ਜਲੰਧਰ (ਦਾ ਮਿਰਰ ਪੰਜਾਬ)-ਫਗਵਾੜਾ ਨਗਰ ਨਿਗਮ ਦਾ ਇੱਕ ਇੰਸਪੈਕਟਰ ਅੱਜ ਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਕਤ ਇੰਸਪੈਕਟਰ ਨੇ ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਚੂਨਾ ਲਗਾ ਕੇ ਆਪਣੀ ਸੰਦੂਕੜੀ ਭਰ ਲਈ ਹੈ। ਇਸ ਅਵਸਰ ਦੀ ਜਲਦ ਹੀ ਇਨਕੁਆਰੀ ਸ਼ੁਰੂ ਹੋਣ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਨਗਰ ਨਿਗਮ ਦਾ ਉਕਤ ਇੰਸਪੈਕਟਰ ਪਿਛਲੇ ਕਾਫੀ ਸਮੇਂ ਤੋਂ ਏਥੇ ਤੈਨਾਤ ਹੈ ਅਤੇ ਉਸ ਨੂੰ ਨਗਰ ਨਿਗਮ ਦੇ ਅਧੀਨ ਪੈਂਦੇ 4 ਸੈਕਟਰਾਂ ਦੀ ਪੂਰੀ ਜਾਣਕਾਰੀ ਹੈ। ਇਸ ਇੰਸਪੈਕਟਰ ਕੋਲ 2 ਸੈਕਟਰ ਹਨ ਜਿੱਥੇ ਉਹ ਮੋਟੀ ਮਾਰ ਮਾਰ ਰਿਹਾ ਹੈ। ਪਤਾ ਲੱਗਾ ਹੈ ਕਿ ਜਿਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਸ ਤੋਂ ਬਾਅਦ ਸਰਕਾਰ ਨੇ ਵੱਡੇ ਪੱਧਰ ਤੇ ਪੰਜਾਬ ਵਿਚ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ, ਫਗਵਾੜਾ ਨਗਰ ਨਿਗਮ ਦੇ ਵੱਡੇ ਅਫਸਰ ਏ ਟੀ ਪੀ ,ਐਮਪੀਪੀ ਅਤੇ ਇੰਸਪੈਕਟਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ , ਪਰ ਉਹ ਖੁਦ ਰਿਸ਼ਵਤਖੋਰ ਇੰਸਪੈਕਟਰ ਦੀ ਬਦਲੀ ਨਹੀਂ ਹੋਈ। ਫਗਵਾੜਾ ਨਗਰ ਨਿਗਮ- ਵਿਚ ਸਾਰੇ ਹੀ ਅਫਸਰ ਨਵੇਂ ਆਏ ਸਨ ਉਨ੍ਹਾਂ ਨੂੰ ਹਲਕੇ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਪਰ ਇਸ ਇੰਸਪੈਕਟਰ ਨੂੰ ਹਲਕੇ ਦੀ ਪੂਰੀ ਜਾਣਕਾਰੀ ਸੀ ਅਤੇ ਕਿਸ ਜਗ੍ਹਾ ਤੋਂ ਵੱਡੇ ਪੱਧਰ ਤੇ ਪੈਸਾ ਆ ਸਕਦਾ ਹੈ ਉਸ ਨੇ ਪੂਰਾ ਪਲਾਨ ਕੀਤਾ।
ਸੂਤਰ ਦੱਸਦੇ ਹਨ ਕਿ ਇਸ ਇੰਸਪੈਕਟਰ ਨੇ ਬੰਗਾ ਰੋਡ ਸਥਿਤ ਇਕ ਰਿਜ਼ੌਰਟ ਦੀ ਪੂਰੀ ਤਰ੍ਹਾਂ ਸੈਟਿੰਗ ਕੀਤੀ। ਉਕਤ ਰਿਜ਼ੌਰਟ ਦੇ ਮਾਲਕਾਂ ਕੋਲੋਂ ਇਸ ਨੇ ਵੱਡੇ ਪੱਧਰ ਤੇ 15 ਲੱਖ ਦੀ ਰਿਸ਼ਵਤ ਲੈ ਕੇ ਉਸ ਨੇ ਸਰਕਾਰ ਨੂੰ ਮੋਟਾ ਚੂਨਾ ਲਗਾਇਆ, ਇਸ ਰਿਜ਼ੌਰਟ ਵਿੱਚ ਵੱਡੇ ਪੱਧਰ ਤੇ ਊਣਤਾਈਆਂ ਹਨ ਉਸ ਨੂੰ ਅੱਖੋਂ ਪਰੋਖੇ ਕਰਕੇ ਇੰਸਪੈਕਟਰ ਆਪਣੀ ਜੇਬ ਗਰਮ ਕਰ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਬਿਲਡਰ ਅਤੇ ਦੁਕਾਨਾਂ ਹਨ ਇਸ ਤੋਂ ਵੱਡੇ ਪੱਧਰ ਤੇ ਇਸ ਇੰਸਪੈਕਟਰ ਨੇ ਕਮਾਈ ਕੀਤੀ। ਅਗਲੀ ਖ਼ਬਰ ਵਿਚ ਇਸ ਦੀ ਪੂਰੀ ਜਾਣਕਾਰੀ ਪਾਠਕਾਂ ਨੂੰ ਦਿੱਤੀ ਜਾਵੇਗੀ।
ਇਸੇ ਸਬੰਧ ਵਿਚ ਜਲੰਧਰ ਦੇ ਇਕ ਆਰਟੀਆਈ ਐਕਟੀਵਿਸਟ ਨੇ ਰਿਸ਼ਵਤਖੋਰ ਇੰਸਪੈਕਟਰ ਨੂੰ ਟੰਗਣ ਦੀ ਪੂਰੀ ਤਿਆਰੀ ਕਰ ਲਈ ਹੈ ਜਲਦ ਹੀ ਨਗਰ ਨਿਗਮ ਦੇ ਕਮਿਸ਼ਨਰ, ਅਤੇ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਮਹਿਕਮੇ ਨੂੰ ਇਸੇ ਸਬੰਧੀ ਇੱਕ ਸ਼ਿਕਾਇਤ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਮੰਗ ਕੀਤੀ ਜਾਵੇਗੀ ਕਿ ਰਿਸ਼ਵਤਖੋਰ ਫੈਕਟਰੀ ਜਾਂਚ ਕੀਤੀ ਜਾਵੇ।





