ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ)- ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਉਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਐਸ ਐਚ ਓ ਜੈਪਾਲ ਮੁੱਖ ਥਾਣਾ ਲੋਹੀਆਂ ਖਾਸ 23/2/ 2025 ਨੂੰ ਪਿੰਡ ਕੁਤਵੀਵਾਲ ਦੇ ਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਘਰ ਵਿਆਹ ਵਾਲੇ ਦਿਨ ਕਰੀਬ 17 ਤੋਲੇ ਸੋਨੇ ਦੇ ਗਹਿਣੇ ਦੋ ਚੋਰਾਂ ਵੱਲੋਂ ਚੋਰੀ ਕੀਤੇ ਗਏ ਸਨ ਮਨਦੀਪ ਸਿੰਘ ਦੇ ਉਕਤ ਬਿਆਨਾਂ ਪਰ ਏਐਸਆਈ ਬਲਵੀਰ ਚੰਦ ਵੱਲੋਂ ਮੁਕਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਬਦੀਸ਼ ਅਮਲ ਵਿੱਚ ਲਿਆਂਦੀ ਗਈ ਮਿਤੀ 26/1/2025ਨੂੰ ਥਾਣਾ ਲੋਹੀਆਂ ਦੇ ਮੁੱਖ ਅਫਸਰ ਐਸਐਚ ਓ ਜੈਪਾਲ ਤੇ ਏਐਸਆਈ ਬਲਵੀਰ ਚੰਦ ਪੁਲਿਸ ਸਮੇਤ ਪਾਰਟੀ ਚੋਰੀ ਕਰਨ ਵਾਲੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਫਕੀਰ ਸਿੰਘ ਵਾਸੀ ਮਜੀਦਪੁਰ ਥਾਣਾ ਕਬੀਰਪੁਰ ਜ਼ਿਲ੍ਾ ਕਪੂਰਥਲਾ ਅਤੇ ਪ੍ਰਿੰਸ ਪ੍ਰਦੀਪ ਪੁੱਤਰ ਗੁਰਨਾਮ ਸਿੰਘ ਵਾਸੀ ਭਾਗੋ ਰਾਈਆਂ ਥਾਣਾ ਸੁਲਤਾਨਪੁਰ ਜਿਲਾ ਕਪੂਰਥਲਾ ਸਮੇਤ ਸੋਨੇ ਦੇ ਗਹਿਣੇ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ





