* ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਸੱਚਖੰਡ ਜਾ ਬਿਰਾਜੇ*

देश पंजाब
Spread the love

ਪਿਹੋਵਾ (ਦਾ ਮਿਰਰ ਪੰਜਾਬ)- ਇਹ ਖ਼ਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਮਿਤੀ 8-4-2023 ਨੂੰ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਪਵਿੱਤਰ ਦੇਹ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਜੂਰਾਸੀ ਪਿਹੋਵਾ ਵਿਖੇ ਰੱਖੀ ਗਈ ਹੈ। ਮਿਤੀ 11 ਅਪ੍ਰੈਲ ਦਿਨ ਮੰਗਲਵਾਰ ਸਵੇਰੇ 8 ਵਜੇ ਬਾਬਾ ਜੀ ਦੀ ਅੰਤਿਮ ਯਾਤਰਾ ਪਿਹੋਵਾ ਤੋਂ ਗੁਰਦੁਆਰਾ ਬਿਭੋਰ ਸਾਹਿਬ ਨੰਗਲ ਵਾਸਤੇ ਅਰੰਭ ਹੋਵੇਗੀ ਸੋ ਪਿਹੋਵਾ ਤੋਂ ਦੇਵੀਗੜ੍ਹ, ਪਟਿਆਲਾ, ਸਰਹੰਦ, ਫ਼ਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਮੋਰਿੰਡਾ, ਕੁਰਾਲੀ, ਸੋਲਖੀਆਂ ਸਾਹਿਬ, ਗੁਰਦੁਆਰਾ ਭੱਠਾ ਸਾਹਿਬ,ਰੋਪੜ,ਕਨੋਲੀ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ , ਭਰਤਗੜ ਸਾਹਿਬ,ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ, ਢੇਰਮਜਾਰੀ ਹੁੰਦੀ ਹੋਈ ਦੁਪਿਹਰ ਤੱਕ ਗੁਰਦੁਆਰਾ ਬਿਭੋਰ ਸਾਹਿਬ ਪਹੁੰਚੇਗੀ। ਜਿੱਥੇ ਸਿੱਖ ਰਹੋ ਰੀਤਾਂ ਅਨੁਸਾਰ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲਿਆਂ ਦੀ ਪਵਿੱਤਰ ਦੇਹ ਨੂੰ ਜਲ ਪ੍ਰਵਾਹ ਕੀਤਾ ਜਾਵੇਗਾ।

Leave a Reply

Your email address will not be published. Required fields are marked *