*ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 17 ਵਾ ਖੂਨ ਦਾਨ ਕੈਂਪ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ*

Uncategorized
Spread the love

ਜਲੰਧਰ (ਦਾ ਮਿਰਰ ਪੰਜਾਬ)-ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 17 ਵਾ ਖੂਨ ਦਾਨ ਕੈਂਪ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਸਮਾਜਿਕ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਨੇ ਹਾਜਰੀ ਲਗਵਾਈ।

ਖੂਨ ਦਾਨੀਆਂ ਵਲੋਂ ਖੂਨ ਦਾਨ ਕੈਂਪ ਦਾ ਹਿੱਸਾ ਬਣ ਕੇ ਪਰਮਾਤਮਾ ਦੀ ਅਸੀਸ ਪ੍ਰਾਪਤ ਕੀਤੀ ਗਈ। ਖੂਨਦਾਨ ਕੈਂਪ ਦੇ ਨਾਲ ਫਿਜਿਓਥਰੈਪੀ ਕੈਂਪ ਦਾ ਵੀ ਲੋਕਾਂ ਵੱਲੋਂ ਲਾਭ ਪ੍ਰਾਪਤ ਕੀਤਾ ਗਿਆ।

ਇਸ ਮੋਕੇ ਜਤਿੰਦਰਪਾਲ ਸਿੰਘ , ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਮੀਤ ਸਿੰਘ ਬਿੱਟੂ, ਦਿਲਬਾਗ ਸਿੰਘ, ਰਣਜੀਤ ਸਿੰਘ ਮਾਡਲ ਹਾਊਸ, ਅਮਰਦੀਪ ਸਿੰਘ ਅਲਹੁਵਾਲੀਆ , ਅਮਰਜੀਤ ਸਿੰਘ, ਸੁਖਬੀਰ ਸਿੰਘ, ਸ਼ੇਰੀ ਜੀ, ਨਵਜੋਤ ਜੀ, ਹਰਮਨ ਸਿੰਘ, ਦਲਜੀਤ ਸਿੰਘ, ਪ੍ਰਕਾਸ਼ ਕੌਰ, ਯਸ਼ਿਕਾ ਚੱਢਾ, ਹਰਮਿੰਦਰ ਸਿੰਘ, ਵਿਕੀ ਸਾਹੀ, ਆਦਿ ਨੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਅਤੇ ਅਪਣਾ ਕੀਮਤੀ ਸਮਾਂ ਕੱਢ ਕੇ ਏਹ ਸੇਵਾ ਨਿਭਾਈ।

ਪ੍ਰਬੰਧਕਾਂ ਨੇ ਸਾਰਿਆਂ ਨੂੰ ਰਲ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਉਪਰਾਲੇ ਸ਼ੁਰੂ ਕਰਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *