*ਚੋਣ ਜ਼ਾਬਤਾ ਲੱਗਿਆ ਹੋਣ ਦੇ ਬਾਵਜੂਦ ਸਰਕਾਰ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਕਰਨੀਆ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ—ਕਰਨੈਲ ਸਿੰਘ ਪੀਰਮੁਹੰਮਦ*

पंजाब पॉलिटिक्स
Spread the love

ਜਲੰਧਰ (ਦਾ ਮਿਰਰ ਪੰਜਾਬ)-ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਸਰਕਾਰ ਤੇ ਇਲੈਕਸ਼ਨ ਕਮਿਸ਼ਨ ਦੀਆ ਉਲੰਘਣਾ ਦੀ ਮਿਸਾਲ ਦਿੰਦਿਆ ਕਿਹਾ ਹੈ ਕਿ ਜਲੰਧਰ ਜਿਲੇ ਦੇ ਅਧਿਆਪਕਾਂ ਦੀਆ ਬਦਲੀਆਂ ਲਈ ਸਟੇਸ਼ਨ ਦੀ ਚੋਣ ਕਰਨ ਦਾ ਪੱਤਰ ਜਾਰੀ ਕਰਨ ਅਤੇ ਜਲੰਧਰ ਹਲਕੇ ਨਾਲ ਸਬੰਧਤ ਸਕੂਲਾਂ ਨੂੰ ਇਸ ਤੋਂ ਬਾਹਰ ਨਾ ਰੱਖਣ ਪੰਜਾਬ ਸਰਕਾਰ ਵਲੋਂ ਚੋਣ ਜ਼ਾਬਤਾ ਲੱਗਿਆ ਹੋਣ ਦੇ ਬਾਵਜੂਦ ਮਿਤੀ 17 ਅਪ੍ਰੈਲ 2023 ਨੂੰ ਸਕੂਲ ਅਧਿਆਪਕਾਂ ਦੀਆਂ ਜ਼ਿਲ੍ਹੇ ਦੇ ਅੰਦਰ ਬਦਲੀਆਂ ਦੇ ਸਟੇਸ਼ਨਾਂ ਦੀ ਚੋਣ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਅਤੇ 20 ਅਪ੍ਰੈਲ 2023 ਤੱਕ ਸਟੇਸ਼ਨਾਂ ਦੀ ਚੋਣ ਕਰਨ ਦਾ ਮੌਕਾ ਦਿੱਤਾ ਗਿਆ ਹੈ। 

ਇਹਨਾਂ ਬਦਲੀਆਂ ਵਿੱਚ ਜਲੰਧਰ ਲੋਕ ਸਭਾ ਹਲਕੇ ਅਧੀਨ ਆਉਂਦੇ ਸਕੂਲਾਂ ਨੂੰ ਬਾਹਰ ਰੱਖਿਆ ਜਾਣਾ ਚਾਹੀਦਾ ਸੀ।ਅਜਿਹਾ ਜਾਪਦਾ ਹੈ ਕਿ ਇਸ ਸਬੰਧੀ ਚੋਣ ਕਮਿਸ਼ਨ ਤੋਂ ਮਨਜ਼ੂਰੀ ਵੀ ਨਹੀਂ ਲਈ ਗਈ।ਇੰਨਾ ਹੀ ਨਹੀਂ ਜ਼ਿਲ੍ਹੇ ਅੰਦਰ ਹੋਣ ਵਾਲੀਆਂ ਬਦਲੀਆਂ ਵਿੱਚ ਵੀ ਪੇਂਡੂ ਖੇਤਰ ਦੇ ਸਕੂਲ ਦਿਖਾਏ ਜਾ ਰਹੇ ਹਨ।ਜਲੰਧਰ ਸ਼ਹਿਰ ਅਤੇ ਹੋਰ ਛੋਟੇ ਸ਼ਹਿਰਾਂ ਜਾਂ ਕਸਬਿਆਂ ਦੇ ਅੰਦਰਲੇ ਸਟੇਸ਼ਨ ਨਹੀਂ ਦਿਖਾਏ ਜਾ ਰਹੇ ਹਾਲਾਂਕਿ ਉਥੇ ਵੀ ਕਈ ਅਸਾਮੀਆਂ ਖਾਲੀ ਹਨ।ਅਜਿਹਾ ਜਾਪਦਾ ਹੈ ਕਿ ਸ਼ਹਿਰਾਂ ਅਤੇ ਕਸਬਿਆਂ ਅੰਦਰਲੇ ਸਕੂਲਾਂ ਵਿੱਚ ਆਪਣੇ ਨਜ਼ਦੀਕੀਆਂ, ਸਿਫਾਰਸ਼ੀਆਂ ਜਾਂ ਭ੍ਰਿਸ਼ਟਾਚਾਰ ਰਾਹੀਂ ਬਦਲੀ ਕਰਵਾਉਣ ਵਾਲਿਆਂ ਨੂੰ ਪਹਿਲ ਦਿੱਤੀ ਜਾਵੇਗੀ ਕਿਉਂਕਿ ਸ਼ਹਿਰਾਂ ਵਿੱਚ ਰਿਹਾਇਸ਼ ਰੱਖਣ ਵਾਲੇ ਜ਼ਿਆਦਾਤਰ ਅਧਿਆਪਕ ਸ਼ਹਿਰੀ ਖੇਤਰ ਨੂੰ ਹੀ ਪਹਿਲ ਦਿੰਦੇ ਹਨ।

ਅਕਾਲੀ ਆਗੂ ਨੇ ਜਲੰਧਰ ਲੋਕ ਸਭਾ ਹਲਕੇ ਨਾਲ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੂੰ ਜ਼ਿਲ੍ਹੇ ਅੰਦਰ ਬਦਲੀ ਦੇ ਸਟੇਸ਼ਨ ਦੀ ਚੋਣ ਕਰਨ ’ਤੇ ਰੋਕ ਲਗਾਉਣ ਜਾਂ ਰੱਦ ਕਰਨ ਲਈ ਤੁਰੰਤ ਹਿਦਾਇਤਾਂ ਕੀਤੀਆ ਜਾਣ ।

Leave a Reply

Your email address will not be published. Required fields are marked *