ਜਲੰਧਰ (ਦਾ ਮਿਰਰ ਪੰਜਾਬ)-ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਫੋਲੜੀਵਾਲ ਵਿਚ ਫੁੱਟਬਾਲ ਟੂਰਨਾਮੈਂਟ ਧੂਮ-ਧੜੱਕੇ ਨਾਲ ਅੱਜ ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਦੀ ਸ਼ੁਰੂਆਤ ਸ਼ਾਂਤੀ ਦੇ ਪ੍ਰਤੀਕ ਕਬੂਤਰਾਂ ਨੂੰ ਉਡਾ ਕੇ ਕੀਤੀ ਗਈ। ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਡਾਇਨਮਿਕ ਲੀਡਰ ਅਤੇ ਪਿੰਡ ਦੇ ਸਰਪੰਚ ਸੁੱਖਾ ਫੋਲੜੀਵਾਲ ਦੱਸਿਆ ਕਿ ਇਹ ਟੂਰਨਾਮੈਂਟ ਐਨ ਆਰ ਆਈ ਵੀਰਾਂ ਦੇ ਸਹਿਯੋਗ ਅਤੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਟੂਰਨਾਮੈਂਟ 5 ,6, 7 ,8 ਤਾਰੀਖ ਤੱਕ ਚੱਲੇਗਾ 8 ਤਾਰੀਖ ਨੂੰ ਫਾਇਨਲ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਇਹ ਫੁੱਟਬਾਲ ਟੂਰਨਾਮੈਂਟ ਪਿੰਡ ਪੱਧਰ ਤੇ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਵਿੱਚ ਖਾਸ ਰੂਲ ਐਂਡ ਰੈਗੂਲੇਸ਼ਨ ਬਣਾਏ ਗਏ ਹਨ ਜਿਵੇਂ ਕਿ ਸਾਰੇ ਖਿਡਾਰੀ ਇੱਕ ਪਿੰਡ ਦੇ ਹੀ ਹੋਣੇ ਚਾਹੀਦੇ ਹਨ। 2. ਕਮੇਟੀ ਅਤੇ ਰੈਫਰੀ ਦਾ ਫੈਸਲਾ ਅਟੱਲ ਹੋਵੇਗਾ। ੩. ਕੋਈ ਵੀ ਖਿਡਾਰੀ ਨਸ਼ਾ ਕਰਕੇ ਨਹੀ ਖੇਡ ਸਕਦਾ 4. ਟੀਮ ਪਰੋਪਰ ਕਿੱਟ ਵਿੱਚ ਹੋਣੀ ਚਾਹੀਦੀ ਹੈ। 5. ਟੀਮਾਂ ਦਿੱਤੇ ਸਮੇਂ ਅਨੁਸਾਰ ਹੀ ਪਹੁੰਚਣੀਆਂ ਚਾਹੀਦੀਆਂ ਹਨ।5 ਮਿੰਟ ਲੇਟ ਆਉਣ ਵਾਲੀ ਟੀਮ ਨੂੰ ਪਲੰਟੀ ਦਿੱਤੀ ਜਾਵੇਗੀ ‘ਤੇ 10 ਮਿੰਟ ਲੇਟ ਆਉਣ ਵਾਲੀ ਟੀਮ ਗੋਲ ਤੇ ਖੇਡੇਗੀ।

ਸੁਖਵਿੰਦਰ ਸਿੰਘ ਸੁੱਖਾ ਨੇ ਅੱਗੇ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਟੂਰਨਾਮੈਂਟ ਦਾ ਇਲਾਕੇ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ।
ਇਸ ਮੌਕੇ ਗੁਰਬੀਰ ਸਿੰਘ ਗਿੱਲ, ਨਰਿੰਦਰ ਸਿੰਘ ਸ਼ੇਰਗਿੱਲ, ਸਤਵੀਰ ਸਿੰਘ ਜਗਸੀਰ ਸਿੰਘ ਸਾਬਕਾ ਪੰਚ, ਸੂਰਜ ਮਸੀਹ ਸਾਬਕਾ ਸਰਪੰਚ, ਸੁਖਬੀਰ ਸਿੰਘ ਢਿੱਲੋਂ, ਯੁੱਧਵੀਰ ਸਿੰਘ , ਮੁਸ਼ਤਾਕ, ਬਲਬੀਰ ਸਿੰਘ ਪੰਚ, ਬਚਿੱਤਰ ਸਿੰਘ ਕੁਲਾਰ, ਰਾਜੇਸ਼ ਭੱਟੀ ਮਾਸਟਰ ਮੋਹਨ ਲਾਲ, ਰਾਜਵੀਰ ਸ਼ੇਰਗਿੱਲ, ਕਿੰਗ ਜੌਰਜ, ਜਸਵਿੰਦਰ ਸਿੰਘ ਸ਼ੇਰਗਿੱਲ, ਮਨਪ੍ਰੀਤ ਸ਼ੇਰਗਿੱਲ, ਅਮਰਜੀਤ ਸਿੰਘ, ਸੁਖਬੀਰ ਸਿੰਘ ਪੰਚ ,ਸੁਖਬੀਰ ਸਿੰਘ ਜੈਲਦਾਰ, ਨਰਿੰਦਰ ਸਿੰਘ ਯੂ ਕੇ ,ਸਲਵਿੰਦਰ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ।





