ਪੈਰਿਸ 21 ਜੂਨ ( ਭੱਟੀ ਫਰਾਂਸ ) ਯੂਰਪੀਅਨ ਸ਼੍ਰੋਮਣੀ ਅਕਾਲੀ ਦਲ ਯੋਰਪ ਦੇ ਸਮੂੰਹ ਅਹੁਦੇਦਾਰਾਂ ਦੀ ਤਰਫ਼ੋਂ ਮਿਲੀ ਲਿਖਤੀ ਜਾਣਕਾਰੀ ਬਾਰੇ ਬਿਆਨ ਜਾਰੀ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਲਾਲੇ ਦੀ ਚਾਪਲੂਸੀ ਚ ਅੰਨੀ ਹੋ ਚੁੱਕੀ, ਭਗਵੰਤ ਸਰਕਾਰ, ਸਿੱਖ ਮਸਲਿਆਂ ‘ਚ ਦਖ਼ਲਅੰਦਾਜ਼ੀ ਕਰਨਾ ਬੰਦ ਕਰੇ, ਵਰਨਾ ਸਿੱਖ ਇਹੋ ਜਿਹੀ ਬੇਗੈਰਤ ਸਰਕਾਰ ਨੁੰ ਬਦਲਨਾ ਵੀ ਜਾਣਦੇ ਹਨ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਅਤੇ ਸਿੱਖ ਗੁਰਦੁਆਰਾ ਐਕਟ 1925 ਨਾਲ ਛੇੜ ਛਾੜ ਕਰਨ ਦੇ ਲਏ ਫੈਸਲੇ ਤੇ ਸਖਤ ਵਿਰੋਧ ਜਿਤਾਉਂਦੇ ਹੋਏ ਯੂਰਪੀਅਨ ਨੇਤਾਵਾਂ ਨੇ
ਕਿਹਾ ਕਿ ਅਜਿਹਾ ਕਰਕੇ ਮਾਨ ਸਰਕਾਰ ਸਿੱਖ ਮਸਲਿਆਂ ਵਿਚ ਸਿੱਧੇ ਰੂਪ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਮਾਨ ਸਰਕਾਰ ਨੂੰ ਅਜਿਹਾ ਕਰਨ ਤੋ ਨਾ ਰੋਕਿਆ ਗਿਆ ਤਾਂ ਭਵਿੱਖ ਵਿੱਚ ਸਰਕਾਰਾਂ ਦੇ ਸਿੱਖ ਮਸਲਿਆਂ ਵਿੱਚ ਦਖਲ ਅੰਦਾਜੀ ਕਰਨ ਦੇ ਰਾਹ ਖੁੱਲ੍ਹ ਜਾਣਗੇ , ਉਨ੍ਹਾਂ ਕਿਹਾ ਕਿਹਾ ਕਿ ਮਾਨ ਸਰਕਾਰ ਵਲੋਂ ਵਿਧਾਨ ਸਭਾ ਵਿਚ ਸਿੱਖ ਗੁਰਦੁਆਰਾ ਸੋਧ ਬਿਲ ਪੇਸ਼ ਕਰਨਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਹੈ | ਬਿਆਨ ਜਾਰੀ ਕਰਨ ਵਾਲਿਆਂ ਵਿੱਚੋਂ, ਲਾਭ ਸਿੰਘ ਭੰਗੂ ਪ੍ਰਧਾਨ ਸਪੇਨ ਯੂਨਿਟ, ਮਸਤਾਨ ਸਿੰਘ ਨੌਰਾ ਪ੍ਰਧਾਨ ਸਵਿਸ,ਜੰਗਵੰਤ ਸਿੰਘ ਲਹਿਰਾ ਇਟਲੀ ਯੂਨਿਟ ਦੇ ਪ੍ਰਧਾਨ, ਸੀਨੀਅਰ ਵਾਈਸ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਸਕੱਤਰ ਜਨਰਲ ਲੱਖਵਿੰਦਰ ਸਿੰਘ ਡੋਗਰਾਂਵਾਲ, ਹਰਦੀਪ ਸਿੰਘ ਬੋਦਲ ਜਨਰਲ ਸਕੱਤਰ ਇਟਲੀ ਆਦਿ ਦੇ ਨਾਮ ਵਰਨਣ ਯੋਗ ਹਨ।
ਇੱਥੇ ਇਹ ਦੱਸਣ ਯੋਗ ਹੋਵੇਗਾ ਕਿ ਜਦ ਗੁਰਦੁਆਰਾ ਐਕਟ(1925) ਬਣਿਆ ਸੀ ਤਾਂ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਸਿੱਖਾਂ ਦੇ ਰਾਹੀਂ ਅਸੀਂ ਅਜਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ | ਹੁਣ ਕੇਜਰੀਵਾਲ ਦੀ ਕਮਚਾਗਿਰੀ ਕਰਨ ਵਾਲਾ ਭਗਵੰਤ ਮਾਨ ਇਸੇ ਐਕਟ ਨੂੰ ਬਦਲਣ ਦੇ ਸੁਪਨੇ ਲੈ ਰਿਹਾ ਹੈ | ਸ਼੍ਰੋ.ਅ. ਦਲ ਨਾਲ ਸਬੰਧਿਤ ਯੂਰਪੀਅਨ ਨੇਤਾਵਾ ਨੇ ਕਿਹਾ ਕਿ ਮਾਨ ਸਾਹਿਬ ਜ਼ੇਕਰ ਤੇਰੀ ਖੁੰਦਕ ਅਕਾਲੀ ਦਲ ਨਾਲ ਹੈ ਤਾਂ ਸਿੱਧਾ ਹੋ ਕੇ ਮੈਦਾਨ ‘ਚ ਨਿੱਤਰ, ਐਪਰ, ਸਿੱਖ ਮਸਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰ, ਇਹ ਰੀਤ ਤੈਨੂੰ ਅਤੇ ਤੇਰੀ ਸਰਕਾਰ ਨੂੰ ਲੈ ਡੁੱਬੇਗੀ |





