ਭੁਲੱਥ (ਜਸਪਾਲ ਕੈਂਥ)-ਭੁਲੱਥ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਬਣਿਆ ਜਦ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਘੁੰਮਣ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਸਪੁੱਕਸ ਪਰਸਨ ਨਿਯੁਕਤ ਕੀਤੇ ਗਏ ਜਿਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਤੇ ਨਿਯੁਕਤੀ ਪੱਤਰ ਰਾਹੀ ਮਿਲੀ ਦੱਸ ਦਈਏ ਕਿ ਐਡਵੋਕੇਟ ਹਰਸਿਮਰਨ ਘੁੰਮਣ ਪਹਿਲਾਂ ਵੀ ਦੋ ਮਹਿਕਮਿਆਂ ਦੇ ਡਾਇਰੈਕਟਰ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਭੁਲਾਥ ਹਲਕੇ ਦਾ ਹਲਕਾ ਇੰਚਾਰਜ ਵੀ ਲਗਾਇਆ ਗਿਆ ਇੱਥੇ ਦੱਸਣਾ ਬਣਦਾ ਹੈ ਕਿ ਹਲਕਾ ਭੁਲੱਥ ਵਿੱਚੋਂ ਉੱਠ ਕੇ ਪੰਜਾਬ ਲੈਵਲ ਦਾ ਸਪੋਕਸ ਪਰਸਨ ਲੱਗਣਾ ਭੁਲੱਥ ਹਲਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਅਹੁਦਾ ਹਰ ਤਰ੍ਹਾਂ ਦੀ ਭਾਸ਼ਾ ਬੋਲਣ ਅਤੇ ਸਮਝਣ ਵਾਲੇ ਅਤੇ ਮੁੱਦਿਆਂ ਨੂੰ ਸਹੀ ਢੰਗ ਨਾਲ ਪੇਸ਼ ਕਰਨ ਵਾਲੇ ਦੇ ਹਿੱਸੇ ਆਉਂਦਾ ਇਹ ਅਹੁਦਾ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਚ ਖੁਸ਼ੀ ਦੀ ਲਹਿਰ ਹੈ ਤੇ ਸਾਰੇ ਵਰਕਰਾਂ ਤੇ ਅਹੁਦੇਦਾਰ ਸਾਹਿਬਾਨਾਂ ਨੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਨਾਲ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ