ਜਲੰਧਰ (ਜਸਪਾਲ ਕੈਂਥ)- ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਉਸ ਖੇਤ ਦਾ ਕੀ ਬਣੇਗਾ ਇਹ ਕਹਾਵਤ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਢੁਕਦੀ ਹੈ ਜਿਸਨੇ ਵੱਲੋਂ ਲੱਧੇਵਾਲੀ ਸੈਕਟਰ 5, ਬੈਕ ਸਾਈਡ ਕ੍ਰਿਸ਼ਨਾ ਸਵੀਟ ਸ਼ਾਪ ਵਿਖੇ ਇੱਕ ਨਜਾਇਜ਼ ਕਲੋਨੀ ਕੱਟੀ ਹੈ। ਜਿਸ ਨੂੰ ਜਲੰਧਰ ਡਿਵੈਲਪਮੈਂਟ ਅਥੋਰਟੀ ਵੱਲੋਂ Show Cause ਨੋਟਿਸ ਜਾਰੀ ਕੀਤਾ ਗਿਆ । ਇਸ ਕਲੋਨੀ ਦਾ ਨਾਮ ਰਾਈਜ ਰੈਜੀਡੈਂਸੀ ਰੱਖਿਆ ਗਿਆ ਹੈ ।
ਜਾਣਕਾਰੀ ਦੇ ਅਨੁਸਾਰ ਜਲੰਧਰ ਦੇ ਆਰਟੀਆਈ ਐਕਵਿਸਟ ਵੱਲੋਂ ਰਾਈਜ ਰੈਜੀਡੈਂਸੀ ਲੱਧੇਵਾਲੀ ਦੀ ਇੱਕ ਸ਼ਿਕਾਇਤ ਪੁੱਡਾ ਨੂੰ ਕੀਤੀ ਗਈ ਸੀ । ਇਸ ਸਕਾਇਤ ਵਿਚ ਲਿਖਿਆ ਗਿਆ ਸੀ ਕਿ ਕਲੋਨਾਈਜ਼ਰ ਵੱਲੋਂ ਸੈਕਸ਼ਨ 33 (Execution of Works Before License) ਦੇ ਅਧੀਨ ਜੋ ਨਿਯਮ ਬਣਾਏ ਗਏ ਹਨ, ਉਨ੍ਹਾਂ ਦੀ ਸਿਧੀ ਉਲੰਘਣਾ ਕਰਦਿਆਂ, ਉਸਾਰੀ ਕਰਤਾ ਵੱਲੋਂ ਕਲੋਨੀ ਦੀ ਪੂਰੀ ਉਸਾਰੀ ਬਿਨਾਂ ਲਾਈਸੈਂਸ ਦੇ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਕਲੋਨੀ ਦੀ ਰੋਡ ਵਾਈਡਨਿੰਗ ਲਈ ਰਾਖਵਾਈ ਜਗ੍ਹਾ ਉੱਤੇ ਦੋ ਕਮਰਸ਼ੀਅਲ ਦੁਕਾਨਾਂ ਬਿਨਾਂ ਮਨਜ਼ੂਰੀ ਦੇ ਬਣਾ ਲਈਆਂ ਗਈਆਂ ਹਨ, ਜੋ ਕਿ ਨਾਂ ਸਿਰਫ਼ ਨਿਯਮਾਂ ਦੀ ਉਲੰਘਣਾ ਹੈ, ਬਲਕਿ ਇਹ ਇਲਾਕਾ ਹਾਈ ਟੈਂਸ਼ਨ ਬਫਰ ਜੋਨ ਵਿੱਚ ਆਉਂਦਾ ਹੈ, ਜਿੱਥੇ ਅਜਿਹੀ ਉਸਾਰੀ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ।ਕਮਰਸ਼ੀਅਲ ਦੁਕਾਨਾਂ ਦੀ ਗੈਰ ਕਾਨੂੰਨੀ ਉਸਾਰੀ ਨੂੰ ਤੁਰੰਤ ਡਿਜਮਾਲਿਸ਼ (demolish) ਕਰਨ ਦੀ ਕਾਰਵਾਈ ਕੀਤੀ ਜਾਵੇ।
ਇਸ ਸ਼ਿਕਾਇਤ ਦੇ ਆਧਾਰ ਕਲੋਨਾਈਜਰ ਨੂੰ ਨਗਰ ਨਿਗਮ ਜਲੰਧਰ ਵੱਲੋਂ Show Cause ਨੋਟਿਸ ਜਾਰੀ ਕੀਤਾ ਗਿਆ, ਨੋਟਿਸ ਵਿੱਚ ਕਲੋਨਾਈਜ਼ਰ ਖਿਲਾਫ ਕਾਨੂੰਨੀ ਕਾਰਵਾਈ ਕਾਰਵਾਈ ਸਬੰਧੀ ਵੀ ਲਿਖਿਆ ਗਿਆ ਹੈ।
ਇਹ ਵੀ ਪਤਾ ਲੱਗਾ ਇਕ ਕਲੋਨਾਜ਼ਰ ਵੱਲੋਂ ਆਮ ਲੋਕਾਂ ਨੂੰ ਇਹ ਕਹਿ ਕੇ ਪਲਾਟ ਵੇਚੇ ਜਾ ਰਹੇ ਹਨ ਕਿ ਮੇਰੀ ਕਲੋਨੀ ਪਾਸ ਹੈ ਇਸ ਵਿੱਚ ਕੋਈ ਵੀ ਰਜਿਸਟਰੀ ਕਰਾਉਣ ਵਿੱਚ ਦਿੱਕਤ ਨਹੀਂ ਆਵੇਗੀ ਅਤੇ ਹਰ ਤਰ੍ਹਾਂ ਦੀ ਸਹੂਲਤ ਸਾਡੇ ਵੱਲੋਂ ਇਸ ਕਲੋਨੀ ਵਿੱਚ ਦਿੱਤੀ ਜਾਵੇਗੀ।
ਹੁਣ ਇਹ ਦੇਖਣਾ ਹੋਵੇਗਾ ਕਿ ਨਗਰ ਨਿਗਮ Show Cause ਨੋਟਿਸ ਜਾਰੀ ਕਰਨ ਤੋਂ ਬਾਅਦ ਕਲੋਨਾਈਜਰ ਖਿਲਾਫ ਕਿਹੜੀ ਕਾਰਵਾਈ ਕਰਦਾ ਹੈ।