*ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਨ ਤੇ, ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਨੇ, ਇੱਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ ਅਤੇ ਮਠਿਆਈਆਂ ਵੰਡੀਆਂ —ਭੁੰਗਰਨੀ ਅਤੇ ਬੋਦਲ*

Uncategorized
Spread the love

ਪੈਰਿਸ 15 ਅਪ੍ਰੈਲ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਨੂੰ ਠਿੱਬੀ ਲਾਉਣ ਵਾਸਤੇ, ਵਿਰੋਧੀਆਂ ਨੇ ਹਰੇਕ ਪ੍ਰਕਾਰ ਦੇ ਹੱਥਕੰਢੇ ਵਰਤੇ, ਖਾਸ ਕਰਕੇ ਬਾਗੀ ਅਕਾਲੀ ਆਗੂਆਂ ਨੇ ਤਾਂ ਹੱਦ ਹੀ ਕਰ ਦਿੱਤੀ ਸੀ | ਸੁਖਬੀਰ ਜੀ ਦੀ ਪ੍ਰਧਾਨਗੀ ਦਾ ਐਲਾਨ ਹੋਣ ਤੋਂ ਪਹਿਲਾਂ ਵੀ ਬਾਗੀ ਅਕਾਲੀ ਆਗੂ,ਧਰਮ ਦੀ ਆੜ ਹੇਠ,ਬਾਦਲ ਦੇ ਵਿਰੁੱਧ ਮੋਰਚਾ ਖੋਲਦੇ ਰਹਿੰਦੇ ਸਨ, ਲੇਕਿਨ ਚੁੱਪ ਹੁਣ ਵੀ ਨਹੀਂ ਹੋ ਰਹੇ, ਜੋ ਕਿ ਆਪਣਿਆਂ ਦੇ ਨਾਲ ਗਦਾਰੀ ਹੀ ਕਹੀ ਜਾ ਸਕਦੀ ਹੈ | ਭੁੰਗਰਨੀ ਸਾਹਿਬ ਦੀ ਰਹਿਨੁਮਾਈ ਹੇਠ ਬੁਲਾਈ ਗਈ ਇੱਕ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਨੇ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਸੀਂ ਬਾਗੀ ਅਕਾਲੀ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਅਜੇ ਵੀ ਵੇਲਾ ਹੈ ਕਿ ਤੁਸੀਂ ਵਿਰੋਧੀਆਂ ਦੇ ਚੁੰਗਲ ਵਿੱਚੋਂ ਨਿਕਲ ਕੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੋ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਤ ਕਰੋ, ਤਾਂ ਕਿ ਪੰਜਾਬ ਦਾ ਰੁਕਿਆ ਹੋਇਆ ਵਿਕਾਸ ਫਿਰ ਤੋਂ ਦੁਬਾਰਾ ਸ਼ੁਰੂ ਹੋ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ, ਲਖਵੀਰ ਸਿੰਘ ਲੱਖੀ, ਮਨਮੋਹਨ ਸਿੰਘ ਅਤੇ ਖਜਾਨ ਸਿੰਘ ਆਦਿ ਵੀ ਹਾਜਿਰ ਸਨ |

Leave a Reply

Your email address will not be published. Required fields are marked *