*ਮਸਕਟ ਵਿੱਚ ਵੇਚੀ ਲੜਕੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਹੁੰਚੀ ਵਾਪਿਸ*

देश पंजाब
Spread the love

ਸੁਲਤਾਨਪੁਰ ਲੋਧੀ, 22 ਅਪ੍ਰੈਲ (ਦਾ ਮਿਰਰ ਪੰਜਾਬ)-ਮਸਕਟ ਓਮਾਨ ਵਿੱਚ ਪਿਛਲੇ 1 ਮਹੀਨੇ ਤੋਂ ਫਸੀ ਰੂਪੀ ਨਾਂ ਦੀ ਲੜਕੀ ਕਲ੍ਹ ਦੇਰ ਸ਼ਾਮ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਪਹੁੰਚੀ। ਜ਼ਿਲ੍ਹਾ ਕਪੂਰਥਲਾ ਦੇ ਰਹਿਣ ਵਾਲੇ ਰੂਪੀ ਦੇ ਪਿਤਾ ਸਾਧੂ ਰਾਮ ਨੇ ਦੱਸਿਆ ਕਿ ਉਸਦੀ ਲੜਕੀ ਮਾਰਚ ਮਹੀਨੇ ਉੱਥੇ ਘਰੇਲੂ ਕੰਮ ਕਰਨ ਲਈ ਗਈ ਸੀ, ਪਰੰਤੂ ਏਜੰਟ ਵੱਲੋਂ ਉੱਥੇ ਪਹੁੰਚਦਿਆ ਹੀ ਉਸਨੂੰ ਅੱਗੇ ਵੇਚ ਦਿੱਤਾ ਗਿਆ ਸੀ। ਜਿਸਦੀ ਜਾਣਕਾਰੀ ਉਹਨਾਂ ਨੂੰ ਖੁਦ ਰੂਪੀ ਵੱਲੋਂ ਦਿੱਤੀ ਗਈ ਸੀ। ਸਾਧੂ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਰੂਪੀ ਨੂੰ ਵਾਪਿਸ ਲਿਆਉਣ ਲਈ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ। ਜਿਹਨਾਂ ਦੇ ਯਤਨਾਂ ਸਦਕਾ ਉਹਨਾਂ ਦੀ ਲੜਕੀ ਇੱਕ ਹਫਤੇ ਦੇ ਅੰਦਰ ਅੰਦਰ ਅੱਜ ਆਪਣੇ ਘਰ ਪਹੁੰਚ ਸਕੀ। ਉਸਨੇ ਦੱਸਿਆ ਕਿ ਰੂਪੀ ਦੇ ਘਰ ਪਹੁੰਚਦਿਆਂ ਸਭ ਤੋਂ ਪਹਿਲਾਂ ਉਹ ਉਸਨੂੰ ਲੈ ਕੇ ਸੰਤ ਸੀਚੇਵਾਲ ਦਾ ਆਸ਼ੀਰਵਾਦ ਲੈਣ ਲਈ ਨਿਰਮਲ ਕੁਟੀਆ ਪਹੁੰਚੇ।

ਇਸ ਮੌਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚੀ ਰੂਪੀ ਨੇ ਦੱਸਿਆ ਘਰ ਦੀਆਂ ਆਰਥਿਕ ਤੰਗੀਆਂ ਕਾਰਨ ਉਹ ਆਪਣੀ ਚਚੇਰੀ ਭੈਣ ਦੇ ਬੁਲਾਉਣ ਤੇ 1 ਮਹੀਨੇ ਪਹਿਲਾਂ ਮਸਕਟ ਗਈ ਸੀ। ਪਰ ਉਸਦੀ ਭੈਣ ਵੱਲੋਂ ਉਸਨੂੰ ਘਰੇਲੂ ਕੰਮ ਕਰਨ ਦਾ ਝਾਂਸਾ ਦੇ ਕੇ ਉੇੱਥੇ ਫਸਾ ਦਿੱਤਾ ਗਿਆ ਸੀ। ਜਿੱਥੇ ਉੱਥੋਂ ਦੇ ਏਜੰਟ ਵੱਲੋਂ ਉਸਦਾ ਪਾਸਪੋਰਟ ਲੈ ਕੇ ੳੇੁਸਨੂੰ ਅੱਗੇ ਵੇਚ ਦਿੱਤਾ ਗਿਆ। ਉਸਨੇ ਦੱਸਿਆ ਕਿ ਉਸਨੂੰ ਕਈ ਕਈ ਦਿਨ ਉੱਥੇ ਕਮਰੇ ਵਿੱਚ ਬੰਦ ਰੱਖਿਆ ਜਾਂਦਾ ਸੀ ਤੇ ਉਸਨੂੰ ਖਾਣ ਪੀਣ ਲਈ ਵੀ ਨਹੀ ਦਿੱਤਾ ਜਾ ਰਿਹਾ ਸੀ। ਜਿਸ ਕਾਰਨ ਉਹ ਬੀਮਾਰ ਹੋ ਗਈ ਸੀ ਤੇ ਉਸਨੂੰ ਹਸਪਤਾਲ ਵੀ ਦਾਖਲ ਕਰਾਉਣ ਪਿਆ ਸੀ। ਉਸਨੇ ਦੱਸਿਆ ਕਿ ਉਸ ਵੱਲੋਂ ਉੱਥੇਂ ਬੀਮਾਰ ਹੋਣ ਕਾਰਨ ਆਪਣੀ ਬੇਵੱਸੀ ਜ਼ਾਹਿਰ ਕਰਦਿਆ ਵਾਪਸ ਪੰਜਾਬ ਜਾਣ ਦੀ ਇੱਛਾ ਵੀ ਜਿਤਾਈ ਗਈ ਪਰ ਉੱਥੋਂ ਉਸ ਵੱਲੋਂ ਧੱਕੇ ਨਾਲ ਕੰਮ ਕਰਾਇਆ ਜਾ ਰਿਹਾ ਸੀ।

ਉਸਦੇ ਪਿਤਾ ਸਾਧੂ ਰਾਮ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਅਪਾਹਜ਼ ਹਨ ਤੇ ਉਹਨਾਂ ਦੇ ਘਰ ਦੇ ਹਲਾਤ ਵੀ ਬਹੁਤ ਨਾਜ਼ੁਕ ਹਨ। ਉਹਨਾਂ ਦੱਸਿਆ ਕਿ ਰੂਪੀ ਨਾਲ ਉਸਦੀ ਚਾਚੇ ਦੀ ਲੜਕੀ ਨੇ ਸੰਪਰਕ ਕੀਤਾ ਸੀ ਜਿਹੜੀ ਕਿ ਲੰਬੇ ਸਮੇਂ ਤੋਂ ਉੱਥੇ ਹੈ। ਉਸ ਵੱਲੋਂ ਉਸਨੂੰ ਮਸਕਟ ਓਮਾਨ ਵਿੱਚ ਕੰਮ ਕਰਨ ਲਈ ਬੁਲਾਇਆ ਗਿਆ ਸੀ। ਉਹਨਾਂ ਦੱਸਿਆ ਕਿ ਅਸੀ ਉਸਤੇ ਭਰੋਸਾ ਕਰਦਿਆ ਆਪਣੀ ਲੜਕੀ ਨੂੰ ਉੱਥੇ ਭੇਜ ਦਿੱਤਾ ਪਰ ਉਸਦੀ ਚਚੇਰੀ ਭੈਣ ਵੱਲੋਂ ਉਹਨਾਂ ਨਾਲ ਧੋਖਾ ਕੀਤਾ ਗਿਆ। ਉਹਨਾਂ ਦੱਸਿਆ ਕਿ ਉਸ ਵੱਲੋਂ ਰੂਪੀ ਦੇ ਬੀਮਾਰ ਹੋਣ ਤੇ ਨਾ ਤਾਂ ਉਸਨੂੰ ਦੇਖਣ ਲਈ ਗਈ ਤੇ ਉਸਨੂੰ ਜਦੋਂ ਵਾਪਿਸ ਭੇਜਣ ਦੀ ਬੇਨਤੀ ਕੀਤੀ ਤਾਂ ਉਸਨੇ ਉਹਨਾਂ ਕੋਲੋਂ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। 

ਜਾਣਕਾਰੀ ਦਿੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਬੜੇ ਦੱੁਖ ਦੀ ਗੱਲ ਹੈ ਕਿ ਕੱੁਝ ਕੇ ਪੈਸਿਆਂ ਦੀ ਲਾਲਚ ਵਿੱਚ ਲੋਕ ਆਪਣੀ ਜ਼ਮੀਰ ਵੇਚ ਕੇ ਇਨਸਾਨੀਅਤ ਤੱਕ ਨੂੰ ਭੁੱਲਾ ਦਿੰਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲਗਾ ਕੇ ਇੱਕ ਅਪਾਹਜ਼ ਪਰਿਵਾਰ ਦੀ ਲੜਕੀ ਨਾਲ ਅਜਿਹਾ ਧੋਖਾ ਹੋਇਆ ਹੈ ਤਾਂ ਉਹਨਾਂ ਇਸ ਮਾਮਲੇ ਸੰਬੰਧੀ ਪਹਿਲ ਦੇ ਅਧਾਰ ਤੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਰੂਪੀ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੀ ਅਪੀਲ ਕੀਤੀ। ਜਿਸਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਤਰੰੁਤ ਕਾਰਵਾਈ ਕੀਤੀ ਤੇ ਰੂਪੀ 1 ਹਫਤੇ ਵਿੱਚ ਵਾਪਿਸ ਆ ਸਕੀ। ਉਹਨਾਂ ਵਿਦੇਸ਼ ਮੰਤਰਾਲੇ ਤੇ ਉਹਨਾਂ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਰੂਪੀ ਨੂੰ ਮੀਡੀਆ ਤੱਕ ਲੈ ਕੇ ਆਉਣ ਦਾ ਕੇਵਲ ਇਹੋ ਮਕਸਦ ਹੈ ਕਿ ਉਸਨੂੰ ਦੇਖ ਕੇ ਹੋਰ ਪਰਿਵਾਰ ਅਤੇ ਲੜਕੀਆਂ ਬੱਚ ਸਕਣ। ਉਹਨਾਂ ਕਿਹਾ ਕਿ ਇੱਕ ਗਰੀਬ ਪਰਿਵਾਰ ਨੂੰ ਇਹਨਾਂ ਨਹੀ ਪਤਾ ਹੁੰਦਾ ਕਿ ਉਹਨਾਂ ਨਾਲ ਵਿਦੇਸ਼ ਦੇ ਨਾਮ ਤੇ ਕਿਵੇਂ ਧੋਖੇ ਕੀਤੇ ਜਾ ਰਹੇ ਹਨ ਤੇ ਕਿਵੇਂ ਉਹਨਾਂ ਕੋਲੋਂ ਝੂਠੇ ਦਸਤਾਵੇਜ਼ਾਂ ਤੇ ਹਸਤਾਖਤ ਕਰਵਾਕੇ ਉਹਨਾਂ ਨੂੰ ਜਾਂ ਉਹਨਾਂ ਦੀਆਂ ਲੜਕੀਆਂ ਨੂੰ ਫਸਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੁੱਝ ਕੁ ਪੈਸਿਆਂ ਖਾਤਰ ਗਰੀਬ ਘਰਾਂ ਦੀ ਲੜਕੀਆਂ ਨੂੰ ਰਸੋਈ ਦੇ ਕੰਮ ਜਾਂ ਵੱਧ ਪੈਸਿਆਂ ਦਾ ਝਾਂਸਾ ਦੇ ਕੇ ਟਰੈਵਲ ਏਜੰਟਾਂ ਲੜਕੀਆਂ ਨੂੰ ਅਰਬ ਮੁਲਕਾਂ ਵਿਚ ਵੇਚਿਆ ਜਾ ਰਿਹਾ ਹੈ ਜਿੱਥੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਥੇ ਹੀ ਉਹਨਾਂ ਨੂੰ ਕਈ ਕਈ ਦਿਨ ਭੱਖੇ ਬੰਦ ਕਮਰਿਆ ਵਿੱਚ ਰੱਖ ਕੇ ਮਾਰ ਕੁੱਟ ਕੀਤੀ ਜਾ ਰਹੀ ਹੈ। ਉਹਨਾਂ ਵਿਦੇਸ਼ ਮੰਤਰੀ ਨੂੰ ਮੰਗ ਕੀਤੀ ਕਿ ਅਜਿਹੇ ਟਰੈਵਲ ਏਜੰਟਾਂ ਤੇ ਸਖ਼ਤੀ ਨਾਲ ਕਾਰਵਾਈ ਕਰਨ ਜੋ ਲੜਕੀਆਂ ਦੀ ਆਰਥਿਕ ਗਰੀਬੀ ਦਾ ਫਾਇਦਾ ਉਠਾਦਿਆਂ ਉਹਨਾਂ ਨੂੰ ਝੂਠਾ ਲਾਲਚ ਦੇ ਕੇ ਫਸਾ ਰਹੇ ਹਨ। 

ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਵੀ ਟਰੈਵਲ ਏਜੰਟਾਂ ਤੇ ਕਾਰਵਾਈ ਕਰਨ ਦੀ ਉਠਾਵਾਂਗੇ ਮੰਗ: ਸੰਤ ਸੀਚੇਵਾਲ ਨੇ ਕਿਹਾ ਕਿ ਉਹ ਆਮ ਘਰਾਂ ਦੀਆਂ ਲੜਕੀਆਂ ਨਾਲ ਕੀਤੀਆਂ ਜਾ ਰਹੀਆਂ ਧੋਖੇਧਾੜੀਆਂ ਸੰਬੰਧੀ ਮੱੁਖ ਮੰਤਰੀ ਨਾਲ ਗੱਲ ਵੀ ਕਰਨਗੇ ਤੇ ਚਿੱਠੀ ਲਿਖਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਉਠਾਉਣਗੇ ਤਾਂ ਕਿ ਅਜਿਹੇ ਟਰੈਵਲ ਏਜੰਟਾਂ ਤੇ ਠੱਲ ਪਾਈ ਜਾ ਸਕੇ। ਜਾਣਕਾਰੀ ਦਿੰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਹੁਣ ਤੱਕ ਕੀਤੇ ਗਏ ਯਤਨਾਂ ਸਦਕਾ ਅਰਬ ਵਿੱਚ ਫਸੀਆਂ ਕਈ ਲੜਕੀਆਂ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਸਹੀ ਸਲਾਮਤ ਭਾਰਤ ਵਾਪਿਸ ਆ ਚੁੱਕੀਆਂ ਹਨ।

ਬਾਹਰ ਭੇਜਣ ਤੋਂ ਪਹਿਲਾਂ ਕਾਗਜ਼ਾਂ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਦੀ ਕੀਤੀ ਅਪੀਲ:- ਸੰਤ ਸੀਚੇਵਾਲ ਨੇ ਦੱਸਿਆ ਕਿ ਟਰੈਵਲ ਏਜੰਟਾਂ ਵੱਲੋਂ ਅਰਬ ਦੇਸ਼ਾਂ ਵਿੱਚ ਪੰਜਾਬ ਦੇ ਗਰੀਬ ਪਰਿਵਰਾਂ ਦੀਆਂ ਮਜ਼ਬੂਰੀਆਂ ਦਾ ਨਜਾਇਜ਼ ਫਾਈਦਾ ਉਠਾ ਕੇ ਤੇ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ ਭਰਮਾ ਲੈਂਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਰਬ ਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਉਥੋਂ ਦੇ ਸਾਰੇ ਹਲਾਤਾਂ ਬਾਰੇ ਜਾਣਕਾਰੀ ਲੈ ਲਿਆ ਕਰਨ ਤਾਂ ਜੋ ਅਜਿਹੇ ਹਲਾਤ ਨਾ ਬਣਨ। ਟਰੈਵਲ ਏਜੰਟਾਂ ਵੱਲੋਂ ਦਿੱਤੇ ਜਾ ਰਹੇ ਝੂਠੇ ਝਾਂਸਿਆਂ ਦੀ ਕਾਰਨ ਹਲੇ ਵੀ ਉਥੇ ਲੜਕੀਆਂ ਫਸੀਆਂ ਹੋਈਆ ਹਨ।

Leave a Reply

Your email address will not be published. Required fields are marked *