ਜਲੰਧਰ (ਜਸਪਾਲ ਕੈਂਥ)-ਭੋਗਪੁਰ ਦੇ ਪ੍ਰਸਿੱਧ ਕਾਰੋਬਾਰੀ ਅਤੇ ਭੰਡਾਰੀ ਕਾਰ ਬਾਜ਼ਾਰ ਦੇ ਮਾਲਿਕ, ਸਮਾਜ ਸੇਵਕ ਪੀ. ਕੇ. ਭੰਡਾਰੀ ਦੀ ਅਗਵਾਈ ਵਿੱਚ ਹੜ੍ਹ ਪੀੜਤਾਂ ਲਈ ਵੱਡੇ ਪੱਧਰ ਤੇ ਸਹਾਇਤਾ ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਲੁਧਿਆਣਾ ਕਾਰ ਬਾਜ਼ਾਰ ਦੇ ਵੱਡੇ ਵਪਾਰੀ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਵੱਧ ਚੜ੍ਹ ਕੇ ਯੋਗਦਾਨ ਪਾਇਆ।
ਸ਼੍ਰੀ ਪੀ. ਕੇ. ਭੰਡਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਈ ਪਰਿਵਾਰਾਂ ਦੇ ਘਰਬਾਰ ਉੱਜੜ ਗਏ ਹਨ ਅਤੇ ਉਹਨਾਂ ਨੂੰ ਮੁੜ ਖੜ੍ਹਾ ਹੋਣ ਲਈ ਸਹਾਇਤਾ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਸਭ ਤੋਂ ਵੱਡਾ ਧਰਮ ਸਮਾਜ ਸੇਵਾ ਹੀ ਹੈ। ਸ਼੍ਰੀ ਭੰਡਾਰੀ ਨੇ ਦੱਸਿਆ ਕਿ ਸਾਡੀ ਟੀਮ ਨੇ ਸੁਲਤਾਨਪੁਰ ਲੋਧੀ, ਹਰੀਕੇ , ਡੇਰਾ ਬਾਬਾ ਨਾਨਕ ਦੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਅਤੇ ਮੌਕੇ ਤੇ ਪੀੜਤ ਲੋਕਾਂ ਨੂੰ ਸੁੱਕਾ ਰਾਸ਼ਨ , ਪਾਣੀ ਦੀਆਂ ਬੋਤਲਾਂ, ਮਿੱਟੀ ਦੀਆਂ ਟਰਾਲੀਆਂ, ਦਾ ਯੋਗਦਾਨ ਪਾਇਆ ਗਿਆ।
ਸ਼੍ਰੀ ਭੰਡਾਰੀ ਨੇ ਜਾਣਕਾਰੀ ਦਿੱਤੀ ਕਿ ਕਾਰ ਬਾਜ਼ਾਰ ਦੇ ਸਾਰੇ ਵੀਰਾਂ ਨੇ ਮਿਲ ਕੇ ਹੜ੍ਹ ਪੀੜਤ ਲੋਕਾਂ ਦੀ ਭਰਪੂਰ ਸਹਾਇਤਾ ਕੀਤੀ ਹੈ। ਇਸ ਮੁਹਿੰਮ ਵਿੱਚ ਲੁਧਿਆਣਾ ਕਾਰ ਬਜ਼ਾਰ, ਮੁਕੁਲ, ਸੱਗੂ ਮੋਟਰਜ਼ ਜੀ ਮੋਟਰਜ਼ , ਆਟੋ ਮੋਟਰਜ਼,ਮੱਕੜ ਮੋਟਰਜ਼,ਸਪਰਬ ਮੋਟਰਜ਼ ਅਤੇ ਹੋਰ ਸਾਥੀਆਂ ਨੇ ਮਿਲ ਕੇ ਵੱਡੀ ਸੇਵਾ ਕਰਦਿਆਂ ਮਨੁੱਖਤਾ ਦੀ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ।
ਹੜ੍ਹ ਪ੍ਰਭਾਵਿਤ ਲੋਕਾਂ ਨੇ ਪੀ. ਕੇ. ਭੰਡਾਰੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਿਲੋਂ ਅਸੀਸਾਂ ਦਿੱਤੀਆਂ ਅਤੇ ਕਿਹਾ ਕਿ ਇਸ ਕਿਸਮ ਦੇ ਦਿਆਲੂ ਤੇ ਨਿਸ਼ਕਾਮ ਸੇਵਾਦਾਰ ਹੀ ਸਮਾਜ ਲਈ ਸੱਚੇ ਰਾਹ ਦਰਸਾਉਂਦੇ ਹਨ। ਲੋਕਾਂ ਨੇ ਕਿਹਾ ਕਿ ਭੰਡਾਰੀ ਕਾਰ ਬਜ਼ਾਰ ਵਰਗੇ ਸ਼ਖ਼ਸ ਜਿਹੜੇ ਦਿਲੋਂ ਚੈਰਿਟੀ ਤੇ ਸੇਵਾ ਨੂੰ ਤਰਜੀਹ ਦਿੰਦੇ ਹਨ, ਉਹ ਸਮਾਜ ਲਈ ਪ੍ਰੇਰਣਾ ਹਨ।
ਸ਼੍ਰੀ ਪੀਕੀ ਭੰਡਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਮਨੁੱਖਤਾ ਪ੍ਰਤੀ ਭਾਵਨਾ ਸਾਨੂੰ ਸਿੱਖਾਉਂਦੀ ਹੈ ਕਿ ਹਰੇਕ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਹੜ੍ਹ ਵਰਗੀਆਂ ਆਫ਼ਤਾਂ ‘ਚ ਅੱਗੇ ਆ ਕੇ ਪੀੜਤ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।