*ਵਿਸ਼ਵ ਸੇਵਾ ਅਵਾਰਡੀ ਇਕਬਾਲ ਸਿੰਘ ਭੱਟੀ ਦਾ ਜਲੰਧਰ ਕੈਂਟ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਵੀ, ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਬਦਲੇ, ਕੀਤਾ ਸਨਮਾਨ—–ਚਾਵਲਾ*

Uncategorized
Spread the love

ਪੈਰਿਸ /ਜਲੰਧਰ 17 ਨਵੰਬਰ (ਪੱਤਰ ਪ੍ਰੇਰਕ ) ਫਰਾਂਸ ਦੇ ਉੱਘੇ  ਸਮਾਜ ਸੇਵੀ ਇਕਬਾਲ ਸਿੰਘ ਭੱਟੀ ਜਿਹੜੇ ਕਿ ਇਨ੍ਹੀ ਦਿਨੀ ਪੰਜਾਬ ਗਏ ਹੋਏ ਹਨ ਦਾ ਬੀਤੇ ਦਿਨ ਗੁਰਦੁਆਰਾ ਸਾਹਿਬ, ਸਿੰਘ ਸਭਾ ਜਲੰਧਰ ਕੈਂਟ ਵਿਖ਼ੇ ਭਰਵਾਂ ਸੁਆਗਤ ਹੋਇਆ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ, ਸਰਦਾਰ ਹਰਸ਼ਰਨ ਸਿੰਘ ਚਾਵਲਾ ਦੇ ਸੱਦੇ ਉੱਪਰ ਉਚੇਚੇ ਤੌਰ ਤੇ (ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪੈ ਰਹੇ ਭੋਗ ) ਸਰਦਾਰ ਇਕਬਾਲ ਭੱਟੀ, ਜਲੰਧਰ ਛਾਉਣੀ   ਪਹੁੰਚੇ ਅਤੇ ਗੁਰਚਰਨਾਂ ‘ਚ ਹਾਜ਼ਰੀ ਲਗਵਾਈ | ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਜਿੱਥੇ ਇਸ ਸ਼ੁੱਭ ਆਗਮਨ ਮੌਕੇ ਗੁਰੂ ਘਰ ਹਾਜ਼ਰੀ ਭਰ ਰਹੀਆਂ ਨਾਨਕ ਨਾਮ ਲੇਵਾ ਸੰਗਤਾਂ ਦਾ ਧੰਨਵਾਦ ਕੀਤਾ ਤੇ ਗੁਰਪੁਰਬ ਦੀ ਵਧਾਈ ਦਿੱਤੀ, ਉੱਥੇ ਹੀ ਕੁਝ ਪ੍ਰਮੁੱਖ ਸ਼ਖਸ਼ੀਅਤਾਂ ਦਾ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਦੇ ਕੇ ਸਨਮਾਨ ਕੀਤਾ, ਜਿਨ੍ਹਾਂ ਵਿੱਚੋਂ ਸਰਦਾਰ ਇਕਬਾਲ ਸਿੰਘ ਭੱਟੀ ਦਾ ਨਾਮ ਵਰਨਣਯੋਗ ਸੀ | ਹਰਸ਼ਰਨ ਸਿੰਘ ਚਾਵਲਾ ਨੇ ਹੋਰ ਕਿਹਾ ਕਿ ਅਸੀਂ ਸਰਦਾਰ ਇਕਬਾਲ ਸਿੰਘ ਭੱਟੀ ਦੇ ਅਤਿ ਧੰਨਵਾਦੀ ਹਨ ਜਿਨ੍ਹਾਂ ਨੇ ਆਪਣੇ ਸੰਖੇਪ ਜਿਹੇ ਦੌਰੇ ਵਿੱਚੋਂ ਟਾਈਮ ਕੱਢ ਕੇ ਸਾਡੀ ਬੇਨਤੀ ਨੂੰ ਮੰਨਿਆ ਅਤੇ ਗੁਰਦੁਆਰਾ ਪਹੁੰਚ ਕੇ ਹਾਜ਼ਰੀ ਲਗਵਾਈ ਹੈ | ਅਸੀਂ ਇਨ੍ਹਾਂ ਦੀਆਂ ਅਲੌਕਿਕ ਸਮਾਜਿਕ ਸੇਵਾਵਾਂ ਦੀ ਭਰਭੂਰ ਸ਼ਲਾਘਾ ਕਰਦੇ ਹਾਂ , ਜਿਹੜੇ ਕਿ, ਦੁੱਖੀ ਪ੍ਰਿਵਾਰਾਂ ਦੀ ਰਜਾਮੰਦੀ ਨਾਲ, ਮਿਰਤਕ ਦੇਹਾਂ ਦਾ ਸਸਕਾਰ ਫਰਾਂਸ ਵਿੱਚ ਕਰਨ ਉਪਰੰਤ ਉਨ੍ਹਾਂ ਦੇ ਫੁਲ ਲੈ ਕੇ ਸਬੰਧਿਤ ਪਰਿਵਾਰਾਂ ਤੱਕ ਪਹੁੰਚਾਉਂਦੇ ਹਨ | ਇਹੋ ਜਿਹੀ ਸੇਵਾ ਬਾਰੇ ਕਹਿਣਾ ਤਾਂ ਬਹੁਤ ਸੌਖਾ ਹੈ, ਐਪਰ ਸੇਵਾ ਕਰਕੇ ਦਿਖਾਉਣਾ ਬਹੁਤ ਔਖਾ ਹੁੰਦਾ ਹੈ | ਫਿਰ ਇੱਥੇ ਹੀ ਬਸ ਨਹੀਂ, ਅਣਗਿਣਤ ਮਿਰਤਕ ਦੇਹਾਂ ਵੀ ਜਿਨ੍ਹਾਂ ਦਾ ਸਬੰਧਿਤ ਪ੍ਰੀਵਾਰ ਫਰਾਂਸ ਵਿੱਚ ਸਸਕਾਰ ਨਹੀਂ ਕਰਨਾ ਚਾਹੁੰਦੇ, ਉਹ ਮਿਰਤਕ ਦੇਹਾਂ ਭਾਰਤ ਵੀ ਭੇਜਦੇ ਹਨ | ਚਾਵਲਾ ਦੇ ਦੱਸਣ ਮੁਤਾਬਿਕ ਇਸ ਅਨੋਖੀ ਸੇਵਾ ਵਿੱਚ ਫਰਾਂਸ ਦੇ ਸਮੂੰਹ ਗੁਰਦੁਆਰਾ ਸਾਹਿਬ ਅਤੇ ਉੱਥੋਂ ਦੀਆਂ ਸੰਗਤਾਂ ਵੀ ਦਿਲ ਖੋਲ ਕੇ ਇਸ ਕਾਰਜ ਵਿੱਚ ਹਿੱਸਾ ਪਾਉਂਦੀਆਂ ਹਨ, ਜਿਸ ਦੀ ਬਦੋਲਤ ਔਰਰ -ਡਾਨ ਨਾਮ ਦੀ ਸੰਸਥਾ ਇਸ ਕਾਰਜ ਨੂੰ 2003 ਤੋਂ ਲਗਾਤਾਰ ਕਰਦੀ ਆ ਰਹੀ ਹੈ | ਸਾਡੀ ਜਾਣਕਾਰੀ ਮੁਤਾਬਿਕ ਇਹ ਸੰਸਥਾ 2003 ਤੋਂ ਲੈ ਕੇ  ਹੁਣ ਤੱਕ 404 ਮਿਰਤਕ ਦੇਹਾਂ ਵਿੱਚੋਂ 138 ਦਾ ਸਸਕਾਰ ਫਰਾਂਸ ਵਿੱਚ ਜਦਕਿ ਬਾਕੀ 266 ਮਿਰਤਕ ਦੇਹਾਂ ਨੂੰ ਭਾਰਤ ਭੇਜ ਚੁੱਕੀ ਹੈ |

Leave a Reply

Your email address will not be published. Required fields are marked *