*ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਸ਼੍ਰੀ ਗੁਰੂ ਰਵੀਦਾਸ ਸਭਾ ਲਾ-ਕੋਰਨਵ ਫਰਾਂਸ ਨੇ ਕੀਤੀ ਜੋਰਦਾਰ ਨਿਖੇਧੀ —–ਬਹੁਜਨ ਸਮਾਜ ਫਰਾਂਸ*

देश पंजाब
Spread the love

ਪੈਰਿਸ 14 ਮਈ ( ਭੱਟੀ ਫਰਾਂਸ ) ਗੁਰਦੁਆਰਾ ਨਾਨਕਸਰ ਬੁੰਗਾ ਰਵਿਦਾਸੀਆਂ ਸਿੰਘਾਂ ਵਿਖ਼ੇ ਐਸ.ਜੀ.ਪੀ.ਸੀ ਦੀ ਟਾਸਕ ਫੋਰਸ ਵਲੋਂ ਕੀਤੀ ਗਈ ਹੁਲੜਬਾਜ਼ੀ ਕਾਰਨ ਸਮੁੱਚੇ ਬਹੁਜਨ ਸਮਾਜ ਨੇ ਬਹੁਤ ਭਾਰੀ ਰੋਸ ਪ੍ਰਗਟ ਕੀਤਾ ਹੈ, ਇਸ ਬਾਰੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਭਵਨ ਦੇ ਸੈਕਟਰੀ ਪ੍ਰਮਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਇਸ ਘਟਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜੀਆਂ ਹੋਈਆਂ ਕਰੋੜਾਂ ਸੰਗਤਾਂ ਦੇ ਮਨਾਂ ਨੂੰ ਠੇਸ ਪਹੰਚੀ ਹੈ। ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦੇ ਮਨਾਂ ਵਿੱਚ ਵੀਂ ਭਾਰੀ ਰੋਸ ਹੈ। ਪੰਜਾਬ ਦੇ ਸ਼ਹਿਰ ਬੰਗਾ ਵਿਖੇ ਵਾਪਰੀ ਇਸ ਅਸਿਹ ਅਤੇ ਅਕਿਹ ਘਟਨਾ ਬਾਰੇ ਸ੍ਰੀ ਗੁਰੂ ਰਵਿਦਾਸ ਸਭਾ ਪੈਰਿਸ ਦੀ ਹੁੰਗਾਮੀ ਬੈਠਕ ਗੁਰਦੁਆਰਾ ਸਾਹਿਬ ਦੇ ਦਫਤਰ ਵਿਖੇ ਹੋਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਮੁੱਚੀ ਸਾਧ ਸੰਗਤ ਦੀ ਹਾਜਰੀ ਵਿੱਚ ਵਾਪਰੇ ਦੁਖਦਾਈ ਘਟਨਾਕਰਮ ਬਾਰੇ ਵਿਚਾਰਾਂ ਕਰਨ ਦੇ ਨਾਲ ਨਾਲ ਸੰਗਤ ਦੇ ਸੁਝਾਅ ਵੀ ਮੰਗੇ। 

                                  ਲਾ-ਕੋਰਨਵ ਫਰਾਂਸ ਵਿਖੇ ਸਥਿੱਤ ਗੁਰੂ ਘਰ, ਸ਼੍ਰੀ ਗੁਰੂ ਰਵੀਦਾਸ ਭਵਨ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਦੀ ਸਾਧ ਸੰਗਤ ਦੀ ਸੋਚ ਮੁਤਾਬਿਕ ਗੁਰੂ ਘਰ ਉਪਰ ਕਬਜ਼ਾ ਕਰਨ ਦੀ ਆੜ ਹੇਠ ਟਾਸਕ ਫੋਰਸ ਵੱਲੋਂ ਬਹੁਤ ਸਾਰੀਆਂ ਧਾਰਮਿਕ ਬੇਅਦਬੀਆਂ ਕੀਤੀਆਂ ਗਈਆਂ ਜੋ ਕਿ ਅਤਿ ਨਿੰਦਣਯੋਗ ਹਨ । ਦੂਸਰਾ ਗੁਰੂ ਘਰ ਦੀ ਪ੍ਰਕਰਮਾ ਵਿੱਚ ਡਾਂਗਾਂ ਸੋਟੇ, ਤਲਵਾਰਾਂ, ਬੰਦੂਕਾਂ ਨਾਲ ਦਹਿਸ਼ਤ ਫੈਲਾਉਂਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸਦੀ ਅਸੀਂ ਜੋਰਦਾਰ ਨਿਖੇਧੀ ਕਰਦੇ ਹਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਧਰਮ ਅਤੇ ਬਹੁਜਨ ਸਮਾਜ ਵਿੱਚ ਬਿਨਾ ਵਜਾਹ ਪਾੜਾ ਪਾਉਣ ਵਾਲੇ ਇਨ੍ਹਾਂ ਸ਼ਰਾਰਤੀ ਅਨਸਰਾ ਨੂੰ ਨੱਥ ਪਾਈ ਜਾਵੇ, ਤਾਂ ਕਿ ਸਾਡਾ ਆਪਸੀ ਮੇਲ ਮਿਲਾਪ ਭਰਾਵਾਂ ਦੀ ਤਰਾਂ ਕਾਇਮ ਰਹੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਇਹ ਵੀ ਬੇਨਤੀ ਹੈ ਇਸ ਘਟਨਾ ਤੇ ਗੌਰ ਕਰਕੇ ਇਸ ਗੁੰਝਲਦਾਰ ਮਸਲੇ ਦਾ ਹੱਲ ਜਲਦੀ ਕਢਿਆ ਜਾਵੇ ਤਾਂ ਭਾਈਚਾਰਿਕ ਸਾਂਝ ਹਮੇਸ਼ਾਂ ਬਰਕਰਾਰ ਰਹੇ।

 

                               ਪ੍ਰਮਿੰਦਰ ਸਿੰਘ ਨੇ ਕਮੇਟੀ ਦੇ ਹਵਾਲੇ ਨਾਲ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਉਹ ਇਸ ਘਟਨਾਕਰਮ ਤੇ ਸਖ਼ਤ ਨੋਟਿਸ ਲੈਣ ਦੇ ਨਾਲ ਨਾਲ ਸ਼ਰਾਰਤੀ ਅਨਸਰਾਂ ਦੀ ਪਹਿਚਾਣ ਕਰੇ ਤੇ ਉਨਾਂ ਤੇ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕਰੇ ਤਾਂ ਜੋ ਭਵਿੱਖ ਵਿੱਚ ਕੋਈ ਹੋਰ ਹੁੱਲੜਬਾਜ ਗੁਰੂ ਘਰਾਂ ਵਿੱਚ ਇਸ ਤਰਾਂ ਦੀ ਸ਼ਰਾਰਤ ਨਾ ਕਰ ਸਕੇ। ਇਸ ਮੀਟਿੰਗ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼੍ਰੀ ਬਲਵੰਤ ਸੁੰਦਰ, ਵਾਇਸ ਪ੍ਰਧਾਨ ਸ਼੍ਰੀ ਪਰਮਜੀਤ ਜੀ, ਜਨਰਲ ਸਕੱਤਰ ਸ਼੍ਰੀ ਪਰਮਿੰਦਰ ਸਿੰਘ, ਸਕੱਤਰ ਭਾਈ ਜਸਪਾਲ ਸਿੰਘ, ਕੈਸ਼ੀਅਰ ਸ਼੍ਰੀ ਦਵਿੰਦਰ ਰੱਲ੍ਹ ਅਤੇ ਚੇਅਰਮੈਨ ਭਾਈ ਮੇਜਰ ਸਿੰਘ ਤੋਂ ਇਲਾਵਾ ਸ਼੍ਰੀ ਹਰਮੇਸ਼ ਲਾਲ, ਸ਼੍ਰੀ ਰੋਸ਼ਨ ਗੁਰੂ, ਸ਼੍ਰੀ ਮਨੋਹਰ ਸੰਧੂ, ਸ਼੍ਰੀ ਮੋਹਨ ਲਾਲ, ਸ਼੍ਰੀ ਮਹਿੰਗਾ ਰਾਮ, ਸ਼੍ਰੀ ਮਲਕੀਤ ਗੰਗੜ, ਸ਼੍ਰੀ ਚੰਦ ਗੰਗੜ, ਸ਼੍ਰੀ ਦਰਸ਼ਨ ਰਾਮ, ਸ਼੍ਰੀ ਮਲਕੀਤ ਬੰਗਾ, ਭਾਈ ਸੋਢੀ ਸਿੰਘ, ਸ਼੍ਰੀ ਹਰਵਿੰਦਰ ਸਹਿਗਲ, ਸ਼੍ਰੀ ਲਾਲ ਸਿੰਘ ਅਤੇ ਪਰਮਜੀਤ ਮਾਨ ਸਾਹਿਤ ਗੁਰੂ ਘਰ ਦੀ ਸਾਧ ਸੰਗਤ ਵੀ ਬਹੁਤ ਵੱਡੀ ਤਦਾਦ ਵਿੱਚ ਹਾਜਿਰ ਸੀ ।

Leave a Reply

Your email address will not be published. Required fields are marked *