*ਜਾਅਲੀ ਅਸ਼ਟਾਮ ਰਜਿਸਟਰ ਤਿਆਰ ਕਰ ਐਨ ਆਰ ਆਈਜ ਦੀ ਕਰੋੜਾਂ ਦੀ ਜਮੀਨ ਹੜੱਪਣ ਦੀ ਕੋਸ਼ਿਸ਼ ਕਰਨ ਵਾਲੇ ਧੋਖੇਬਾਜ ਅਸ਼ਟਾਮ ਫਰੋਸ਼ ਦੀ ਜਮਾਨਤ ਹੋਈ ਰੱਦ*

देश पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਮਾਨਯੋਗ ਸੀ. ਜੇ. ਐੱਮ. ਅਮਿਤ ਕੁਮਾਰ ਗਰਗ ਸਹਿਬ ਜਲੰਧਰ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਗੁਰਮੇਲ ਸਿੰਘ ਅਤੇ ਗੁਰਨੇਕ ਸਿੰਘ ਐਨ.ਆਰ ਆਈ ਇੰਗਲੈਂਡ ਵਾਸੀ ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਵ ਜਿਲਾ ਜਲੰਧਰ ਦੀ ਬਹੁਤ ਕੀਮਤੀ ਜਮੀਨ ਜਲੰਧਰ-ਪਠਾਨਕੋਟ ਰੋਡ ਉਪਰ ਸਥਿਤ ਨੂੰ ਧੋਖੇ ਨਾਲ ਹੜੱਪਣ ਦੀ ਕੋਸ਼ਿਸ਼ ਦੇ ਸਬੰਧ ਵਿੱਚ ਜਾਅਲੀ ਅਸ਼ਟਾਮ ਰਜਿਸਟਰ ਤਿਆਰ ਕਰਨ ਦੇ ਦੋਸ਼ ਵਿਚ ਇਕ ਅਸ਼ਟਾਮ ਫਰੋਸ਼ ਨੂੰ ਜੇਲ ਭੇਜਿਆ ਹੈ। ਇਹ ਪਰਮਿੰਦਰ ਸਿੰਘ ਨਾਮ ਦਾ ਅਸ਼ਟਾਮ ਫਰੋਸ਼ ਜੋ ਨਕੋਦਰ ਨੇੜਲੇ ਪਿੰਡ ਚੱਕ ਕਲਾਂ ਦਾ ਰਹਿਣ ਵਾਲਾ ਹੈ ਜਲੰਧਰ ਤਹਿਸੀਲ ਕੰਪਲੈਕਸ ਵਿੱਚ ਕੰਮ ਕਰਦਾ ਸੀ।ਇਸ ਨੇ ਉਸ ਸਮੇਂ ਦੇ ਅਕਾਲੀ ਦਲ ਦੇ ਇਕ ਵਡੇ ਅਤੇ ਬਹੁਚਰਚਿਤ ਲੀਡਰ ਨਾਲ ਮਿਲੀਭੁਗਤ ਕਰਕੇ ਜਾਅਲੀ ਅਸ਼ਟਾਮ ਰਜਿਸਟਰ ਤਿਆਰ ਕਰ ਉਕਤ ਲੀਡਰ ਦੁਆਰਾ ਤਿਆਰ ਕੀਤੇ ਜਾਅਲੀ ਬਿਆਨਿਆ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਕਤ ਜਾਅਲੀ ਅਸ਼ਟਾਮ ਰਜਿਸਟਰ ਏ .ਆਈ. ਜੀ. ਐਨ.ਆਰ ਆਈ ਸਹਿਬ ਜਲੰਧਰ ਪਾਸ ਪੇਸ਼ ਕਰ ਦਿਤਾ।ਉਕਤ ਰਜਿਸਟਰ ਦੀ ਜਦੋਂ ਪੁਲਸ ਦੇ ਉੱਚ ਅਧਿਕਾਰੀਆ ਨੇ ਜਾਂਚ ਕੀਤੀ ਤਾਂ ਉਹ ਜਾਅਲੀ ਪਾਇਆ ਗਿਆ। ਉਕਤ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਗੁਰਨੇਕ ਸਿੰਘ ਪੁੱਤਰ ਹਰਬੰਸ ਸਿੰਘ ਨੇ ਐਨ.ਆਰ ਆਈ ਵਿੰਗ ਮੋਹਾਲੀ ਵਿੱਖੇ ਸ਼ਿਕਾਇਤਾਂ ਦਰਜ ਕਾਰਵਾਈਆਂ ਸਨ। ਜਿਸ ਦੀ ਜਾਂਚ ਤੋਂ ਬਾਅਦ ਮੁ ਨੰ.01/18 ਅ.ਧ.420,409,465,467,468,471,120B ਥਾਣਾ ਐਨ.ਆਰ ਆਈ ਦਿਹਾਤੀ ਜਲੰਧਰ ਦਰਜ ਸੀ।ਮਾਨਯੋਗ ਸੀ ਜੇ ਐਮ ਅਦਾਲਤ ਜਲੰਧਰ ਵਲੋਂ ਉਕਤ ਦੋਸ਼ੀ ਨੂੰ ਜੇਲ ਭੇਜਣ ਤੋਂ ਬਾਅਦ ਦੋਸ਼ੀ ਪਰਮਿੰਦਰ ਸਿੰਘ ਨੇ ਜਮਾਨਤ ਦੀ ਅਰਜੀ ਲਾਈ ਸੀ ਜੋ ਅੱਜ ਮਿਤੀ 15/6/2023 ਨੂੰ ਮਾਨਯੋਗ ਅਦਾਲਤ ਜਲੰਧਰ ਨੇ ਖਾਰਜ ਕਰ ਦਿੱਤੀ ਹੈ।ਤਹਿਸੀਲ ਕੰਪਲੈਕਸ ਜਲੰਧਰ ਤੋਂ ਪਰਮਿੰਦਰ ਸਿੰਘ ਅਸ਼ਟਾਮ ਫਰੋਸ਼ ਬਾਰੇ ਪਤਾ ਕਰਨ ਤੇ ਕਈ ਲੋਕਾਂ ਨੇ ਦਸਿਆ ਕਿ ਪਰਮਿੰਦਰ ਸਿੰਘ ਉਕਤ ਉਸ ਵਕਤ ਤੋਂ ਹੀ ਤਹਿਸੀਲ ਕੰਪਲੈਕਸ ਵਿੱਚੋਂ ਗਾਇਬ ਹੋ ਗਿਆ ਜਦੋਂ ਉਸ ਦੀ ਸ਼ਿਕਾਇਤ ਹੋ ਗਈ ਸੀ।ਅਜੇਹੇ ਧੋਖੇਬਾਜ ਲੋਕਾਂ ਕਾਰਨ ਹੀ ਐਨ ਆਰ ਆਈਜ ਆਪਣੀਆ ਜਮੀਨਾਂ ਜਾਇਦਾਦਾਂ ਵੇਚ ਕੇ ਪੰਜਾਬ ਨੂੰ ਅਲਵਿਦਾ ਕਹਿਣ ਲਈ ਮਜਬੂਰ ਹਨ।

Leave a Reply

Your email address will not be published. Required fields are marked *