*ਆਪਣੇ ਆਪ ਨੂੰ BJP ਨੇਤਾ ਦਾ ਭਰਾ ਦੱਸਣ ਵਾਲੇ ਕਲੋਨਾਈਜ਼ਰ ਦੀ ਨਾਜਾਇਜ਼ ਕਲੋਨੀ ਤੇ ਪੁੱਡਾ ਨੇ ਕੀਤੀ ਕਾਰਵਾਈ*

देश पंजाब
Spread the love

ਜਲੰਧਰ, 21 ਜੂਨ, (ਦਾ ਮਿਰਰ ਪੰਜਾਬ):- ਆਪਣੇ ਆਪ ਨੂੰ BJP ਨੇਤਾ ਦਾ ਭਰਾ ਦੱਸਣ ਵਾਲੇ ਕਲੋਨਾਈਜ਼ਰ ਦੀ ਨਾਜਾਇਜ਼ ਕਲੋਨੀ ਤੇ ਪੁੱਡਾ ਨੇ ਅੱਜ ਕੀਤੀ ਕਾਰਵਾਈ ਕਰ ਦਿੱਤੀ ਹੈ।ਅੱਜ ਚੜਦੀ ਸਵੇਰੇ ਹੀ ਪੁੱਡਾ ਨੇ ਪਤਾਰਾ ਦੇ ਨਜਦੀਕੀ ਪਿੰਡ ਜੈਤੇਵਾਲੀ ਵਿੱਚ ਬਣ ਰਹੀ ਨਜਾਇਜ਼ ਕਲੋਨੀ ਡਿਚ machine ਨਾਲ ਢਹਿ ਢੇਰੀ ਕਰ ਦਿੱਤੀ। ਉਕਤ ਕਲੋਨੀ ਤੇ ਕਾਰਵਾਈ ATP ਢੀਂਗਰਾ ਸਾਹਿਬ ਦੀ ਅਗਵਾਈ ਵਿਚ ਕੀਤੀ ਗਈ। ਉਨ੍ਹਾਂ ਕਿਹਾ ਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਜਾਇਜ਼ ਕਲੋਨੀ ਤੇ ਕਾਰਵਾਈ ਕੀਤੀ ਗਈ ਹੈ।

 ਜ਼ਿਕਰਯੋਗ ਹੈ ਕਿ ਆਪਣੇ ਆਪ ਨੂੰ ਸਾਬਕਾ ਅਕਾਲੀ ਵਿਧਾਇਕ ਤੇ ਮੌਜੂਦਾ ਬੀਜੇਪੀ ਨੇਤਾ ਦਾ ਭਰਾ ਦਁਸਣ ਵਾਲੇ ਇੱਕ ਗੁਰਵਿੰਦਰ ਬਵੇਜਾ ਨਾਮ ਦੇ ਕਲੋਨਾਈਜ਼ਰ ਨੇ ਭਗਵੰਤ ਮਾਨ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਪੁਁਡਾ ਅਧਿਕਾਰੀਆ ਦੇ ਨਁਕ ਹੇਠ ਪਿੰਡ ਜੈਤੇਵਾਲੀ ਦੇ ਪ੍ਸਿਁਧ ਧਾਰਮਿਕ ਅਸਥਾਨ “ਡੇਰਾ ਕੁਁਲੀ ਵਾਲੀ ਸਰਕਾਰ’ ਦੇ ਬਿਲਕੁਲ ਸਾਹਮਣੇ ਖੇਤੀਬਾੜੀ ਵਾਲੀ ਜ਼ਮੀਨ ਤੇ ਨਜਾਇਜ਼ ਕਲੋਨੀ ਕਁਟ ਦਿਁਤੀ ਹੈ ਤੇ ਡੀਲਰਾਂ ਨੂੰ ਬਿਠਾ ਕੇ ਨਕਸ਼ੇ ਤੇ ਪਲਾਟ ਵੇਚੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਕਤ ਕਲੋਨਾਈਜ਼ਰ ਪਹਿਲਾਂ ਵੀ ਕਰਤਾਰਪੁਰ ਦੇ ਪਿੰਡ ਚੀਮਾ ਅਤੇ ਜਲੰਧਰ ਕੈਂਟ ਹਲਕੇ ਦੇ ਵਿਚ ਕਈ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਮੋਟਾ ਰਗੜਾ ਲਾ ਚੁੱਕਾ ਹੈ l

Leave a Reply

Your email address will not be published. Required fields are marked *