*ਪਾਰਟੀ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਉਸ ਉਪਰ ਇਮਾਨਦਾਰੀ ਨਾਲ ਪਹਿਰਾ ਦੇਣਾ ਸਾਡਾ ਫਰਜ , ਨਾ ਕਿ ਆਨਾਕਾਨੀ——-ਭੱਟੀ ਫਰਾਂਸ *

पंजाब
Spread the love

ਪੈਰਿਸ 7 ਨਵੰਬਰ ( ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੇ ਮੌਜੂਦਾ ਵਿਵਾਦ (ਬੀਬੀ ਜਗੀਰ ਕੌਰ ਬਨਾਮ ਪਾਰਟੀ ਸ਼੍ਰੋ.ਅ.ਦਲ ) ਬਾਰੇ ਯੂਰਪ ਅਕਾਲੀ ਦਲ ਦੇ ਮੁੱਖ ਅਹੁਦੇਦਾਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਉਹ ਇਨਾ ਵਖਰੇਵੇਂ ਭਰੇ ਬਿਆਨਾ ਅਤੇ ਮੋਜੂਦਾ ਹਾਲਾਤਾਂ ਤੋਂ ਬੇਸ਼ੱਕ ਦੁਖੀ ਹਨ , ਐਪਰ ਪਾਰਟੀ ਹਿੱਤਾਂ ਨੂੰ ਧਿਆਨ ਵਿੰਚ ਰੱਖਦੇ ਹੋੇਏ ਪਾਰਟੀ ਦੇ ਨਾਲ ਖੜੇ ਹਨ । ਕਿਉਂਕਿ ਜਿਹੜੇ ਸ੍ਰੋਮਣੀ ਅਕਾਲੀ ਦਲ ਨੂੰ ਕਮਜੋਰ ਅਤੇ ਤੋੜਨ ਦੇ ਸੁਪਨੇ ਲੈ ਰਹੇ ਸਨ , ਉਨ੍ਹਾਂ ਦੇ ਝਾਸੇ ਵਿੰਚ ਆ ਕੇ ਪਾਰਟੀ ਦੇ ਕੁਝ,ਕੁ ਸਿਰਕੱਢ ਨੇਤਾ ਵਿੰਗੇ ਟੇਡੇ ਤਰੀਕੇ ਨਾਲ ਵਿਰੋਧੀਆਂ ਦੇ ਹੱਥੇ ਚੜ ਚੁੱਕੇ ਹਨ ,ਜਿਸ ਊੱਪਰ ਪਾਰਟੀ ਪਰਮੁੱਖ ਵੱਲੋਂ ਐਕਸ਼ਨ ਲੈਣਾ ਲਾਜਮੀ ਹੋ ਗਿਆ ਸੀ । ਸੋ ਸ਼੍ਰੋ.ਅ.ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਿਹੜਾ ਫੈਸਲਾ ਲਿਆ ਹੈ , ਉਹ ਕਿਸੇ ਨੂੰ ਨੀਵਾਂ ਦਿਖਾਉਣ ਜਾਂ ਨੇਤਾਗਿਰੀ ਖਤਮ ਕਰਨ ਵਾਸਤੇ ਨਹੀਂ ਲਿਆ , ਬਲਕਿ ਪਾਰਟੀ ਦੀ ਡਿੱਗ ਰਹੀ ਸ਼ਾਖ ਨੂੰ ਬਚਾਉਣ ਅਤੇ ਪਾਰਟੀ ਨੂੰ ਇੱਕਮੁੱਠ ਰੱਖਣ ਖਾਤਿਰ ਲਿਆ ਗਿਆ ਫ਼ੈਸਲਾ ਹੈ ਜਿਸ ਉਪਰ ਪਹਿਰਾ ਦੇਣਾ ਪਾਰਟੀ ਦੇ ਹਰੇਕ ਵਰਕਰ ,ਅਹੁਦੇਦਾਰ ਅਤੇ ਨੇਤਾਵਾਂ ਦਾ ਇਖਲਾਕੀ ਫ਼ਰਜ ਬਣਦਾ ਹੈ।  

                        

                                             ਅਕਾਲੀ ਦਲ ਦੇ ਵਰਕਰਾਂ ਦੀ ਸੋਚ ਮੁਤਾਬਿਕ ਵੱਲੋਂ ਬੀਬੀ ਜੀ ਅਤੇ ਉਸਦੇ ਸਾਥੀਆਂ ਦਾ ਵੀ ਫਰਜ ਬਣਦਾ ਹੈ ਕਿ ਊਹ ਪਾਰਟੀ ਦੀ ਹੋਦ ਨੂੰ ਬਚਾਉਣ ਵਾਸਤੇ ਹਾਈਕਮਾਡ ਨਾਲ ਖੁੱਲ ਕੇ ਦੁਬਾਰਾ ਵਿਚਾਰ ਕਰਨ , ਜਿਹੜੇ ਵਖਰੇਵੇਂ ਅਤੇ ਗਲਤਫ਼ਹਿਮੀਆ ਕਿਸੇ ਤੀਸਰੇ ਦੀ ਦਖਲਅੰਦਾਜੀ ਨਾਲ ਪੈ ਗਈਆਂ ਹਨ, ਉਨ੍ਹਾਂ ਨੂੰ ਦੂਰ ਕਿਵੇਂ ਕੀਤਾ ਜਾਵੇ , ਦਾ ਰਾਹ ਮਿਲ ਬੈਠ ਕੇ ਕੱਢਣ , ਨਾ ਕਿ ਪ੍ਰੈਸ ਕਾਨਫਰੰਸਾ ਰਾਹੀਂ ਬਿਆਨ ਦੇ ਕੇ ਪੈ ਚੁੱਕੇ ਪਾੜੇ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰਨ , ਸਾਡੀ ਇਹ ਬੇਨਤੀ ਸ਼੍ਰੋ.ਅ.ਦਲ ਦੀ ਅਨੁਸ਼ਾਸਨੀ ਕਮੇਟੀ ਨੂੰ ਵੀ ਹੈ ਕਿ ਜੇਕਰ ਹੋ ਸਕੇ ਤਾਂ ਉਹ ਅੱਗੇ ਆ ਕੇ ਵਖਰੇਵੇਂ ਘਟਾਉਣ ਦਾ ਹੱਲ ਲੱਭੇ , ਤਾਂ ਕਿ ਸਾਡੀ ਇਸ ਕਮਜੋਰੀ ਦਾ ਕੋਈ ਤੀਸਰੀ ਧਿਰ ਫਾਇਦਾ ਨਾ ਉਠਾ ਸਕੇ , ਬਾਕੀ ਗੱਲਬਾਤਾ ਨਾਲ ਹੀ ਮਸਲੇ ਹੱਲ ਹੁੱੰਦੇ ਆਏ ਹਨ ਅਤੇ ਹੁੰਦੇ ਵੀ ਰਹਿਣਗੇ । ਸਾਨੂੰ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਪਵੇਗਾ ਕਿ ਪਾਰਟੀ ਸਭ ਤੋਂ ਉਪਰ ਹੁੰਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਮਹੱਤਤਾ । 

 

                                            ਵੈਸੇ ਵੀ ਸ੍ਰੋ.ਗੁ.ਪ੍ਰ.ਕਮੇਟੀ ਅੱਮ੍ਰਿਤਸਰ ਦੇ ਪ੍ਰਧਾਨ ਦੀ ਜਿਹੜੀ ਚੋਣ ਅੱਜ ਤੱਕ ਹੁੰਦੀ ਆਈ ਹੈ , ਉਸਦੇ ਨਾਮ ਦੀ ਉਮੀਦਵਾਰੀ ਦਾ ਫ਼ੈਸਲਾ ਪਾਰਟੀ ਕਰਦੀ ਆਈ ਹੈ ਅਤੇ ਹੁਣ ਵੀ ਧਾਮੀ ਸਾਹਿਬ ਦੇ ਨਾਮ ਦਾ ਫੈਸਲਾ ਪਾਰਟੀ ਨੇ ਹੀ ਕੀਤਾ ਹੈ , ਨਾ ਕਿ ਕਿਸੇ ਇੱਕ ਨੇ। ਅੱਜ ਤੱਕ ਵਿਰੋਧੀ ਤਾਂ ਇਹ ਪ੍ਰਚਾਰ ਕਰਦੇ ਆਏ ਹਨ ਕਿ ਪ੍ਰਧਾਨ ਦਾ ਨਾਮ ਲਿਫ਼ਾਫੇ ਰਾਹੀ ਐਲਾਨਿਆ ਜਾਂਦਾ ਹੈ ਅਤੇ ਸ਼ਾਇਦ ਉਹ ਇਹ ਸ਼ਰਾਰਤ ਭਵਿੱਖ ਵਿੱਚ ਵੀ ਕਰਦੇ ਰਹਿਣਗੇ , ਐਪਰ ਇਸ ਬਾਰੇ ਪਾਰਟੀ ਦੇ ਨੇਤਾ ਵੀ ਕਿੰਤੂ ਪ੍ਰੰਤੂ ਕਰਨ , ਅਜੀਬ ਜਿਹਾ ਲੱਗਦਾ ਹੈ, ਜਿਸਦਾ ਫਾਇਦਾ ਪਾਰਟੀ ਦੀ ਬਜਾਏ ਵਖਰੇਵੇਂ ਪਾਉਣ ਵਾਲਿਆਂ ਨੂੰ ਹੋ ਰਿਹਾ ਹੈ, ਜਿਸਤੋ ਸਾਵਧਾਨ ਹੋਣ ਦੀ ਅਤਿਅੰਤ ਜਰੂਰਤ ਹੈ। ਜੋ ਹਾਲਾਤ ਧਾਮੀ ਸਾਹਿਬ ਦੇ ਰਾਹ ਵਿੱਚ ਰੋੜਾ ਅਟਕਾਉਣ ਵਾਸਤੇ ਬਣ ਚੁੱਕੇ ਹਨ ਜਾ ਬਣਾਏ ਜਾ ਰਹੇ ਹਨ , ਉਸਤੋ ਬਚਣ ਵਾਸਤੇ ਹਾਲਾਤਾਂ ਤੇ ਤਿਰਛੀ ਨਜਰ ਰੱਖਣੀ ਸਾਡਾ ਸਾਰਿਆਂ ਦਾ ( ਵਰਕਰਾਂ , ਸਪੋਰਟਰਾ ਅਤੇ ਅਹੁਦੇਦਾਰਾ ਦਾ ) ਸਾਝਾ ਫਰਜ ਬਣਦਾ ਹੈ , ਨਾ ਕਿ ਇਕੱਲ਼ੇ ਪਾਰਟੀ ਪ੍ਰਧਾਨ ਦਾ । ਜੇਕਰ ਪਾਰਟੀ ਮਜਬੂਤ ਹੋਵੇਗੀ ਤਾ ਅਸੀਂ ਮਜਬੂਤ ਹੋਵਾਗੇ, ਇਸ ਲਈ ਆਉ ਸਾਰੇ ਜਣੇ ਰਲ ਮਿਲ ਕੇ ਪਾਰਟੀ ਵੱਲੋਂ ਐਲਾਨੇ ਗਏ ਉਮਿਦਵਾਰ ਨੂੰ ਜਿਤਾਉਣ ਵਾਸਤੇ ਯਤਨ ਆਰੰਭ ਕਰੀਏ । 

Leave a Reply

Your email address will not be published. Required fields are marked *