*ਯੂਰਪ ਦੀਆਂ ਲੋਕ ਇਨਸਾਫ਼ ਪਾਰਟੀਆਂ ਭੰਗ ਹੋਣ ਮਗਰੋਂ ਇਸਦਾ ਸਾਰਾ ਵੋਟ ਬੈਂਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਦੇ ਹੱਕ ਵਿੱਚ ਹੋਇਆ ਤਬਦੀਲ —- ਮੀਡੀਆ*

Uncategorized
Spread the love

ਪੈਰਿਸ / ਜਲੰਧਰ 10 ਮਈ ( ਭੱਟੀ ਫਰਾਂਸ ) ਜਲੰਧਰ ਤੋਂ ਟੈਲੀਫੋਨ ਰਾਹੀਂ ਮਿਲੀ ਜਾਣਕਾਰੀ ਮੁਤਾਬਿਕ ਲ਼ੋਕ ਸਭਾ ਹਲਕਾ ਜਲੰਧਰ ਦੀ ਹੋ ਰਹੀ ਉਪ ਚੋਣ ਦੀਆਂ ਜਿਹੜੀਆਂ ਵੋਟਾਂ ਅੱਜ ਪੈ ਰਹੀਆਂ ਹਨ ਦੇ ਸਰਵੇਖਣ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੇ ਬੂਥਾ ਉਪਰ ਐਨ.ਆਰ.ਆਈਜ ਦੇ ਪ੍ਰਵਾਰਿਕ ਮੈਬਰਾਂ ਦੇ ਵੋਟਰ ਜਿਆਦਾ ਦਿਖਾਈ ਦੇ ਰਹੇ ਹਨ । ਇਕ ਲੋਕਲ ਪ੍ਰਵਾਰ ਦੇ ਮੈਬਰ ਕੁਲਦੀਪ ਸਿੰਘ ਫਰਾਂਸ ਦੇ ਦੱਸਣ ਮੁਤਾਬਿਕ ਉਨਾਂ ਨੂੰ ਫਰਾਂਸ ਤੋਂ ਕਾਲ ਗਈ ਸੀ ਕਿ ਇਸ ਵਾਰ ਆਪਾ ਲੋਕ ਇਨਸਾਫ ਪਾਰਟੀ ਦੀ ਜਗਾਹ ਮਾਨ ਦਲ ਦੇ ਉਮੀਦਵਾਰ ਨੂੰ ਵੋਟ ਪਾਉਣੀ ਹੈ ਜਿਸਦੇ ਨਤੀਜੇ ਵਜੋਂ ਬੈੱਸ ਗਦਾਰਾ ਦੀ ਜਗਾਹ ਅਸੀਂ ਮਾਨ ਦਲ ਨੂੰ ਵੋਟਾਂ ਪਾ ਰਹੇ ਹਾਂ । ਇਸਦੀ ਪੁਸ਼ਟੀ ਸਰਦਾਰ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਨੇ ਵੀ ਮੀਡੀਏ ਨਾਲ ਸਾਝੀ ਕੀਤੀ ਹੈ ਅਤੇ ਉਸਨੇ ਕਿਹਾ ਹੈ ਕਿ ਯੂਰਪ ਭਰ ਦੇ ਵਰਕਰ ਜਿਹੜੇ ਸਾਡੇ ਨਾਲ ਜੁੜੇ ਹੋਏ ਸਨ ਉਹ ਸਾਰੇ ਹੀ ਪੰਥਕ ਉਮੀਦਵਾਰ ਗੁਰਜੰਟ ਸਿੰਘ ਨੂੰ ਹੀ ਵੋਟ ਕਰ ਰਹੇ ਹਨ ।

Leave a Reply

Your email address will not be published. Required fields are marked *