*ਪੰਥਕ ਗਠਜੋੜ ,ਅਨੰਦਪੁਰ ਮਤੇ ,ਬਸਪਾ ਦੀ ਹਮਾਇਤ ਬਿਨਾਂ ਬਾਦਲ ਦਲ ਦੀ ਜਿਤ ਸੰਭਵ ਨਹੀਂ -ਖਾਲਸਾ*

देश पंजाब पॉलिटिक्स
Spread the love

ਜਲੰਧਰ (ਦਾ ਮਿਰਰ ਪੰਜਾਬ)-ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਜਿਤਣ ਲਈ ਪੰਥਕ ਗਠਜੋੜ ਤੇ ਪੰਥਕ ਏਜੰਡੇ ਅਨੰਦਪੁਰ ਮਤੇ ਨੂੰ ਤਰਜ਼ੀਹ ਦੇਣ ਤੇ ਬਸਪਾ ਨਾਲ ਸਮਝੌਤਾ ਕਰਨ।ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਐਲਾਨੇ ਹਨ,ਉਨ੍ਹਾਂ ਨਾਲ ਪੰਥਕ ਜਜਬਾ ਨਹੀਂ ਉਭਾਰਿਆ ਜਾ ਸਕਦਾ ,ਨਾ ਹੀ ਉਹ ਸਫਲ ਹੋ ਸਕਦੇ ਹਨ।ਪੰਥਕ ਜਜਬਾ ਤੇ ਨਰੇਟਿਵ ਉਭਾਰੇ ਬਿਨਾਂ ਅਕਾਲੀ ਦਲ ਦੀ ਜਿਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪੰਥਕ ਗਠਜੋੜ ਲਈ ਕਿਸੇ ਪੰਥ ਪ੍ਰਵਾਨਿਤ ਆਗੂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਾਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਚੇਅਰਮੈਨ ਬਣਾ ਦੇਣਾ ਚਾਹੀਦਾ ਹੈ ਤਾਂ ਜੋ ਅਕਾਲੀ ਦਲ ਦੇ ਹਕ ਵਿਚ ਪੰਥਕ ਲਹਿਰ ਉਭਾਰੀ ਜਾ ਸਕੇ।ਇਸ ਸੰਬੰਧ ਵਿਚ ਪਰਮਜੀਤ ਸਿੰਘ ਸਰਨਾ ਬੀਬੀ ਜਾਗੀਰ ਕੌਰ ,ਸੁਖਦੇਵ ਸਿੰਘ ਭੌਰ ,ਬੀਬੀ ਕਿਰਨਜੋਤ ਕੌਰ ਤੇ ਇਕ ਕਿਸਾਨ ਯੂਨੀਅਨ ਆਗੂ ਨੂੰ ਸਰਗਰਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਫਰੀਦਕੋਟ ਸੀਟ ਸਚਖੰਡ ਵਾਸੀ ਐਮਪੀ ਬੀਬੀ ਬਿਮਲ ਕੌਰ ਖਾਲਸਾ ਦੇ ਬੇਟੇ ਸਰਬਜੀਤ ਸਿੰਘ ਖਾਲਸਾ, ਸੰਗਰੂਰ ਦੀ ਸੀਟ ਸਿਮਰਨਜੀਤ ਸਿੰਘ ਮਾਨ ਲਈ ਖੁਲੀ ਛਡ ਦੇਣੀ ਚਾਹੀਦੀ ਹੈ।ਦੋ ਟਿਕਟਾਂ ਕਿਸਾਨ ਆਗੂਆਂ ਨੂੰ ਦੇਣੀਆਂ ਚਾਹੀਦੀਆਂ ਹਨ।ਤਰਨਤਾਰਨ ਤੋਂ ਸਰਦਾਰ ਗੁਰਤੇਜ ਸਿੰਘ ਆਈਏਐਸ ,ਲੁਧਿਆਣਾ ਤੋਂ ਹਰਵਿੰਦਰ ਸਿੰਘ ਫੁਲਕਾ ਜਾਂ ਸੁਖਦੇਵ ਸਿੰਘ ਭੌਰ,ਨੂੰ ਲੜਾਉਣੀ ਚਾਹੀਦੀ ਹੈ ਤਾਂ ਜੋ ਉਹ ਲੋਕ ਸਭਾ ਵਿਚ ਪੰਥ ਤੇ ਪੰਜਾਬ ਦੀ ਅਵਾਜ਼ ਵਾਜਿਬ ਢੰਗ ਨਾਲ ਉਠਾ ਸਕਣ।ਹੁਸ਼ਿਆਰਪੁਰ ,ਜਲੰਧਰ ਬਸਪਾ ਨੂੰ ਸੀਟਾਂ ਦੇਣੀਆਂ ਚਾਹੀਦੀਆਂ ਹਨ।ਉਨ੍ਹਾਂ ਦਸਿਆ ਕਿ 1996 ਦੀਆਂ ਲੋਕ ਸਭਾ ਚੋਣਾਂ ਸਮੇਂ ਦੋਹਾਂ ਪਾਰਟੀਆਂ ਅਕਾਲੀ ਦਲ ਤੇ ਬਸਪਾ ਨੇ ਸਮਝੌਤਾ ਕੀਤਾ ਸੀ ਜਿਸ ਦੌਰਾਨ ਇਹਨਾਂ 13 ਲੋਕ ਸਭਾ ਹਲਕਿਆਂ ਵਿਚੋਂ 11 ਉੱਤੇ ਜਿੱਤ ਹਾਸਲ ਕੀਤੀ ਸੀ ।ਉਨ੍ਹਾਂ ਕਿਹਾ ਕਿ ਪੰਥਕ ਗਠਜੋੜ ਲਈ ਜਲਦ ਮੀਟਿੰਗ ਸਦੀ ਜਾਵੇ ਤਾਂ ਜੋ ਅਕਾਲੀ ਦਲ ਨੂੰ ਨਮੋਸ਼ੀਜਨਕ ਹਾਰ ਤੇ ਤਬਾਹੀ ਤੋਂ ਬਚਾਇਆ ਜਾਵੇ।ਤਾਜਾ ਏਬੀਪੀ ਚੋਣ ਸਰਵੇਖਣ ਦੀ ਗਲ ਕਰਦਿਆਂ ਖਾਲਸਾ ਨੇ ਕਿਹਾ ਕਿ ਇਹ ਅਕਾਲੀ ਦਲ ਦੀ ਹਾਰ ਦੀ ਤਸਵੀਰ ਪੇਸ਼ ਕਰ ਰਿਹਾ ।ਜਦ ਕਿ ਭਾਜਪਾ ਦੀ ਦੋ ਸੀਟਾਂ ਜਿਤਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਭਾਜਪਾ ਬਾਦਲ ਅਕਾਲੀ ਦਲ ਤੋਂ ਚੋਣ ਸਰਗਰਮੀਆਂ ,ਮਨੋਬਲ ਪਖੋਂ ਤੇ ਉਮੀਦਵਾਰ ਥਾਪਣ ਵਿਚ ਅਗੇ ਲੰਘ ਚੁਕੀ ਹੈ।ਉਨ੍ਹਾਂ ਕਿਹਾ ਕਿ ਨਿਰਾਸ਼ਤਾ ਕਾਰਣ ਅਕਾਲੀ ਆਗੂ ਭਾਜਪਾ ਤੇ ਆਪ ਵਿਚ ਜਾ ਰਹੇ ਹਨ।ਪਵਨ ਟੀਨੂੰ ਦਾ ਭਾਜਪਾ ਵਿਚ ਜਾਣਾ ਅਕਾਲੀ ਦਲ ਲਈ

ਵੱਡਾ ਧਕਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅਕਾਲ ਤਖਤ ਸਾਹਿਬ ਤੇ ਹੋਰ ਤਖਤਾਂ ਦੇ ਜਥੇਦਾਰਾਂ ਦੀ ਚੋਣ ਵਿਧੀ ਬਣਾਈ ਜਾਵੇ ਤੇ ਇਸ ਦਾ ਖੁਦਮੁਖਤਾਰ ਢਾਂਚਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਪੰਥਕ ਗਠਜੋੜ ,ਪੰਥਕ ਏਜੰਡੇ ,ਬਸਪਾ ਗਠਜੋੜ ਲਈ ਤਿਆਰ ਹੋਣ ਤਾਂ ਉਹ ਅਕਾਲੀ ਦਲ ਨੂੰ ਆਪਣੇ ਸਾਥੀਆਂ ਸਮੇਤ ਬਿਨਾਂ ਸ਼ਰਤ ਬਿਨਾਂ ਅਹੁਦਿਆਂ ਤੋਂ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹਨ।ਉਹ ਅਕਾਲੀ ਦਲ ਦੀ ਲਹਿਰ ਉਸਾਰਨ ਲਈ ਸਟਾਰ ਪੰਥਕ ਬੁਧੀਜੀਵੀਆਂ ਨੂੰ ਵੀ ਮਨਾਉਣਗੇ।ਉਨ੍ਹਾਂ ਇਹ ਵੀ ਕਿਹਾ ਕਿ ਸੁਖਦੇਵ ਸਿੰਘ ਢੀਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨਾਲ ਜੋ ਮਤਭੇਦ ਹੋਏ ਹਨ ਸੁਲਝਾਏ ਜਾਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਸਿਖ ਪੰਥ ਅਕਾਲੀ ਦਲ ਨੂੰ ਬਹਾਲ ਕਰਨਾ ਚਾਹੁੰਦਾ ਹੈ,ਉਸਦਾ ਕੇਂਦਰੀ ਪਾਰਟੀਆਂ ਵਿਚ ਵਿਸ਼ਵਾਸ ਨਹੀਂ ਪਰ ਸ਼ਰਤ ਇਹ ਹੈ ਕਿ ਸੁਖਬੀਰ ਬਾਦਲ ਖਾਲਸਾ ਜਮਹੂਰੀਅਤਤੇ ਟਕਸਾਲੀਪੁਣੇ ਨੂੰ ਅਕਾਲੀ ਦਲ ਵਿਚ ਲਾਗੂ ਕਰਨ,ਪਰਿਵਾਰਵਾਦ ਖਤਮ ਕਰਨ।ਹਰੇਕ ਫੈਸਲਾ ਵਰਕਰਾਂ ਤੇ ਪੰਥਕ ਸੋਚ ਅਨੁਸਾਰ ਲੈਣ।

Leave a Reply

Your email address will not be published. Required fields are marked *