ਪੈਰਿਸ 3 ਜੂਨ (ਪੱਤਰ ਪ੍ਰੇਰਕ ) ਪੈਰਿਸ ਤੋਂ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਪ੍ਰਧਾਨ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਕਾਂਗਰਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫ਼ੌਜੀ ਹਮਲਾ ਕਰਵਾ ਕੇ ਜ਼ੋ ਬੰਜਰ ਗਲਤੀ ਕੀਤੀ ਸੀ ਉਸੇ ਦਾ ਸਰਾਪ ਹੈ ਕਿ ਚਾਰ ਜੂਨ ਨੂੰ ਲੋਕ ਸਭਾ ਚੋਣਾਂ ਦੇ ਜ਼ੋ ਨਤੀਜੇ ਆਂ ਰਹੇ ਹਨ, ਉਹ ਕਾਂਗਰਸ ਦੇ ਹੱਕ ਵਿੱਚ ਨਹੀਂ ਆਉਣਗੇ ਕਿਉਂਕਿ ਇਸ ਪਾਰਟੀ ਨੇ ਜੂਨ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਜ਼ੋ ਜੁਰਮ ਨਿਹੱਥੀ ਸੰਗਤ ਤੇ ਕੀਤਾ ਸੀ ਉਹ ਨਾ ਭੁੱਲਯੋਗ ਹੈ | ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕਰ ਦਿੱਤਾ ਸੀ ਅਤੇ ਸ਼੍ਰੀ ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਵੀ ਬਹੁਤ ਨੁਕਸਾਨ ਪੁੱਜਾ ਸੀ | ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਬਿਨਾਂ ਕਸੂਰੋਂ ਮਾਰੀ ਗਈ ਸੰਗਤ ਦੀਆਂ ਆਤਮਾਵਾਂ ਕਦੇ ਵੀ ਇਸ ਪਾਰਟੀ ਨੂੰ ਮੁਆਫ ਕਰਨਗੀਆਂ | ਹੁਣ ਰੱਬ ਸਬੱਬੀ ਨਤੀਜੇ ਵੀ ਉਸ ਤਰੀਕ ਨੂੰ ਹੀ ਆ ਰਹੇ ਹਨ, ਜਿਹੜੀ ਤਰੀਕ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਨਾ ਹੀ ਉਸ ਵੇਲੇ ਦੀ ਹਮਲਾਵਰ ਸਰਕਾਰ ਨੂੰ ਮੁਆਫ ਕਰ ਸਕਦੀ ਹੈ |