*ਬਸਪਾ ਅਕਾਲੀ ਦਲ ਗਠਜੋੜ ਦਾ ਉਮੀਦਵਾਰ ਤੇ ਅੰਤਿਮ ਫੈਸਲਾ ਭੈਣ ਕੁਮਾਰੀ ਮਾਇਆਵਤੀ ਕਰਨਗੇ – ਰਣਧੀਰ ਸਿੰਘ ਬੈਨੀਵਾਲ*

देश पंजाब
Spread the love

ਚੰਡੀਗੜ੍ਹ 5ਅਪ੍ਰੈਲ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੰਥਨ ਮੀਟਿੰਗ ਸੂਬਾ ਕੇਂਦਰੀ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੀ ਅਗਵਾਈ ਵਿੱਚ ਹੋਈ, ਜਿਸ ਵਿਚ ਲਾਗਾਤਾਰ ਛੇ ਘੰਟੇ ਮੰਥਨ ਹੋਇਆ। ਮੀਟਿੰਗ ਤਹਿਤ ਸੂਬੇ ਦੀਆਂ 117 ਵਿਧਾਨ ਸਭਾ ਵਿਚ ਸੰਗਠਨ ਦੀ ਚੁਸਤ ਦਰੁਸਤ ਤੇ ਮਜ਼ਬੂਤੀ ਲਈ ਅਹਿਮ ਵਿਚਾਰਾਂ ਹੋਈਆਂ। ਜਾਰੀ ਪ੍ਰੈਸ ਨੋਟ ਵਿੱਚ ਲੋਕ ਸਭਾ ਜਲੰਧਰ ਦੀ ਉਪ ਚੋਣ ਦੇ ਮੁੱਦੇ ਦੇ ਸ਼੍ਰੀ ਬੈਨੀਵਾਲ ਜੀ ਨੇ ਕਿਹਾ ਕਿ ਬਸਪਾ ਅਕਾਲੀ ਦਲ ਗਠਜੋੜ ਦਾ ਉਮੀਦਵਾਰ ਤੇ ਅੰਤਿਮ ਫੈਸਲਾ ਭੈਣ ਕੁਮਾਰੀ ਮਾਇਆਵਤੀ ਕਰਨਗੇ, ਇਹ ਉਮੀਦਵਾਰ ਬਹੁਜਨ ਸਮਾਜ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਦੀ ਆਪਸੀ ਸਹਿਮਤੀ ਨਾਲ ਦਿੱਤਾ ਜਾਵੇਗਾ। ਦੋਨੋ ਦਲ ਆਪਸੀ ਸਹਿਮਤੀ ਤੇ ਪੂਰਨ ਸਹਿਯੋਗ ਵਿਚ ਹਨ ਕਿ ਜਲੰਧਰ ਲੋਕ ਸਭਾ ਉਪ ਚੋਣ ਵਿਚ ਇਕ ਦੂਜੇ ਦਾ ਭਰਪੂਰ ਸਮਰਥਨ ਕਰਨਗੇ, ਉਮੀਦਵਾਰ ਆਪਸੀ ਸਹਿਮਤੀ ਨਾਲ ਕਿਸੀ ਵੀ ਪਾਰਟੀ ਦਾ ਹੋਵੇ। ਸ਼੍ਰੀ ਬੈਨੀਵਾਲ ਨੇ ਸਪੱਸ਼ਟ ਕੀਤਾ ਕਿ ਬਸਪਾ ਦਾ ਅਕਾਲੀ ਦਲ ਨਾਲ ਗਠਜੋੜ ਲੰਬਾ ਚਲੇਗਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰਖਦਿਆਂ ਹੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਜੋਰ ਸ਼ੋਰ ਨਾਲ ਯੋਜਨਾਬੰਦੀ ਕੀਤੀ ਗਈ ਹੈ ਜਿਸ ਤਹਿਤ ਲੀਡਰਸ਼ਿਪ ਦੇ ਕੰਮ ਨੂੰ ਵੰਡਿਆਂ ਜਾ ਰਿਹਾ ਹੈ। ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਰਾਸ਼ਟਰੀ ਪੱਧਰ ਤੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾਂ ਵਿੱਚ ਪਿੰਡ ਪਿੰਡ ਚਲੋ ਅਭਿਆਨ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਪਹਿਲੇ ਪੜਾਅ ਵਿੱਚ ਪੰਜਾਬ ਵਿੱਚ ਹਰੇਕ ਵਿਧਾਨ ਸਭਾ ਵਿਚ 50/50 ਪਿੰਡਾਂ ਵਿਚ ਬਸਪਾ ਦਾ ਸੰਗਠਨ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ। ਜਿਸਦੀ ਅਗਲੀ ਯੋਜਨਾਬੰਦੀ ਤਹਿਤ ਸੂਬਾ ਪੱਧਰੀ ਕਾਰਜਕਾਰਨੀ ਦੀ ਮੀਟਿੰਗ 8ਅਪ੍ਰੈਲ ਨੂੰ ਜਲੰਧਰ ਦਫਤਰ ਵਿਖੇ ਬੁਲਾਈ ਗਈ ਹੈ। ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਕਿ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੋਕਾਂ ਦੀ ਕਹਿਚਰੀ ਵਿਚ ਜੰਗੀ ਪੱਧਰ ਤੇ ਉਜਾਗਰ ਕੀਤਾ ਜਾਵੇਗਾ। ਇਸ ਮੌਕੇ ਸੂਬਾ ਇੰਚਾਰਜ ਡਾ ਅਵਤਾਰ ਸਿੰਘ ਕਰੀਮਪੁਰੀ, ਸੂਬਾ ਇੰਚਾਰਜ ਤੇ ਵਿਧਾਇਕ ਡਾ ਨਛੱਤਰ ਪਾਲ, ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਜੀ, ਸੂਬਾ ਜਨਰਲ ਸਕੱਤਰ ਸ਼੍ਰੀ ਗੁਰਲਾਲ ਸੈਲਾ ਜੀ ਸ਼ਾਮਿਲ ਰਹੇ।

Leave a Reply

Your email address will not be published. Required fields are marked *