ਜਲੰਧਰ( ਦਾ ਮਿਰਰ ਪੰਜਾਬ)-…ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਐਨ ਆਰ ਆਈਜ ਨੂੰ ਇੰਨਸਾਫ ਦਵਾਇਆ ਜਾ ਰਿਹਾ ਹੈ ਪਰ ਅਜੇ ਤੱਕ ਵੀ ਭੂ ਮਾਫੀਆ ਦੀ ਕੁਝ ਤਾਕਤਵਾਰ ਅਤੇ ਵੱਡੇ ਪੱਧਰ ਦੇ ਅਫਸਰਾਂ ਨਾਲ ਗੰਢਤੁੱਪ ਹੈ। ਐਨ ਆਰ ਆਈ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਦੀਆ ਅਣਥੱਕ ਮਿਹਨਤਾਂ ਸਦਕਾ ਕਾਫੀ ਐਨ ਆਰ ਆਈਜ ਨੂੰ ਇੰਨਸਾਫ ਮਿਲਿਆ ਹੈ। ਅਜੇਹਾ ਹੀ ਇਕ ਮਿਸਾਲੀ ਅਤੇ ਹਾਈ ਪ੍ਰੋਫਾਈਲ ਕੇਸ ਮਾਨਯੋਗ ਜਲੰਧਰ ਅਦਾਲਤ ਵਿਚ ਸਾਹਮਣੇ ਆਇਆ।ਜਲੰਧਰ ਦੇ ਇਕ ਬਹੁਤ ਹੀ ਵੱਡੇ ਲੀਡਰ ਨੂੰ ਬਚਾਉਣ ਖਾਤਰ ਜਲੰਧਰ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦੇ ਪਰਮਿੰਦਰ ਸਿੰਘ ਅਸ਼ਟਾਮ ਫਰੋਸ਼ ਵਾਸੀ ਪਿੰਡ ਚੱਕ ਕਲਾਂ ਨੇ ਉਕਤ ਲੀਡਰ ਵੱਲੋ ਜਾਅਲੀ ਤਿਆਰ ਕੀਤੇ ਬਿਆਨਿਆ ਨੂੰ ਸਹੀ ਸਾਬਿਤ ਕਰਨ ਲਈ ਇਕ ਜਾਅਲੀ ਅਸ਼ਟਾਮ ਰਜਿਸਟਰ ਤਿਆਰ ਕਰ ਲਿਆ। ਇਹ ਕੰਮ ਪਰਮਿੰਦਰ ਸਿੰਘ ਨੇ ਲਾਲਚ ਵਿੱਚ ਆ ਕੇ ਕੀਤਾ। ਉਕਤ ਬਿਆਨੇ ਉਸ ਲੀਡਰ ਵੱਲੋਂ ਐਨ ਆਰ ਆਈ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਉਸ ਦੇ ਐਨ ਆਰ ਆਈ ਭਰਾ ਸਵ.ਗੁਰਨੇਕ ਸਿੰਘ ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਵ ਜਿਲਾ ਜਲੰਧਰ ਦੇ ਤਿਆਰ ਕੀਤੇ ਗਏ ਸਨ। ਇਸ ਸਬੰਧ ਵਿੱਚ ਥਾਣਾ ਐਨ ਆਰ ਆਈ ਵਿੰਗ ਦਿਹਾਤੀ ਜਲੰਧਰ ਵਿਚ ਮੁ.ਨੰ.0001/18 ਅ. ਧ. 420,ਦਰਜ ,ਰਜਿਸਟਰ ਹੋਇਆ ਸੀ ।ਪਰਮਿੰਦਰ ਸਿੰਘ ਕਈ ਵਾਰ ਉੱਚੀ ਪਹੁੰਚ ਸਦਕਾ ਕਨੂੰਨ ਨਾਲ ਖਿਲਵਾੜ ਕਰ ਰਿਹਾ ਸੀ।ਪਰ ਅੱਜ ਕਨੂੰਨ ਦੇ ਲੰਮੇ ਹੱਥਾਂ ਨੇ ਪਰਮਿੰਦਰ ਸਿੰਘ ਨੂੰ ਜੇਲ੍ਹ ਪਹੁੰਚਾ ਦਿੱਤਾ ਹੈ।