ਜਲੰਧਰ 17ਮਈ (ਜਸਪਾਲ ਕੈਂਥ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਅਤੇ ਵਿਧਾਇਕ ਡਾਕਟਰ ਨਛੱਤਰ ਪਾਲ ਅੱਜ ਡੇਰਾ ਬਿਆਸ ਪੁੱਜੇ। ਜਿੱਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਸ ਗੜ੍ਹੀ ਜੀ ਕਿਹਾ ਕਿ ਸਮਾਜਿਕ ਅਤੇ ਪਰਮਾਰਥਿਕ ਮੁੱਦਿਆਂ ਉੱਤੇ ਬਾਬਾ ਜੀ ਨਾਲ ਵਿਚਾਰ ਸਾਂਝੇ ਕਰਦਿਆਂ ਹੋਇਆ ਗਿਆਨ ਗ੍ਰਹਿਣ ਕੀਤਾ। ਸਰਦਾਰ ਗਣੀ ਨੇ ਕਿਹਾ ਕਿ ਇਸ ਆਨੰਦਮਈ ਮਾਹੌਲ ਵਿੱਚ ਬਾਬਾ ਜੀ ਨਾਲ ਹੋਈ ਗੱਲਬਾਤ ਬਹੁਤ ਅਸ਼ੀਰਵਾਦਮਈ ਸੀ, ਜਿਸ ਨਾਲ ਉਹ ਕਦ ਕਦ ਮਹਿਸੂਸ ਕਰ ਰਹੇ ਹਨ।





