ਪਿਹੋਵਾ (ਦਾ ਮਿਰਰ ਪੰਜਾਬ)-ਇਸ ਸੰਸਾਰ ਵਿੱਚ ਮਨੁੱਖਤਾ ਦੇ ਭਲੇ ਲਈ ਸਮੇਂ ਸਮੇਂ ਤੇ ਪਰਮੇਸ਼ਰ ਸੰਤ ਮਹਾਂਪੁਰਸ਼ ਭੇਜਦਾ ਰਹਿੰਦਾ ਜੋ ਭੁਲੇ ਭਟਕੇ, ਕੁਰਾਹੇ ਪਏ ਲੋਕਾਂ ਨੂੰ ਸੰਭਾਲਦੇ ਹਨ। ਅਜਿਹੀ ਹੀ ਇਕ ਸਨਮਾਨਯੋਗ ਪੂਰੇ ਸੰਸਾਰ ਵਿੱਚ ਨਾਮਣਾ ਖੱਟਣ ਵਾਲੀ ਸੇਵਾ ਦੀ ਸਿਰਮੌਰ ਮੂਰਤ ਸਨ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲੇ। ਇਹਨਾ ਮਹਾਨ ਸ਼ਬਦਾਂ ਨਾਲ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੰਤ ਮਹਾਂਪੁਰਸ਼ ਸੰਤ ਬਾਬਾ ਬਲਬੀਰ ਸਿੰਘ ਜੀ 96 ਕ੍ਰੋੜੀ ਨਿਹੰਗ ਸਿੰਘ ਜਥੇਬੰਦੀਆ ਦੇ ਮੁਖੀ ਜੀ ਨੇ ਕਿਹਾ ਕਿ ਬਾਬਾ ਜੀ ਦੀਆਂ ਸੇਵਾਵਾਂ ਕਹਿਣ ਕਥਨ ਤੋਂ ਬਾਹਰੀਆਂ ਹਨ। ਉਨਾ ਨੇ ਦੇਸ਼-ਵਿਦੇਸ਼ ਵਿੱਚ ਆਪਣੀਆ ਮਹਾਨ ਸੇਵਾਵਾਂ ਨਿਭਾਈਆਂ ਅਤੇ ਲੱਖਾਂ ਲੋਕਾਂ ਨੂੰ ਅੰਮ੍ਰਿਤ ਪਾਨ ਕਰਵਾਇਆ। ਸੰਤ ਮਹਾਂਪੁਰਸ਼ ਸੰਤ ਬਾਬਾ ਬਲਬੀਰ ਸਿੰਘ ਜੀ ਨੇ ਜਿੱਥੇ ਸਮੂਹ ਨਿਹੰਗ ਸਿੰਘ ਜਥੇਬੰਦੀਆ ਵਲੋਂ ਹਾਜ਼ਰੀ ਲਗਵਾਈ ਉੱਥੇ ਸੰਤ ਮਹਾਂਪੁਰਸ਼ ਸੰਤ ਬਾਬਾ ਜੋਗਾ ਸਿੰਘ ਕਰਨਾਲ ਵਾਲਿਆਂ ਵੱਲੋਂ ਵੀ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਨੂੰ ਸ਼ਰਧਾ ਸੁਮਨ ਭੇਟ ਕੀਤਾ। ਸੰਤ ਮਹਾਂਪੁਰਸ਼ ਸੰਤ ਬਾਬਾ ਬਲਬੀਰ ਸਿੰਘ ਜੀ 96 ਕ੍ਰੋੜੀ ਜੀ ਨੇ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਨਾਲ ਬਚਪਨ ਤੋਂ ਸਾਥ ਨਿਭਾ ਰਹੇ ਸੰਤ ਮਹਾਂਪੁਰਸ਼ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲਿਆਂ ਨੂੰ ਸੇਵਾ ਸੰਭਾਲ ਣ ਦੀ ਜਿੰਮੇਵਾਰੀ ਦਿੰਦਿਆ ਭਾਈ ਮਨੀ ਸਿੰਘ ਭਾਈ ਸੁਰਜਨ ਸਿੰਘ ਭਾਈ ਇਕਬਾਲ ਸਿੰਘ ਭਾਈ ਕਰਮ ਸਿੰਘ ਅਤੇ ਹੋਰ ਬਹੁਤ ਸਾਰੇ ਬਹੰਗਮ ਸਿੰਘ ਜੋ ਬਚਪਨ ਤੋਂ ਬਾਬਾ ਮਾਨ ਸਿੰਘ ਜੀ ਦੇ ਵਖ ਵਖ ਅਸਥਾਨਾ ਤੇ ਸੇਵਾ ਕਰ ਰਹੇ ਹਨ ਸਾਰੇ ਮਿਲ ਕੇ ਪਹਿਲਾਂ ਦੀ ਤਰਾਂ ਸੇਵਾ ਕਰਨ।
ਸੰਤ ਬਾਬਾ ਮਾਨ ਸਿੰਘ ਜੀ ਦੀ ਅੰਤਿਮ ਅਰਦਾਸ ਵਿਚ ਸਿਖ ਪੰਥ ਦੀਆਂ ਮਹਾਨ ਹਸਤੀਆਂ ਵਿਚ ਸਿੰਘ ਸਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ.ਧਾਮੀ ਸਹਿਬ ਸ.ਸੁਖਬੀਰ ਸਿੰਘ ਬਾਦਲ ਡਾ. ਦਲਜੀਤ ਸਿੰਘ ਚੀਮਾ,ਸ .ਕੁਲਵੰਤ ਸਿੰਘ ਮੰਨਣ, ਸ.ਅਮਰਜੀਤ ਸਿੰਘ ਚਾਵਲਾ, ਹਰਿਆਣਾ ਸਰਕਾਰ ਦੇ ਮੰਤਰੀ ਸਹਿਬਾਨ, ਸੰਤ ਮਹਾਂਪੁਰਸ਼ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਬਾਬਾ ਪੰਜਾਬ ਸਿੰਘ ਬਾਬਾ ਅਵਤਾਰ ਸਿੰਘ ਧੂਲਕੋਟ ਬਾਬਾ ਅਰਜਨ ਸਿੰਘ ਜੀ ਅਤੇ ਹੋਰ ਅਨੇਕਾਂ ਸੰਤ ਮਹਾਂਪੁਰਸ਼ ਹਾਜਰ ਹੋਏ। ਦੇਸ਼ ਵਿਦੇਸ਼ ਵਿੱਚੋਂ ਲੱਖਾਂ ਸੰਗਤਾਂ ਨੇ ਹਾਜ਼ਰੀ ਲਗਵਾਈ। ਇਸ ਮਹਾਨ ਸਮਾਗਮ ਵਿਚ ਬਾਬਾ ਮਾਨ ਸਿੰਘ ਜੀ ਦੀ ਚਲਾਈ ਮੁਹਿੰਮ ਤਹਿਤ ਅਨੇਕਾਂ ਪ੍ਰਕਾਰ ਦੇ ਪਦਾਰਥ ..ਪਕਵਾਨ ਤਿਆਰ ਕਰ ਕੇ ਲੰਗਰਾਂ ਵਿੱਚ ਸੰਗਤਾਂ ਨੂੰ ਛਕਾਉਣ ਦੀ ਸੇਵਾ ਕੀਤੀ ਗਈ।





