*ਅਦਾਲਤੀ ਹੁਕਮਾਂ ਦੇ ਬਾਵਜੂਦ ਰਸੀਵਰ ਨੂੰ ਅਜਾਦੀ ਸਾਹਿਤ ਕੰਮ ਨਾਂ ਕਰਨ ਦੇਣਾ ਪ੍ਰਸ਼ਾਸਨ ਦੀ ਤੌਹੀਨ -ਮਸਤਾਨ ਸਿੰਘ ਨੌਰਾ, ਪ੍ਰਧਾਨ ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ*

Uncategorized
Spread the love

ਪੈਰਿਸ 21 ਅਕਤੂਬਰ (ਭੱਟੀ ਫਰਾਂਸ ) ਵੈਸੇ ਤਾਂ ਭਾਰਤ ਵਿੱਚ ਆਮ ਕਰਕੇ ਦੇਖਣ ਨੂੰ ਮਿਲਦਾ ਹੈ ਕਿ ਰਾਜਨੀਤਿਕ ਪਹੁੰਚ ਵਾਲੇ ਲੋਕ, ਸਧਾਰਨ ਪਰਿਵਾਰਾਂ ਦੇ ਘਰਾਂ, ਜਮੀਨਾਂ ਜਾਇਦਾਦਾਂ ਜਾਂ ਧਾਰਮਿਕ ਅਸਥਾਨਾਂ ਤੇ ਕਬਜ਼ਾ ਕਰਕੇ ਬੈਠ ਜਾਂਦੇ ਹਨ | ਇਸਦੀ ਜਿੰਦੀ ਜਾਗਦੀ ਉਦਾਹਰਣ ਦੇਹਰਾ ਬਾਬਾ ਗੁਲਾਬ ਸਿੰਘ ਜੈਨਰੇਸ਼ਨ ਵੈਲਫ਼ੇਅਰ ਕਮੇਟੀ (ਰਜਿ.) ਨੌਰਾ ਵਾਲੀ ਜਗਾਹ ਤੋਂ ਦੇਖਣ ਨੂੰ ਮਿਲ ਰਹੀ ਹੈ | ਵਾਕਿਆ ਇਸ ਪ੍ਰਕਾਰ ਹੈ ਕਿ ਇਸ ਜਗਾਹ ਤੇ ਜਿਸ ਕਮੇਟੀ ਨੇ ਧਕੇ ਨਾਲ ਸਿਰਫ ਤੇ ਸਿਰਫ ਪੈਸਿਆਂ ਦੇ ਲਾਲਚ ਕਾਰਨ ਕਬਜ਼ਾ ਕੀਤਾ ਹੋਇਆ ਹੈ, ਉਹ ਕਮੇਟੀ ਹੁਣ ਤੱਕ ਇੱਕ ਕਰੋੜ ਚਰਵੰਜਾ ਲੱਖ ਅੜਤਾਲੀ ਹਜਾਰ ਰੁਪਏ ਹੜੱਪ ਚੁੱਕੀ ਹੈ ਪਿਛਲੇ ਸਮਿਆਂ ਤੱਕ ਅੱਗੋਂ ਹੋਰ ਕਿਤਨੇ ਪੈਸੇ ਦਾ ਗਬਨ ਕਰੇਗੀ ਕਿਹਾ ਨਹੀਂ ਜਾਂ ਸੱਕਦਾ | ਵੈਸੇ ਇਸ ਘਪਲੇ ਦਾ ਕੇਸ ਐਸ.ਐਸ.ਪੀ ਨਵਾਂ ਸ਼ਹਿਰ ਕੋਲ ਵੀ ਚੱਲਿਆ ਸੀ | ਇਸ ਤੋਂ ਬਿਨਾਂ ਅਦਾਲਤ ਕੋਲੋਂ ਮਸਤਾਨ ਸਿੰਘ ਨੌਰਾ ਦੀ ਅਗਵਾਈ ਵਾਲੀ ਕਮੇਟੀ ਨੂੰ ਸਟੇਅ ਵੀ ਮਿਲੀਆਂ ਹੋਇਆ, ਦੇ ਬਾਵਜੂਦ ਇਲਾਕੇ ਦਾ ਹਾਰਿਆ ਹੋਇਆ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਗਵੰਤ ਮਾਨ ਦੀ ਸਰਕਾਰ ਦਾ ਰੋਅਬ ਦਿਖਾ ਕੇ ਪੁਰਾਣੀ ਕਮੇਟੀ, ਜਿਹੜੀ ਕਿ ਕੇਸ ਵੀ ਹਾਰ ਚੁੱਕੀ ਹੈ, ਨੂੰ ਸ਼ਹਿ ਦੇ ਕੇ ਦੇਹਰਾ ਸਾਹਿਬ ਤੋਂ ਬਾਹਰ ਨਹੀਂ ਹੋਣ ਦੇ ਰਿਹਾ ਜੋ ਕਿ ਸਰਾਸਰ ਅਦਾਲਤੀ ਹੁਕਮਾਂ ਅਤੇ ਕਾਨੂੰਨ ਦੇ ਖਿਲਾਫ ਹੈ |

                                      ਇਲਾਕੇ ਦਾ ਤਹਿਸੀਲਦਾਰ ਜੋ ਕਿ ਮੌਕੇ ਦੀ ਸਰਕਾਰ ਦੇ ਖਿਲਾਫ ਜਾਣ ਤੋਂ ਡਰਦਾ ਹੈ, ਉਸਨੇ ਦਿਖਾਵੇ ਦੇ ਤੌਰ ਤੇ ਰਿਸੀਵਰ ਦੇ ਨਾਲ ਚਾਰ ਆਦਮੀ ਗਠਿਤ ਕੀਤੇ ਹਨ, ਦੋ ਪੁਰਾਣੀ ਕਮੇਟੀ ਦੇ ਅਤੇ ਦੋ ਨਵੀਂ ਕਮੇਟੀ ਦੇ, ਜੋ ਕਿ ਅਸੂਲਣ ਗਲਤ ਹੈ | ਪੁਰਾਣੀ ਕਮੇਟੀ ਦੇ ਕਿਸੇ ਵੀ ਮੈਂਬਰ ਦਾ ਦਖਲ ਕਿਸੇ ਵੀ ਕਾਨੂੰਨ ਦੇ ਤਹਿਤ ਬਣਦਾ ਹੀ ਨਹੀਂ, ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਮੌਕੇ ਦੀ ਸਰਕਾਰ ਨਵੀਂ ਕਮੇਟੀ ਦੇ ਨਾਲ ਇਨਸਾਫ਼ ਨਹੀਂ ਹੋਣ ਦੇ ਰਹੀ | ਇੱਕ ਪਾਸੇ ਤਾਂ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਥੱਕਦਾ ਨਹੀਂ ਹੈ, ਕਿ, ਇਹ ਸਰਕਾਰ ਆਮ ਆਦਮੀ ਦੀ ਸਰਕਾਰ ਹੈ, ਦੂਜੇ ਪਾਸੇ ਆਮ ਆਦਮੀ ਨੂੰ ਹੀ ਲਿਤਾੜਿਆ ਜਾਂ ਰਿਹਾ ਹੈ | ਮਸਤਾਨ ਸਿੰਘ ਨੌਰਾ ਨੇ ਇਸ ਖ਼ਬਰ ਰਾਹੀਂ ਇਲਾਕੇ ਦੇ ਆਪ ਪਾਰਟੀ ਦੇ ਹਾਰੇ ਹੋਏ ਉਮੀਦਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਾਨੂੰਨ ਸਭਨਾਂ ਲਈ ਇੱਕ ਹੋਣਾ ਚਾਹੀਦਾ ਹੈ, ਨਾਂ ਕਿ ਕਾਨੂੰਨੀ ਦਖਲ ਅੰਦਾਜ਼ੀ |

                                     ਆਪ ਪਾਰਟੀ ਦੇ ਇਸ਼ਾਰੇ ਉੱਪਰ ਆ ਰਹੇ ਇਨ੍ਹਾਂ ਸਾਰੇ ਝੂਮੇਲਿਆਂ ਤੋਂ ਬਚਣ ਅਤੇ ਧਕੇਸ਼ਾਹੀ ਦਾ ਮੁਕਾਬਲਾ ਕਰਨ ਵਾਸਤੇ ਅਦਾਲਤ ਦੁਆਰਾ ਮਨਜੂਰ ਸ਼ੁਦਾ ਕਮੇਟੀ ਨੇ ਹੁਣ , ਇਨਸਾਫ਼ ਲੈਣ ਵਾਸਤੇ, ਹਾਈਕੋਰਟ ਵਿੱਚ ਰਿੱਟ ਦਾਇਰ ਕਰ ਦਿੱਤੀ ਹੈ, ਜਿਸਦੇ ਫੈਸਲੇ ਦੀ ਉਡੀਕ ਕੀਤੀ ਜਾਂ ਰਹੀ ਹੈ | ਦੂਸਰਾ ਅਗਰ ਸਾਰਾ ਇੰਤਜਾਮ ਨੌਰਾ ਸਾਹਿਬ ਦੀ ਅਗਵਾਈ ਵਾਲੀ ਕਮੇਟੀ ਕੋਲ ਆ ਜਾਂਦਾ ਹੈ ਤਾਂ ਇਹ ਕਮੇਟੀ ਗਰੀਬਾਂ ਵਾਸਤੇ ਸਿਖਿਆ ਅਤੇ ਸਸਤੀਆਂ ਦਵਾਈਆਂ ਦੀ ਬਹੁਤ ਵਧੀਆ ਸਕੀਮ ਲੈ ਕੇ ਆਵੇਗੀ, ਜਿਸ ਨਾਲ ਇਲਾਕੇ ਦੇ ਗਰੀਬ ਪਰਿਵਾਰਾਂ ਦਾ ਬਹੁਤ ਭਲਾ ਹੋਵੇਗਾ | ਗੁਰਦੁਆਰਾ ਦੇਹਰਾ ਬਾਬਾ ਗੁਲਾਬ ਸਿੰਘ ਦਾ ਕਾਰਜ ਭਾਰ ਸੰਭਾਲਣ ਜਾ ਰਹੀ ਕਮੇਟੀ ਦੇ ਪ੍ਰਧਾਨ ਸਰਦਾਰ ਮਸਤਾਨ ਸਿੰਘ ਨੌਰਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸਾਡੀਆਂ ਇਹ ਗੱਲਾਂ ਭਗਵੰਤ ਮਾਨ ਵਾਂਗ ਸਿਰਫ ਹਵਾ ਹਵਾਈ ਨਹੀਂ ਹੋਣਗੀਆਂ, ਬਲਕਿ ਇਨ੍ਹਾਂ ਗੱਲਾਂ ਤੇ ਅਮਲ ਕਰਕੇ ਇਲਾਕੇ ਦੇ ਲੋਕਾਂ ਦਾ ਵਿਸ਼ਵਾਸ਼ ਵੀ ਜਿੱਤਾਂਗੇ ਅਤੇ ਜੋ ਕਿਹਾ ਹੈ ਉਹ ਕਰਕੇ ਵੀ ਦਿਖਾਵਾਂਗੇ |

Leave a Reply

Your email address will not be published. Required fields are marked *