*ਕਦੀ ਫੁੱਲ ਤੇ ਕਦੀ ਝਾੜੂ ਤੇ ਯਾਰ ਮੇਰਾ ਤਿਤਲੀਆਂ ਵਰਗਾ*

देश पंजाब पॉलिटिक्स
Spread the love

ਜਲੰਧਰ (ਜਸਪਾਲ ਕੈਂਥ)-ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਯਾਰ ਮੇਰਾ ਤਿਤਲੀਆਂ ਵਰਗਾ ਇਹ ਗੀਤ ਉਸ ਸਮੇਂ ਸੱਚ ਹੋ ਗਿਆ ਜਦੋਂ ਅੱਜ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿੰਨੀ ਵਾਰ ਕਿਹਾ ਵੀ ਵਧਾਈਕੀ ਤੋਂ ਅਸਤੀਫਾ ਦੇਖ ਕੇ ਭਾਜਪਾ ਜੁਆਇਨ ਕਰ ਲਈ ਸੀ। ਅੱਜ ਫਿਰ ਉਸ ਨੇ ਅਸਤੀਫਾ ਵਾਪਸ ਲੈਣ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ। 

ਸ਼ੀਤਲ ਨੇ ਪੱਤਰ ‘ਚ ਲਿਖਿਆ ਹੈ ਕਿ ਜੇਕਰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਜਾਂਦਾ ਤਾਂ ਪੱਛਮੀ ਸੀਟ ‘ਤੇ ਮੁੜ ਚੋਣਾਂ ਹੋ ਜਾਣੀਆਂ ਸਨ ਤੇ ਸਰਕਾਰ ਦੇ ਖਜ਼ਾਨੇ ਤੇ ਕਾਫੀ ਬੋਝ ਪੈਣਾ ਸੀ। ਇਸ ਲਈ ਉਹ ਆਪਣਾ ਅਸਤੀਫਾ ਵਾਪਸ ਲੈ ਰਹੇ ਹਨ। ਉਹ ਹੁਣ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਹ ਭਾਜਪਾ ਤੋਂ ਦੂਰ ਹੋ ਗਏ ਹਨ ਅਤੇ ਮੁੜ ਆਮ ਆਦਮੀ ਪਾਰਟੀ ਵਿਚ ਸ਼ਾਮਲ ਨਹੀਂ ਹੋ ਰਹੇ ਹਨ।

ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੀਤਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਈ ਸੀ। ਉਦੋਂ ਸ਼ੀਤਲ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਸਪੀਕਰ ਨੇ ਅਜੇ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ ਸੀ। ਸਰਕਾਰ ਚਾਹੁੰਦੀ ਸੀ ਕਿ ਲੋਕ ਸਭਾ ਤੋਂ ਬਾਅਦ ਪੱਛਮੀ ਜ਼ਿਮਨੀ ਚੋਣਾਂ ਕਰਵਾਈਆਂ ਜਾਣ।

ਸ਼ੀਤਲ ਨੂੰ ਸਪੀਕਰ ਨੇ 3 ਜੂਨ ਨੂੰ ਬੁਲਾਇਆ ਸੀ, ਜਿਸ ਤੋਂ ਪਹਿਲਾਂ ਅੰਗੁਰਲ ਨੇ ਆਪਣਾ ਅਸਤੀਫਾ ਵਾਪਸ ਲੈਣ ਲਈ ਸਪੀਕਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ।

Leave a Reply

Your email address will not be published. Required fields are marked *