*ਗੁਜਰਾਲ ਨਗਰ ਵਿਖੇ ਲੋਲੀਪੋਪ ਵਾਲੇ ਦੁਕਾਨਦਾਰ ਨੇ ਨਜਾਇਜ਼ ਦੁਕਾਨਾਂ ਬਣਾ ਕੇ ਸਰਕਾਰ ਦੇ ਹੱਥ ਫੜਾਇਆ “ਲੋਲੀਪੋਪ”*

देश पंजाब
Spread the love

ਜਲੰਧਰ (ਜਸਪਾਲ ਕੈਂਥ)-ਸਥਾਨਕ ਇਲਾਕਾ ਗੁਜਰਾਲ ਨਗਰ ਵਿਖੇ ਇੱਕ ਦੁਕਾਨਦਾਰ ਨੇ ਪੰਜਾਬ ਸਰਕਾਰ ਨੂੰ ਦੋ ਨਜਾਇਜ਼ ਦੁਕਾਨਾਂ ਬਣਾਵੇ ਦਾ ਚੂਨਾ ਲਗਾ ਦਿੱਤਾ ਹੈ। ਇਹ ਦੁਕਾਨਾਂ ਘੁੰਗਟ ਵਿੱਚ ਲੁਕੋ ਕੇ ਬਣਾਈਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨਦਾਰ ਦੀ ਇਹਨਾਂ ਦੁਕਾਨਾਂ ਦੇ ਨਜਦੀਕ ਹੀ ਇੱਕ ਲੋਲੀਪੋਪ ਨਾਮਕ ਦੁਕਾਨ ਹੈ ਜਿੱਥੇ ਸਕੂਲੀ ਵਰਦੀਆਂ ਦਾ ਕੰਮ ਕਰਦਾ ਹੈ। 

ਮਿਲੀ ਜਾਣਕਾਰੀ ਅਨੁਸਾਰ ਗੁਜਰਾਲ ਨਗਰ ਵਿਖੇ ਕੌਸ਼ਲ ਚਾਵਲਾ ਦਾ ਨਾਮ ਇੱਕ ਵਿਅਕਤੀ ਵੱਲੋਂ ਨਜਾਇਜ਼ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ ਇਹ ਦੁਕਾਨਾਂ ਪੂਰੀ ਤਰਹਾਂ ਹਰੇ ਕੱਪੜੇ ਨਾਲ ਲਕੋ ਕੇ ਬਣਾਈਆਂ ਗਈਆਂ ਹਨ ਤਾਂਕਿ ਕਿਸੇ ਵੀ ਕਾਰਪੋਰੇਸ਼ਨ ਦੇ ਕਰਮਚਾਰੀ ਅਤੇ ਅਧਿਕਾਰੀ ਇਸ ਵੱਲ ਨਜ਼ਰ ਨਾ ਪਵੇ। ਪਿਛਲੇ ਤਿੰਨ ਚਾਰ ਮਹੀਨੇ ਤੋਂ ਉਤਰ ਦੁਕਾਨਾਂ ਦੀ ਉਸਾਰੀ ਹੋ ਰਹੀ ਹੈ ਪਰ ਕਿਸੇ ਵੀ ਅਧਿਕਾਰੀ ਦਾ ਇਸ ਵੱਲ ਧਿਆਨ ਨਹੀਂ ਗਿਆ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੌਸ਼ਲ ਚਾਵਲਾ ਨਾਮਕ ਵਿਅਕਤੀ ਨੇ ਜਿਸ ਸਮੇਂ ਇਹਨਾਂ ਦੁਕਾਨਾਂ ਦੀ ਸ਼ੁਰੂਆਤ ਕੀਤੀ ਉਸਨੇ ਕਾਰਪੋਰੇਸ਼ਨ ਦੇ ਕੁਝ ਕਰਮਚਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਦੁਕਾਨਾਂ ਦੀ ਉਹ ਸਾਰੀ ਕਰਨੀ ਸ਼ੁਰੂ ਕੀਤੀ ਇਹਨਾਂ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੇ ਹੀ ਕੌਸ਼ਲ ਚਾਵਲਾਂ ਨੂੰ ਸਲਾਹ ਦਿੱਤੀ ਕਿ ਹਰੇ ਰੰਗ ਦਾ ਕੱਪੜਾ ਪਹਿਲਾਂ ਆਲੇ ਦੁਆਲੇ ਲਗਾਇਆ ਜਾਵੇ ਇਸ ਤੋਂ ਬਾਅਦ ਵੀ ਉਹ ਸਾਰੀ ਕੀਤੀ ਜਾਵੇ ਤਾਂ ਕਿ ਕਿਸੇ ਕਾਰਪੋਰੇਸ਼ਨ ਦੇ ਅਧਿਕਾਰੀ ਅਤੇ ਕਰਮਚਾਰੀ ਦਾ ਇਜ ਵੱਲ ਧਿਆਨ ਨਾ ਜਾਵੇ। 

ਪੰਜਾਬ ਐਕਸਪ੍ਰੈਸ ਨਿਊਜ਼ ਵੱਲੋਂ ਅੱਜ ਇਸ ਸਬੰਧੀ ਕੌਸ਼ਲ ਚਾਵਲਾ ਨਾਮਕ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੇਰੀਆਂ ਦੁਕਾਨਾਂ ਕਾਰਪੋਰੇਸ਼ਨ ਨੇ ਪਾਸ ਕਰ ਦਿੱਤੀਆਂ ਹਨ, ਮੈਂ ਜੋ ਵੀ ਉਸਾਰੀ ਕੀਤੀ ਹੈ ਉਹ ਸਹੀ ਕੀਤੀ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਦੁਕਾਨਾਂ ਨੂੰ ਪਾਸ ਕਰਾਉਣ ਲਈ ਸਰਕਾਰੀ ਖਜ਼ਾਨੇ ਵਿੱਚ ਕਿੰਨੇ ਪੈਸੇ ਭਰੇ ਹਨ ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਨੇ ਕਾਰਪੋਰੇਸ਼ਨ ਵਿੱਚ ਇਹਨਾਂ ਨਜਾਇਜ਼ ਦੁਕਾਨਾਂ ਦੀ ਸ਼ਿਕਾਇਤ ਵੀ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਾਰਪੋਰੇਸ਼ਨ ਇਹਨਾਂ ਦੁਕਾਨਾਂ ਤੇ ਕਾਰਵਾਈ ਕਰੇਗੀ?

Leave a Reply

Your email address will not be published. Required fields are marked *