ਪੈਰਿਸ 4 ਜਨਵਰੀ ( ਭੱਟੀ ਫਰਾਂਸ ) ਪੈਰਿਸ ਤੋਂ ਗੁਰਦੁਆਰਾ ਸਾਹਿਬ ਸੱਚਿਖੰਡਿ ਗੁਰੂ ਤੇਗੁ ਬਹਾਦੁਰ ਸਾਹਿਬ ਬੋਦੀ ਦੇ ਸੇਵਾਦਾਰ ਭਾਈ ਜਸਵਿੰਦਰ ਸਿੰਘ ਪਾਸਲਾ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਆਉਂਦੀ ਅੱਠ ਜਨਵਰੀ ਨੂੰ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਭਾਗ ਸਿੰਘ ਜੀ ਦੀ ਛੇਵੀਂ ਬਰਸੀ , ਸੰਤ ਬਾਬਾ ਮਲਕੀਅਤ ਸਿੰਘ ਜੀ ਦੀ ਸੱਤਵੀ ਬਰਸੀ, ਸੰਤ ਬਾਬਾ ਜੀ ਹਰਦਿਆਲ ਸਿੰਘ ਮੁਸਾਫਿਰ ਜੀ ਦੀ ਇਕਤਾਲੀਵੀ ਬਰਸੀ ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ ਬ੍ਰਹਮ ਗਿਆਨੀ ਜੀ ਦੀ ਦੂਜੀ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਸਾਹਿਤ ਸਰਦਾਰ ਹਰਕਿਸ਼ਨ ਸਿੰਘ ਜੀ ਦੇ ਸਪੁੱਤਰ ਗੁਰਦੀਪ ਸਿੰਘ ਬਲਾਂ ਮਨੀਲ ਦੇ ਸਮੂਹ ਪ੍ਰੀਵਾਰ ਵੱਲੋਂ ਆਪਣੀ ਦਸਾਂ ਨਹੁੰਆ ਦੀ ਕਿਰਤ ਕਮਾਈ ਵਿੱਚੋਂ ਮਨਾਈ ਜਾ ਰਹੀ ਹੈ । ਫਰਾਂਸ ਦੀਆਂ ਸਮੂੰਹ ਸੰਗਤਾਂ ਦੇ ਚਰਨਾਂ ਵਿੱਚ ਗੁਰਦੀਪ ਸਿੰਘ ਦੇ ਪ੍ਰੀਵਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਬਾਣੀ ਸੁਣੋ ਅਤੇ ਗੁਰਚਰਨਾ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰੋ ਜੀ । ਗੁਰੂ ਕੀਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ ।