ਸਾਰੇ ਵਰਕਰ ਇਕਜੁੱਟ ਹਨ ਅਤੇ ਪਾਰਟੀ ਨਾਲ ਕੰਮ ਕਰਨ ਵਾਸਤੇ ਤਿਆਰ ਹਨ। ਉਹਨਾ ਆਖਿਆ ਕਿ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੁਝਾਰੂਆਂ ਦੀ ਪਾਰਟੀ ਹੈ ਅਤੇ ਇੱਥੇ ਵਰਕਰ ਪਾਰਟੀ ਨਾਲ ਚਲਦਾ ਹੈ ਨਾਂ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨਾਲ”। ਜੇਕਰ ਗੱਲ ਕਰੀਏ ਤਾਂ ਇੰਚਾਰਜ਼ ਦੋੜ ਚ ਸ਼ਾਮਲ ਗੁਰਮੀਤ ਸਿੰਘ ਥਾਪਰ, ਜਸਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਟਾਂਡੀ ,ਪਰਮਜੀਤ ਸਿੰਘ ਬਾਮੂਵਾਲ, ਸੁੱਖਵੰਤ ਸਿੰਘ ਤੱਖਰ, ਪਰਮਜੀਤ ਸਿੰਘ ਪੱਡਾ ਆਦਿ ਵਰਕਰਾ਼ ਦਾ ਨਾਮ ਪਹਿਲੀਆਂ ਚ ਆਉਦਾ ਹੈ ਤੇ ਇਹਨਾਂ ਵਿੱਚੋਂ ਕਿਸੇ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਕਿਸੇ ਵੇਲੇ ਵੀ ਜਿਸ ਦੀ ਹਲਕੇ ਵਿਚ ਚੰਗੀ ਪੈਠ ਬਣੀ ਹੋਵੇ, ਨੂੰ ਹਲਕਾ ਭੁਲੱਥ ਦਾ ਜਲਦ ਹੀ ਇੰਚਾਰਜ ਥਾਪ ਸਕਦੀ ਹੈ, ਕਿਉਂਕਿ ਹਲਕਾ ਭੁਲੱਥ ਦੀਆਂ ਚਾਰੇ ਨਗਰ ਪੰਚਾਇਤਾਂ ਭੁਲੱਥ, ਬੇਗੋਵਾਲ, ਨਡਾਲਾ ਅਤੇ ਢਿੱਲਵਾਂ ਦੀਆਂ ਚੋਣਾਂ ਸਬੰਧੀ ਕਿਸੇ ਵੇਲੇ ਵੀ ਬਿਗੱਲ ਵਜ ਸਕਦਾ ਹੈ, ਅਤੇ ਪਾਰਟੀ ਹਲਕਾ ਭੁਲੱਥ ਵਿੱਚ ਆਪਣੀ ਸ਼ਾਖ ਬਚਾੳਣ ਲਈ ਹਲਕੇ ਵਿੱਚੋ਼ ਹੀ ਕਿਸੇ ਆਗੂ ਤੇ ਇਹ ਜਿੰਮੇਵਾਰੀ ਸੋਂਪੇਗਾ ਜੇਕਰ ਇਹਨਾ ਹਲਾਤਾਂ ਵਿੱਚ ਪਾਰਟੀ ਹਲਕੇ ਤੋ ਬਾਹਰਲੇ ਆਗੂ ਨੂੰ ਇਹ ਜਿੰਮੇਵਾਰੀ ਸੌਂਪਦਾ ਹੈ ਤਾਂ ਪਹਿਲਾ ਤੋ ਹੀ ਹਾਸ਼ੀਏ ਚ ਆ ਚੁੱਕੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਦਾ ਵਕਾਰ ਹਲਕੇ ਵਿੱਚੋਂ ਹੋਰ ਨਿਘਾਰ ਵੱਲ ਜਾਣ ਦਾ ਖਦਸ਼ਾ ਵਧ ਜਾਵੇਗਾ ।

Leave a Reply

Your email address will not be published. Required fields are marked *