ਜਲੰਧਰ (ਜਸਪਾਲ ਕੈਂਥ)-ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਅਕਾਲੀ ਦਲ ਉਸ ਸਥਾਨ ’ਤੇ ਆ ਖੜ੍ਹਾ ਹੋਇਆ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਆਪਣਾ ਵੱਕਾਰ ਬਣਾਈ ਰੱਖਣਾ ਅਸੰਭਵ ਹੈ। ਪੰਜਾਬ ਦੇ ਖੁਦਮੁਖਤਿਆਰ ਮੁਦੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਿਆਗਣਾ,ਅਕਾਲੀ ਜਮਹੂਰੀਅਤ ਦੀ ਥਾਂ ਪਰਿਵਾਰਵਾਦੀ ਤੇ ਹਿਟਲਰਸ਼ਾਹੀ ਪਹੁੰਚ ਅਪਨਾਉਣਾ ਗੁਰੂ ਗਰੰਥ ਸਾਹਿਬ ਦੀ ਬੇਅਦਬੀ ,ਕੋਟਕਪੂਰਾ ਗੋਲੀਕਾਂਡ ,ਅਕਾਲੀ ਰਾਜ ਵਿਚ ਨਸ਼ੇ ਬਾਦਲ ਪਰਿਵਾਰ ਦੀ ਰਾਜਨੀਤੀ ਦੇ ਅੰਤ ਦਾ ਕਾਰਣ ਬਣ ਰਹੇ ਹਨ।ਖਾਲਸਾ ਨੇ ਕਿਹਾ ਕਿ ਇਹੀ ਕਾਰਣ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਫਰੀਦਕੋਟ, ਸੰਗਰੂਰ ,ਖਡੂਰ ਸਾਹਿਬ ਤੋਂ ਪੰਥਕ ਧੜਿਆਂ ਦੇ ਉਮੀਦਵਾਰਾਂ ਨੂੰ ਤਰਜੀਹ ਦੇਕੇ ਬਾਦਲ ਦਲ ਤੇ ਪਰਿਵਾਰ ਨੂੰ ਚੁਣੌਤੀ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦੀ ਟਕਸਾਲੀ ਪਰਿਭਾਸ਼ਾ ਬਦਲਕੇ ਟਕਸਾਲੀ ਲੀਡਰਸ਼ਿਪ ਨੂੰ ਪਰੇ ਧਕਕੇ ਇਸ ਨੂੰ ਪਰਿਵਾਰਵਾਦੀ ਪ੍ਰਾਈਵੇਟ ਲਿਮਟਿਡ ਫਰਮ ਬਣਾ ਦਿਤੀ ਹੈ ਤੇ ਜਾਗੀਰਦਾਰਾਂ,ਤੇ ਕਾਰਪੋਰਟਾਂ ਦੀ ਪਾਰਟੀ ਬਣਾ ਦਿਤੀ ਹੈ ਜਿਸਦਾ ਸਿਖ ਰਾਜਨੀਤੀ ਨਾਲ ਦੂਰ ਦਾ ਵਾਸਤਾ ਨਹੀਂ ਜੋ ਲੋਕ ਸੇਵਾ ਦੀ ਥਾਂ ਆਪਣਾ ਬਿਜਨਸ ਪ੍ਰਮੋਟ ਕਰਨ ਉਪਰ ਲਗੇ ਰਹੇ।ਅਕਾਲੀ ਦਲ ਦੀ ਪੁਨਰ ਉਸਾਰੀ ਲਈ ਆਪਣੇ ਆਪ ਵਿੱਚ ਸੁਧਾਰ ਕਰਨੇ ਪੈਣਗੇ ਅਤੇ ਸ਼੍ਰੋਮਣੀ ਕਮੇਟੀ,ਅਕਾਲ ਤਖਤ ਨੂੰ ਨਿਰੋਲ ਗੁਰਦੁਆਰਿਆਂ ਦੀ ਸਾਂਭ ਸੰਭਾਲ ਅਤੇ ਸਿੱਖ ਪ੍ਰਚਾਰ ਲਈ ਆਜ਼ਾਦ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਰਾਜਨੀਤੀ ਦੀ ਅਗਵਾਈ ਪੰਜ ਪ੍ਰਧਾਨੀ ਅਨੁਸਾਰ ਚਾਹੀਦੀ ਹੈ ਜੋ ਇਲੈਕਸ਼ਨ ਆਪ ਨਾ ਲੜੇ ਤੇ ਅਕਾਲੀ ਦਲ ਦੇ ਸਿਧਾਂਤ ਪੰਥ ਉਨ੍ਹਾਂ ਦੇ ਸਿਰਾਂ ਤੇ ਚਲਦਾ ਹੈ , ਜਿਨ੍ਹਾਂ ਕੋਲ “ ਮੈ ਮਰਾ – ਪੰਥ ਜੀਵੈ “ਦਾ ਸੰਕਲਪ ਹੁੰਦਾ ਹੈ , ਦੇ ਉਭਾਰ ਨੂੰ ਕਾਇਮ ਰਖਣ ਲਈ ਵਧੀਆ ਪੰਥ ਨੂੰ ਪ੍ਰਣਾਈ ਲੀਡਰਸ਼ਿਪ ਦੀ ਚੋਣ ਕਰੇ ਜਿਸਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੋਵੇ। ਇਸ ਨਾਲ ਹੀ ਇਹ ਸਿੱਖਾਂ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ।
ਖਾਲਸਾ ਨੇ ਕਿਹਾ ਕਿ 2024 ਦੀਆਂ ਇਹਾਂ ਚੋਣਾਂ ਪੰਥਕ ਰਾਜਨੀਤੀ ਦੇ ਉਭਾਰ ਤੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਵੀ ਵੱਡੀਆਂ ਤਬਦੀਲੀਆਂ ਲਿਆਉਣ ਵਾਲੀਆਂ ਸਾਬਤ ਹੋਣਗੀਆਂ । ਉਨ੍ਹਾਂ ਕਿਹਾ ਕਿ ਕੋਈ ਵੀ ਇਕ ਪੰਥਕ ਧੜਾ ਹਉਮੈਂ ਦਾ ਸ਼ਿਕਾਰ ਹੋਕੇ ਕਾਰਗਰ ਰਾਜਨੀਤਕ ਬਦਲ ਨਹੀਂ ਉਭਾਰ ਸਕਦਾ। ਉਨ੍ਹਾਂ ਕਿਹਾ ਕਿ ਫਿਰਕੂ,ਨਫਰਤੀ, ਪਰਿਵਾਰਵਾਦੀ ਤੇ ਜੁਮਲੇਬਾਜ਼ ਰਾਜਨੀਤੀ ਪੰਜਾਬ ਤੇ ਪੰਥਕ ਹਿਤਾਂ ਲਈ ਘਾਤਕ ਸਿਧ ਹੋਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਅਵਾਮ ਨੂੰ ਚੁੱਕੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਪੁਨਰ ਅਕਾਲੀ ਰਾਜਨੀਤੀ ਦੀ ਪੁਨਰ ਸੁਰਜੀਤੀ ਦੀ ਲੋੜ ਹੈ। ਉਨ੍ਹਾਂ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਹਿਤ ਵਿਕਾਸ ਮਾਡਲ ਅਤੇ ਰਾਜਨੀਤਕ ਸੱਤਾ ਸਿਰਜਣ ਲਈ ਪੰਥਕ ਤੇ ਪੰਜਾਬ ਪਖੀ ਧਿਰਾਂ ਨੂੰ ਜਿਤਾਉਣਾ ਤੇ ਬਾਦਲ ਦਲ ਦੇ ਉਮੀਦਵਾਰਾਂ, ਖਾਸ ਕਰਕੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਹਰਾਉਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਥ ਤੇ ਭਵਿੱਖ ਨੂੰ ਵੇਖਦਿਆਂ ਪੰਜਾਬ ਵਾਸੀਆਂ ਨੂੰ 1 ਜੂਨ ਨੂੰ ਆਪਣੇ ਵੋਟ ਅਧਿਕਾਰ ਦੀ ਸੋਚ ਕੇ ਵਰਤੋਂ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਥ ਤੇ ਪੰਜਾਬ ਪ੍ਰਥਮ ਦੀ ਇਬਾਰਤ ਤੇ ਲੋਕ ਮੁਹਾਵਰੇ ਨੂੰ ਸਮਝਦਿਆਂ ਪੰਜਾਬ ਦਾ ਰਾਜਸੀ ਬਦਲ ਦਿੱਲੀ ਤੋਂ ਨਹੀਂ, ਸਗੋਂ ਪੰਜਾਬ ‘ਚੋਂ ਹੀ ਪੈਦਾ ਹੋਣਾ ਚਾਹੀਦਾ ਹੈ।ਖੇਤਰੀ ਰਾਜਨੀਤੀ ਪੰਜਾਬ ਦਾ ਭਲਾ ਕਰ ਸਕਦੀ ਹੈ।





