ਲੋਹੀਆਂ ਖਾਸ ( ਰਾਜੀਵ ਕੁਮਾਰ ਬੱਬੂ ) ਸੋਨੂ ਆਰੋੜਾ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਅਰੋੜਾ ਨੇ ਕੀਤੇ ਵੱਡੇ ਖੁਲਾਸੇ ਬਾਰ ਬਾਰ S H Oਨੂੰ ਫੋਨ ਕਰਨ ਤੇ ਨਹੀਂ ਮਿਲਿਆ ਕੋਈ ਜਵਾਬ ਜਲਾਲਪੁਰ ਕਲਾਂ ਪਿੰਡ ਦੇ ਚਰਚਿਤ ਮਾਮਲੇ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਵੱਲੋਂ ਐੱਸ ਸੀ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ ।ਅੱਜ ਐੱਸ ਸੀ ਪਰਿਵਾਰਾਂ ਵੱਲੋਂ ਰੱਖੇ ਗਏ 25 ਜੂਨ ਦੇ ਧਰਨੇ ਦੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਲੋਕ ਪੱਖੀ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ 25 ਜੂਨ ਦੇ ਧਰਨੇ ਵਿੱਚ ਪੀੜ੍ਹਤ ਪਰਿਵਾਰਾਂ ਦਾ ਸਾਥ ਦੇਣ ਲਈ ਅਤੇ ਧਰਨੇ ਨੂੰ ਸਫ਼ਲ ਬਣਾਉਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਵਿਕਰਮ ਮੰਡਾਲਾ, ਨੌਜਵਾਨ ਭਾਰਤ ਸਭਾ ਤੋਂ ਸੋਨੂ ਅਰੋੜਾ , ਸੈਂਟਰ ਯੂਨੀਅਨ ਆਫ ਇੰਡੀਆ ਸੀਟੂ ਤੋਂ ਜਸਕਰਨਜੀਤ ਸਿੰਘ , ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਦੇ ਸੰਚਾਲਕ ਛਿੰਦਰਪਾਲ ਸਹੋਤਾ, ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਦੇ ਉਪ ਪ੍ਰਧਾਨ ਡਾਕਟਰ ਕਸ਼ਮੀਰ ਸਿੰਘ ਤਲਵੰਡੀ ,ਭਾਰਤ ਦੀ ਜਨਵਾਦੀ ਨੌਜਵਾਨ ਸਭਾ ਤੋਂ ਅਸ਼ੋਕ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜੇ.ਐੱਸ ਅਟਵਾਲ , ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਤੋਂ ਧਰਮਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਅਤੇ ਅਣਮਿਥੇ ਸਮੇਂ ਦੇ ਧਰਨੇ ਨੂੰ ਸਫਲ ਬਣਾਉਣ ਦਾ ਭਰੋਸਾ ਦਵਾਇਆ । ਆਗੂਆਂ ਨੇ ਦੋਸ਼ ਲਾਇਆ ਕਿ ਪੀੜਤ ਪਰਿਵਾਰ ਪਿਛਲੇ 20 ਦਿਨ ਤੋਂ ਸੜਕਾਂ ਉਪਰ ਧੁੱਪ ਸੇਕਣ ਲਈ ਮਜ਼ਬੂਰ ਹੈ ਪਰ ਪ੍ਰਸ਼ਾਸਨ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ।





