ਜਲੰਧਰ (ਪਾਲੀ)ਧੰਨ- ਧੰਨ ਬਾਬਾ ਰੋੌੜੀ ਸ਼ਾਹ ਦਾ ਸਾਲਾਨਾ ਮੇਲਾ 28 , 29 ਜੂਨ ਨੂੰ ਪਿੰਡ ਰੁੜਕਾਂ ਕਲਾਂ ( ਜਲੰਧਰ ) ਦੇ ਦਰਬਾਰ ਤੇ ਪ੍ਰੰਬਧਕ ਕਮੇਟੀ ਵਲੋ ਸਮੂਹ ਨਗਰ ਨਿਵਾਸੀਆਂ ਤੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।
ਇਸਦੀ ਜਾਣਕਾਰੀ ਦਿੰਦਿਆਂ ਪ੍ਰੰਬਧਕ ਕਮੇਟੀ ਨੇ ਦਸੇਆ ਇਸ ਮੇਲੇ ਵਿੱਚ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ 28 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਨਿਭਾਈ ਜਾਵੇਗੀ । ਨੀਲੀ ਬੂਟੀ ਨਕਾਲ ਪਾਰਟੀ ਵਲੋਂ ਆਪਣੀ ਹਾਜਰੀ ਰਾਤ 9 ਵਜੇ ਲਗਾਈ ਜਾਵੇਗੀ ।
29 ਜੂਨ ਨੂੰ ਦੁਪਹਿਰ 12 ਵਜੇ ਤੋਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਦੋਗਾਣਾ ਜੋੌੜੀ ਸਰਫੂ ਸਦੀਕ ਤੇ ਬੀਬਾ ਰਣਜੋਤ ਕੋੌਰ , ਬਾਬੂ ਜੰਲਧਰੀ ,, ਹਰਵਿੰਦਰ ਜੱਸੀ , ਭੂੱਪੀ ਅਲੀ ਆਪਣੀ ਕਲਾਂ ਦਾ ਪ੍ਰਦਰਸ਼ਨ ਕਰਨਗੇ ।
ਇਸ ਮੋੌਕੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਲੰਗਰ ਦਾ ਖਾਸ ਪ੍ਰੰਬਧ ਹੋਵੇਗਾ ।





