*ਜਿੱਤ ਕੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਵਾਂਗੇ : ਐਡਵੋਕੇਟ ਬਲਵਿੰਦਰ ਕੁਮਾਰ*

पंजाब
Spread the love

ਜਲੰਧਰ (ਜਸਪਾਲ ਕੈਂਥ)- ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਪੜ੍ਹੇ-ਲਿਖੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੱਤਾ ’ਚ ਰਹੀਆਂ ਪਾਰਟੀਆਂ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ’ਚ ਫੇਲ੍ਹ ਰਹੀਆਂ ਹਨ। ਅੱਜ ਜਲੰਧਰ ਦੀ ਸਥਿਤੀ ਇਹ ਹੈ ਕਿ ਚਿੱਟੇ ਦਿਨੀਂ ਲੋਕ ਲੁੱਟਾਂ-ਖੋਹਾਂ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਰਕੇ ਦੁਕਾਨਦਾਰਾਂ, ਔਰਤਾਂ ਤੇ ਆਮ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। 

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਰਹਿਣ ਵਾਲੇ ਲੋਕ ਲੁੱਟਾਂ-ਖੋਹਾਂ ਤੇ ਵਾਰਦਾਤਾਂ ਦੇ ਡਰੋਂ ਘਰਾਂ ’ਚੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਹਨ। ਲੁੱਟਾਂ-ਖੋਹਾਂ ਦੇ ਡਰੋਂ ਲੋਕ ਸਵੇਰੇ ਤੇ ਸ਼ਾਮ ਦੀ ਸੈਰ ਕਰਨ ਤੋਂ ਵੀ ਬਚ ਰਹੇ ਹਨ। ਲੋਕਾਂ ਦੀ ਜ਼ਿੰਦਗੀ ਦੀ ਸੁਰੱਖਿਆ ਕਰਨਾ ਸਰਕਾਰਾਂ ਦੀ ਪਹਿਲ ’ਚ ਸ਼ਾਮਲ ਹੋਣਾ ਚਾਹੀਦਾ ਹੈ, ਪਰ ਉਲਟਾ ਇਸ ਪਾਸੇ ਗੰਭੀਰਤਾ ਦਿਖਾਈ ਨਹੀਂ ਦੇ ਰਹੀ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਜਲੰਧਰ ਵਾਸੀਆਂ ਨੂੰ ਸੁਰੱਖਿਅਤ ਮਾਹੌਲ ਦੇਣ ਦੀ ਪਹਿਲ ਕਰਨਗੇ। ਕਾਨੂੰਨ ਵਿਵਸਥਾ ਨੂੰ ਸੁਧਾਰਨ ’ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਕਿ ਵਪਾਰੀ, ਕਿਰਤੀ, ਕਿਸਾਨ, ਮੁਲਾਜ਼ਮ, ਔਰਤਾਂ ਬੇਖੌਫ ਹੋ ਕੇ ਆਪਣੇ ਕੰਮਕਾਜ ’ਤੇ ਆ-ਜਾ ਸਕਣ ਅਤੇ ਉਹ ਕਿਸੇ ਵੀ ਡਰ ਤੋਂ ਆਜ਼ਾਦ ਹੋ ਕੇ ਖੁੱਲੇ ਮਾਹੌਲ ’ਚ ਜੀਅ ਸਕਣ।

Leave a Reply

Your email address will not be published. Required fields are marked *