ਤਲਵਾਡ਼ਾ,7 ਜਨਵਰੀ( ਦਾ ਮਿਰਰ ਪੰਜਾਬ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਨੂੰ ਦਿੱਲੀ ਦੀ ਤਰਜ਼ ’ਤੇ ਵਿਕਸਿਤ ਕੀਤਾ ਜਾਵੇਗਾ। ਖ਼ੇਤਰ ‘ਚ ਨਾਜਾਇਜ਼ ਖਣਨ ਅਤੇ ਜੰਗਲਾਂ ਵਿੱਚ ਗੈਰ ਕਾਨੂੰਨੀ ਕਟਾਣ ’ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇਗੀ। ਇਹ ਦਾਅਵਾ ਹਲ਼ਕਾ ਦਸੂਹਾ ਤੋਂ ‘ਆਪ’ ਦੇ ਉਮੀਦਵਾਰ ਤੇ ਨੌਜਵਾਨ ਆਗੂ ਐਡ ਕਰਮਵੀਰ ਘੁੰਮਣ ਨੇ ਆਪਣੀ ਤਲਵਾਡ਼ਾ ਫ਼ੇਰੀ ਮੌਕੇ ਵਰਕਰ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਕੰਢੀ ਖ਼ੇਤਰ ‘ਚ ‘ਆਪ’ ਦੇ ਸੰਗਠਨ ਦੀ ਮਜ਼ਬੂਤੀ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵੇਂ ਆਹੁਦੇਦਾਰਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪੁਸ਼ਪਿੰਦਰ ਜੋਗੀ ਨੂੰ ਬਲਾਕ ਤਲਵਾਡ਼ਾ ਪ੍ਰਧਾਨ ਦਿਹਾਤੀ, ਸੰਜੀਵ ਕੁਮਾਰ ਸੰਜੂ ਬਲਾਕ ਪ੍ਰਧਾਨ ਸਪੋਰਟਸ ਵਿੰਗ, ਸੰਦੀਪ ਕੌਲ ਨੂੰ ਇੰਚਾਰਜ ਸੋਸ਼ਲ ਮੀਡੀਆ ਅਤੇ ਅਜੇ ਕੁਮਾਰ ਸ਼ਰਮਾ ਸਰਕਲ ਪ੍ਰਧਾਨ, ਸਾਬਕਾ ਸਰਪੰਚ ਰੀਨਾ ਦੇਵੀ ਨੂੰ ਜ਼ਿਲ੍ਹਾ ਮੀਤ ਪ੍ਰਧਾਨ, ਰਜਨੀ ਦੇਵੀ ਨੂੰ ਬਲਾਕ ਮੀਤ ਪ੍ਰਧਾਨ ਇਸਤਰੀ ਵਿੰਗ, ਬੱਬੀ ਚੱਢਾ ਨੂੰ ਬਲਾਕ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।
