*ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੇ ਯੂਰਪੀਅਨ ਅਕਾਲੀ ਨੇਤਾਵਾਂ ਵੱਲੋਂ ਮੁਬਾਰਕਾਂ —ਭੱਟੀ ਫਰਾਂਸ*

देश पंजाब
Spread the love

ਪੈਰਿਸ 12 ( ਜਸਪਾਲ ਕੈਂਥ ) ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਡੇਲੀਗੇਟਾਂ ਅਤੇ ਕਾਰਜਕਾਰਨੀ ਦੇ ਅਹੁਦੇਦਾਰਾਂ ਵੱਲੋਂ ਸਾਂਝੇ ਤੌਰ ਤੇ ਸੱਦੇ ਗਏ ਇਜਲਾਸ ਦੌਰਾਨ, ਕਈ ਅਟਕਲਾਂ ਉਪਰੰਤ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ, ਜਿਸਦੀ ਕਿ ਸਮੁੱਚੇ ਅਕਾਲੀ ਦਲ ਦੇ ਸਪੋਰਟਰਾਂ ਨੇ, ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ| ਜਿਵੇੰ ਦੇ ਹਾਲਾਤ ਅਤੇ ਮੁਸ਼ਕਿਲਾਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਵਾਸਤੇ ਬਾਗੀ ਅਕਾਲ਼ੀ ਆਗੂਆਂ ਨੇ ਖੜੀਆਂ ਕੀਤੀਆਂ ਸਨ, ਉਸ ਉੱਪਰ ਹੁਣ ਵਿਸ਼ਰਾਮ ਚਿੰਨ ਲੱਗ ਗਿਆ ਹੈ | ਵਿਰੋਧੀਆਂ ਕੋਲ ਹੁਣ ਵੀ ਸਮਾਂ ਹੈ ਕਿ ਉਹ ਵਾਪਿਸ ਪਾਰਟੀ ਵਿੱਚ ਸ਼ਾਮਿਲ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਵਾਸਤੇ ਕੰਮ ਕਰਨ,ਨਾਂ ਕਿ ਪਟੋਧਾੜ ਵਾਲੀ ਲੀਹ ਤੇ ਹੀ ਚੱਲਦੇ ਰਹਿਣ | ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਮੁਖੀ ਸਰਦਾਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸਾਰਿਆਂ ਦੇ ਇਕੱਠੇ ਹੋਣ ਨਾਲ, ਜਿੱਥੇ ਸ਼੍ਰੋਮਣੀ ਅਕਾਲੀ ਦਲ ਮਜਬੂਤ ਹੋਵੇਗਾ, ਉੱਥੇ ਹੀ ਪੰਜਾਬ ਦਾ ਵਿਕਾਸ ਵੀ ਪਹਿਲਾਂ ਦੀ ਤਰਾਂ ਦੁਬਾਰਾ ਆਪਣੀਆਂ ਲੀਹਾਂ ਤੇ ਆ ਜਾਵੇਗਾ |

Leave a Reply

Your email address will not be published. Required fields are marked *