ਭੋਗਪੁਰ 12 ਅਪੈ੍ਲ (ਦਾ ਮਿਰਰ ਪੰਜਾਬ)-ਆਦਮਪੁਰ ਹਲਕੇ ਵਿਚ ਭਾਜਪਾ ਦੇ ਪ੍ਰਵਾਰ ਨੂੰ ਵੱਡਾ ਕਰਦੇ ਹੋਏ ਸਰਦਾਰ ਪਰਮਿੰਦਰ ਸਿੰਘ ਬਰਾੜ ਦੀ ਰਹਿਨੁਮਾਈ ਅਨੁਸਾਰ ਅੱਜ ਨੌਜਵਾਨ ਆਗੂ ਬਾਬਾ ਸਾਹਿਬ ਅੰਬੇਡਕਰ ਫੋਰਸ ਪੰਜਾਬ ਦੇ ਮੀਤ ਪ੍ਰਧਾਨ ਕਰਨ ਚੁੰਬਰ ਨੂੰ ਭਾਜਪਾ ਵਿੱਚ ਸ਼ਾਮਲ ਕਰਦੇ ਹੋਏ ਹਲਕਾ ਇਲੈਕਸ਼ਨ ਇੰਨਚਾਰਜ ਯੁਵਾ ਮੋਰਚਾ ਪੰਜਾਬ ਭਾਜਪਾ ਅੰਮ੍ਰਿਤਪਾਲ ਸਿੰਘ ਡੱਲੀ , ਨਿਪੁੰਨ ਸ਼ਰਮਾ , ਰਾਜੀਵ ਸਿੰਗਲਾ ਆਦਮਪੁਰ ਮੰਡਲ ਪ੍ਰਧਾਨ, ਸੁਖਬੀਰ ਕੂੱਕੀ ਬਿਕਰਮਜੀਤ ਸਿੰਘ ਬਿੱਕੀ, ਨਿਧੀ ਤਿਵਾੜੀ ਅਤੇ ਹੋਰ ਆਗੂ ਮੌਜੂਦ ਰਹੇ ਅਤੇ ਇਸ ਮੌਕੇ ਡੱਲੀ ਨੇ ਕਿਹਾ ਕਿ ਭਾਜਪਾ ਦਾ ਪਰਿਵਾਰ ਦਿਨੋ ਦਿਨ ਵੱਧ ਰਿਹਾ ਹੈ ਲੋਕ ਨਿਰੰਤਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਉਨ੍ਹਾਂ ਆਖਿਆ ਕਿ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਭਾਜਪਾ ਇਸ ਚੋਣ ਵਿੱਚ ਆਦਮਪੁਰ ਵਿੱਚ ਅੱਗੇ ਰਹੇਗੀ ਅਤੇ ਬਾਕੀ ਹਲਕਿਆਂ ਵਿੱਚੋਂ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ ਮਿਹਨਤੀ ਨੌਜਵਾਨਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਇਗਾ ਆਮ ਵਰਗ ਵੱਡੇ ਪੱਧਰ ਤੇ ਪਾਰਟੀ ਨਾਲ ਜੋੜਦਾ ਰਿਹਾ ਹੈ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਬਚਾਇਆ ਜਾਵੇਗਾ ਅਤੇ ਕੀਤੇ ਕੰਮ ਦੇ ਅਧਾਰ ਤੇ ਹੀ ਵੋਟ ਮੰਗੀ ਜਾਵੇਗੀ ਭਾਜਪਾ ਹੀ ਅਜਿਹੀ ਪਾਰਟੀ ਹੈ ਦੇਸ਼ ਹਰ ਵਰਗ ਨੂੰ ਅੱਗੇ ਆਉਣ ਦਾ ਮੌਕਾ ਦਿੰਦੀ ਹੈ ਤਾਂ ਜੋ ਭਾਰਤ ਦੇਸ਼ ਦੇ ਰਾਹ ਨਿਰੰਤਰ ਵਾਧਾ ਰਹੇ ।