*ਗੰਨ ਪਵਾਇੰਟ ਤੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਕਾਬੂ,ਖਿਡਾਉਣਾ ਪਿਸਤੋਲ ਨਾਲ ਡਰਾ ਕੇ ਵੀ ਕਰਦੇ ਸਨ ਲੁੱਟਾਂ*

Uncategorized
Spread the love

ਲੋਹੀਆਂ ਖ਼ਾਸ 5 ਜੂਨ (ਰਾਜੀਵ ਕੁਮਾਰ ਬੱਬੂ)-ਥਾਣਾ ਲੋਹੀਆਂ ਖਾਸ ਦੇ ਥਾਣਾ ਮੁੱਖੀ ਯਾਦਵਿੰਦਰ ਸਿੰਘ ਵੱਲੋ ਪ੍ਰੈਸ ਮਿਲਣੀ ਕਰਕੇ ਜਾਨਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਾ ਲੋਹੀਆਂ ਦੇ ਸਭ ਇੰਸਪੈਕਟਰ ਗੋਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਖ਼ਾਸ ਮੁਖਬਰ ਦੀ ਇਤਲਾਹ ਤੇ ਦੋ ਮੁਲਜਿਮ ਜੋ ਪਿਸਤੌਲ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਜੋਰਾਂ ਸਿੰਘ ਪੁੱਤਰ ਜਗਦੀਸ਼ ਵਾਸੀ ਪਿੰਡ ਚੱਕ ਪਿੱਪਲੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਰੂਲੀਆ ਸਿੰਘ ਵਾਸੀ ਪਿੰਡ ਪਿੱਪਲੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਇਕ ਦੇਸੀ ਕੱਟਾ ਪਿਸਤੌਲ 315 ਬੋਰ ਸਮੇਤ ਦੋ ਜਿੰਦਾ ਰੋਦ, ਇਕ ਖਿਡੌਣਾ ਪਿਸਤੌਲ, ਦੋ ਦੋ ਹਜ਼ਾਰ ਦੇ 20 ਨੋਟ ਕੁਲਾ ਰਕਮ 40 ਹਾਜ਼ਰ ਰੁਪਏ ਜਾਲੀ ਕਰੰਸੀ, ਚਾਰ ਮੋਟਰ ਸਾਇਕਲ, ਪੰਜ ਮੋਬਾਇਲ ਫੋਨ, ਤਿਨ ਗੁਟ ਘੜੀਆਂ ਬਰਾਮਦ ਕਰਕੇ ਕਾਬੂ ਕੀਤਾ ਗਿਆ ਹੈ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਹੋਰ ਖੁਲਾਸੇ ਕਰਨ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *