*ਹੰਕਾਰ ਨਾਲ ਭਰਿਆ ਕੇਜਰੀਵਾਲ ਭੁੱਲ ਗਿਆ ਪ੍ਰਜਤੰਤਰ ਦੀ ਰੀਤ-ਰਾਜਾ ਵੜਿੰਗ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬੀਤੇ ਦਿਨੀਂ ਜਲੰਧਰ ਫੇਰੀ ਦੌਰਾਨ ਕੇਜਰੀਵਾਲ ਵਲੋਂ ਦਿੱਤੇ ਬਿਆਨ ਨੂੰ ਹੰਕਾਰ ਦੀ ਨਿਸ਼ਾਨੀ ਦੱਸਿਆ ਹੈ।

ਪ੍ਰਜਾਤੰਤਰ ਵਿੱਚ ਸਰਕਾਰ ਲੋਕ ਬਨਾਉਂਦੇ ਨੇ ਅਤੇ ਵਿਕਾਸ ਕਾਰਜ ਵੀ ਲੋਕਾਂ ਦੇ ਪੈਸੇ ਨਾਲ ਹੀ ਹੁੰਦਾ ਹੈ। ਵੋਟਾਂ ਲੈਣ ਲਈ ਵਿਕਾਸ ਕਾਰਜਾਂ ਦੀ ਧਮਕੀ ਦੇਣਾ ਕੇਜਰੀਵਾਲ ਨੂੰ ਭਾਰੀ ਪਵੇਗਾ।

ਪੰਜਾਬ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦੇ ਅਤੇ ਲੋਕਾਂ ਨਾਲ ਆਮ ਜ਼ਰੂਰਤਾਂ ਲਈ ਹੋ ਰਹੇ ਭ੍ਰਿਸ਼ਟਾਚਾਰ ਦੀ ਵਜ੍ਹਾ ਨਾਲ ਹਾਰ ਤੋਂ ਡਰਦਿਆਂ ਕੇਜਰੀਵਾਲ ਨੇ ਇਹੋ ਜਿਹਾ ਬਿਆਨ ਦੇਕੇ ਪੰਜਾਬ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੀ ਜਨਤਾ ਡਰਨ ਵਾਲੀ ਨਹੀਂ ਬਲਕਿ ਜ਼ਬਰ ਦੇ ਖ਼ਿਲਾਫ਼ ਲੜਾਈ ਲੜਨ ਵਾਲੀ ਹੈ। 

ਪੰਜਾਬੀ, ਕੇਜਰੀਵਾਲ ਦੇ ਇਸ ਹੰਕਾਰ ਦਾ ਜਵਾਬ, ਜਲੰਧਰ ਜਿਮਨੀ ਚੋਣਾਂ ਵਿਚ 10 ਮਈ ਨੂੰ ਦੇਣਗੇ ਅਤੇ ਜਲੰਧਰ ਦੇ ਲੋਕ ਕਾਂਗਰਸ ਦੀ ਲੋਕ ਪੱਖੀ ਨੀਤੀਆਂ ਦੇ ਹੱਕ ਵਿੱਚ ਫ਼ਤਵਾ ਦੇਣਗੇ।

ਜਲੰਧਰ ਦਿਆਂ ਮੇਰੀਆਂ ਮਾਵਾਂ ਅਤੇ ਭੈਣਾਂ ਸੁਸ਼ੀਲ ਰਿੰਕੂ ਤੋਂ ਪਿਛਲੇ ਇਕ ਸਾਲ ਦੇ ਸਰਕਾਰੀ ਵਾਅਦੇ ਵਜੋਂ 12000 ਰੂਪਏ ਦੀ ਮੰਗ ਜਰੂਰ ਕਰਨ।ਆਮ ਪਾਰਟੀ ਤੋਂ ਲਤੀਫਪੁਰਾ ਦੇ ਲੋਕਾਂ ਨਾਲ ਕੀਤੇ ਧੱਕੇ ਦਾ ਵੀ ਹਿਸਾਬ ਜ਼ਰੂਰ ਮੰਗਣ ਜਲੰਧਰ ਦੇ ਲੋਕ। 

ਕਿਸਾਨਾਂ ਨੂੰ ਬਣਦਾ ਮੁਆਵਜਾ ਨਾ ਦੇਣਾ ਪੰਜਾਬ ਦੀ ਕਿਸਾਨੀ ਨਾਲ ਆਮ ਪਾਰਟੀ ਦੀ ਸਰਕਾਰ ਦਾ ਬਹੁਤ ਵੱਡਾ ਧੋਖਾ ਹੈ ਅਤੇ ਜਲੰਧਰ ਜਿਮਨੀ ਚੋਣਾਂ ਵਿਚ ਇਸ ਧੋਖੇਬਾਜ਼ ਸਰਕਾਰ ਨੂੰ ਜਗਾਉਣ ਲਈ ਸੁਸ਼ੀਲ ਰਿੰਕੂ ਨੂੰ ਹਰਾਉਣਾ ਹੀ ਇਕ ਮਾਤਰ ਹੱਲ ਹੈ।

Leave a Reply

Your email address will not be published. Required fields are marked *